Back ArrowLogo
Info
Profile

ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ ॥

ਕਈ ਪੁਰਸ਼ ਤੀਰਥਾਂ 'ਪਰ ਨ੍ਹਾਂਵਦੇ ਹਨ, ਕਈ ਪੁਰਸ਼ ਅਰਚਾ=ਮੂਰਤੀ ਦਾ ਪੂਜਨ ਕਰਦੇ ਹਨ, ਅਗਰ=ਚੰਦਨ ਆਦਿ ਸੁਗੰਧੀਆਂ ਦੀਆਂ ਵਾਸ਼ਨਾਂ ਨੂੰ ਬਹਕਾਰੁ=ਮਹਿਕਾਂਵਦੇ ਭਾਵ ਲਗਾਂਵਦੇ ਹਨ।

ਜੋਗੀ ਸੁੰਨਿ ਧਿਆਵਨਿ ਜੇਤੇ ਅਲਖ ਨਾਮੁ ਕਰਤਾਰੁ ॥

ਜਿੰਨੇ ਕੁ ਜੋਗੀ ਸੰਤ ਹਨ, ਉਹ ਅਫੁਰ ਪਰਮਾਤਮਾ ਨੂੰ ਹੀ ਧਿਆਂਵਦੇ ਹਨ, ਜਿਸ ਕਰਤਾਰ ਦਾ ਅਲੱਖ ਨਾਮ ਹੈ।

{ਪੰਨਾ ੪੬੬}

ਸੂਖਮ ਮੂਰਤਿ ਨਾਮੁ ਨਿਰੰਜਨ

ਸੂਖਮ ਸਰੂਪ ਜੋ ਨਿਰੰਜਨ ਨਿਰਗੁਣ ਬ੍ਰਹਮ ਹੈ ਕਈ ਉਸ ਦੇ ਨਾਮ ਨੂੰ ਜਪਦੇ ਹਨ। ਜਿਵੇਂ ਇਥੇ ਮੂਰਤ ਦਾ ਅਰਥ ਸਰੂਪ ਹੈ ਤਿਵੇਂ-

'ਅਕਾਲ ਪੁਰਖ ਕੀ ਦੇਹ ਮੋ ਕੋਟਿਕ ਬਿਸਨ ਮਹੇਸ॥'

ਵਾਲੀ ਤੁਕ ਵਿਖੇ ਦੇਹ ਦਾ ਅਰਥ ਸਰੂਪ ਕਰਨਾ। ਅਕਾਲ ਪੁਰਖ ਦੇ ਸਰੂਪ ਵਿਚ ਕਰੋੜਾਂ ਵਿਸ਼ਨੂੰ ਮਹੇਸ਼ ਆਦਿਕ ਅਧਿਅੱਸਤ ਭਾਵ ਕਲਪਤ ਹੋਏ ਹੋਏ ਵਸ ਰਹੇ ਹਨ।

ਕਾਇਆ ਕਾ ਆਕਾਰੁ ॥

ਕਈ ਪੁਰਸ਼ ਕਾਇਆ ਕਾ ਆਕਾਰੁ=ਅਵਤਾਰਾਂ ਦੀ ਉਪਾਸ਼ਨਾ ਕਰਦੇ ਹਨ।

ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ॥

ਸਤਵਾਦੀ ਪੁਰਸ਼ਾਂ ਦੇ ਮਨ ਵਿਖੇ ਸੱਚ ਬੋਲਣ ਕਰਕੇ ਅਥਵਾ:-ਸਤ ਦੇ ਨਿਰਣੇ ਕਰ ਕੇ ਸੰਤੋਖ ਉਤਪੰਨ ਹੁੰਦਾ ਹੈ ਤੇ ਦਾਤਿਆਂ ਦੇ ਮਨ ਵਿਚ ਦਾਨ ਦੇਣ ਦਾ ਵਿਚਾਰ ਹੋ ਰਿਹਾ ਹੈ।

ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ॥

ਪਰ ਦਾਨ ਨੂੰ ਦੇ ਦੇ ਕਰਕੇ ਵਾਹਿਗੁਰੂ ਪਾਸੋਂ ਉਹ ਹਜ਼ਾਰ ਗੁਣਾਂ ਫਲ ਮੰਗਦੇ ਹਨ ਤੇ ਨਾਲ ਹੀ ਇਹ ਮੰਗਦੇ ਹਨ ਕਿ ਸਾਰਾ ਸੰਸਾਰ ਸਾਡੀ ਸੋਭਾ ਕਰੇ।

ਨੋਟ-ਹਿੰਦੂਆਂ ਦੇ ਮਤ ਵਿਖੇ ਹਜ਼ਾਰ ਗੁਣਾਂ ਫਲ ਲਿਖਿਆ ਹੈ। ਮੁਸਲਮਾਨਾਂ ਦੇ ਮਤ ਵਿਚ ਸੱਤਰ ਗੁਣਾਂ ਫਲ ਲਿਖਿਆ ਹੈ।

59 / 355
Previous
Next