

'ਸਤੀਆ ਮਨਿ ਸੰਤੋਖੁ ਉਪਜੈ’
ਇਕ ਤਾਂ ਸਤਵਾਦੀ ਦਾਤੇ ਹਨ, ਦਾਨ ਦੇ ਕੇ ਜਿਨ੍ਹਾਂ ਦੇ ਮਨ ਵਿਖੇ ਸੰਤੋਖ ਉਤਪੰਨ ਹੁੰਦਾ ਹੈ। ਜੋ ਕਿਸੇ ਫਲ ਮੰਗਣ ਦੀ ਇੱਛਾ ਨਹੀਂ ਕਰਦੇ।
'ਦੇਣੈ ਕੈ ਵੀਚਾਰਿ॥‘
ਦੂਜੇ ਉਹ ਦਾਤੇ ਹਨ ਜੋ ਦਾਨ ਦੇਣ ਦੀ ਵਿਚਾਰ ਵਿਚ ਲਗੇ ਰਹਿੰਦੇ ਹਨ ਕਿ ਪਿਛਲੇ ਸਾਲ ਇਤਨਾ ਦਾਨ ਦਿੱਤਾ ਸੀ, ਹੁਣ ਇਤਨਾ ਦਾਨ ਕਰਨਾ ਹੈ।
'ਦੇ ਦੇ ਮੰਗਹਿ ਸਹਸਾ ਗੂਣਾ’
ਤੀਜੇ ਉਹ ਦਾਤੇ ਹਨ ਜੋ ਦਾਨ ਦੇ ਕੇ ਹਜ਼ਾਰਾਂ ਗੁਣਾਂ ਫਲ ਮੰਗਦੇ ਹਨ।
'ਸੋਭ ਕਰੇ ਸੰਸਾਰੁ।।‘
ਚੌਥੇ ਉਹ ਦਾਤੇ ਹਨ, ਜੋ ਦਾਨ ਦੇ ਕੇ ਹੋਰ ਕਿਸੇ ਫਲ ਦੀ ਇੱਛਾ ਨਹੀਂ ਕਰਦੇ ਕੇਵਲ ਆਪਣੀ ਸੋਭਾ ਕਰਾਉਣ ਦੀ ਇੱਛਾ ਰੱਖਦੇ ਹਨ ਕਿ ਸਾਰਾ ਸੰਸਾਰ ਸਾਡੀ ਸੋਭਾ ਕਰੇ।
ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ ॥
ਇਸ ਤਰ੍ਹਾਂ ਚੋਰਾਂ ਦਾ ਮਨ ਚੋਰੀ ਕਰਨ ਵਿਚ, ਯਾਰਾਂ ਦਾ ਮਨ ਪਰ ਇਸਤ੍ਰੀਆਂ ਵਿਚ ਅਤੇ ਕੂੜਿਆਰਾ=ਝੂਠਿਆਂ ਦਾ ਮਨ ਝੂਠ ਬੋਲਣ ਵਿਚ ਖਾਰਾਬਾ=ਭੈੜਿਆਂ ਦਾ ਮਨ ਵੇਕਾਰ=ਖੋਟਿਆਂ ਕੰਮਾਂ ਵਿਚ ਲੱਗ ਰਿਹਾ ਹੈ।
ਇਕਿ ਹੋਦਾ ਖਾਇ ਚਲਹਿ ਐਥਾਊ ਤਿਨਾ ਭਿ ਕਾਈ ਕਾਰ ॥
ਇਕ ਐਸੇ ਆਦਮੀ ਭੈੜੇ ਹਨ ਜੋ ਪੂਰਬਲੇ ਜਨਮਾਂ ਦੇ ਕੀਤੇ ਹੋਏ ਪੁੰਨਾਂ ਦਾ ਫਲ ਹੁੰਦਾ ਹੈ ਉਸ ਨੂੰ ਐਥਾਊ=ਇਸ ਲੋਕ ਵਿਚ ਹੀ ਖਾ ਚੱਲਦੇ ਹਨ। ਅਗੋਂ ਸ਼ੁਭ ਕਰਮ ਕੋਈ ਭੀ ਨਹੀਂ ਕਰਦੇ, ਇਸ ਕਰਕੇ ਪ੍ਰਲੋਕ ਵਿਚ ਤਿਨ੍ਹਾਂ ਦੀ ਫਿਰ ਕਾਈ ਕਾਰ=ਕੀ ਹਾਲਤ ਹੋਵੇਗੀ ਭਾਵ ਬੁਰੀ ਹਾਲਤ ਹੋਵੇਗੀ।
ਦੂਸਰਾ ਅਰਥ-
ਪੂਰਨ ਮਹਾਤਮਾ ਹੋਦਾ=ਹੰਕਾਰ ਨੂੰ ਇਥੇ ਹੀ ਖਾਇ=ਨਾਸ ਕਰਕੇ ਇਕ ਵਾਹਿਗੁਰੂ ਵੱਲ ਚੱਲਦੇ ਹਨ। ਤਿਨ੍ਹਾਂ ਨੂੰ ਅਵਿੱਦਿਆ ਦੀ ਕਾਰ ਫਿਰ ਕੀ ਹੋਣੀ ਹੈ ਭਾਵ ਨਹੀਂ ਹੁੰਦੀ।
ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ ॥
ਜਲਾਂ ਥਲਾਂ ਤੇ ਇੰਦਰ ਆਦਿ ਦੀਆਂ ਪੁਰੀਆਂ ਅਤੇ ਚੌਦਾਂ ਲੋਕਾਂ ਵਿਚ ਜਿਤਨੇ ਕੁ ਜੀਵ ਹਨ ਅਤੇ ਆਕਾਰਾ ਆਕਾਰ=ਆਕਾਰ ਦਰ ਆਕਾਰ ਜੋ ਜੂਆਂ ਲੀਖਾਂ ਆਦਿ ਹਨ।
ਓਇ ਜਿ ਆਖਹਿ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ॥