

ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥
ਉਸ ਮਿੱਟੀ ਦੇ ਕੁਝ ਭਾਂਡੇ ਘੜਦੇ ਹਨ ਤੇ ਕੁਝ ਇੱਟਾਂ ਤਿਆਰ ਕਰਦੇ ਹਨ।
ਅਥਵਾ:-ਘੜੇ ਆਦਿ ਭਾਂਡੇ ਤੇ ਇੱਟਾਂ ਤਿਆਰ ਕਰਕੇ ਪਕਾਉਣ ਲਈ ਆਵੀ 'ਪਰ ਚਿਣ ਕੇ ਜਿਸ ਵੇਲੇ ਅੱਗ ਲਾਉਂਦੇ ਹਨ, ਤਿਸ ਵੇਲੇ ਮੁਸਲਮਾਨਾਂ ਦੀ ਮਿੱਟੀ ਜਲਦੀ=ਸੜਦੀ ਹੋਈ ਸੂੰ ਸੂੰ ਕਰਕੇ ਪੁਕਾਰ ਕਰਦੀ ਹੈ।
'ਮਿਟੀ ਮੁਸਲਮਾਨ ਕੀ’
ਇਸ ਤੁਕ ਨੂੰ ਬਦਲਾਣ ਕਰਕੇ ਰਾਮਰਾਇ ਜੀ ਗੱਦੀ ਤੋਂ ਖ਼ਾਰਜ ਹੋ ਗਏ ਸਨ। ਇਸ ਦੀ ਸਾਖੀ ਇਸ ਤਰ੍ਹਾਂ ਹੈ-
ਸਾਖੀ ਰਾਮ ਰਾਇ ਜੀ ਦੀ
ਇਕ ਸਮੇਂ ਕਾਜੀਆਂ ਮੁਲਾਂ ਦੀ ਪ੍ਰੇਰਨਾ ਅਨੁਸਾਰ ਔਰੰਗਜ਼ੇਬ ਬਾਦਸ਼ਾਹ ਨੇ ਗੁਰੂ ਸਾਹਿਬ ਜੀ ਵੱਲ ਇਕ ਚਿੱਠੀ ਲਿਖੀ ਕਿ ਆਪ ਗੁਰੂ ਸਾਹਿਬ ਜੀ ਦੇ ਅਸਥਾਨ 'ਤੇ ਬੈਠੇ ਹੋ। ਆਪ ਜੀ ਦੇ ਬਜ਼ੁਰਗ ਸਾਡੇ ਪਾਸ ਆਉਂਦੇ ਰਹੇ ਹਨ ਤੁਸੀਂ ਵੀ ਮੇਹਰਬਾਨੀ ਕਰਕੇ ਦਰਸ਼ਨ ਦਿਓ ਅਤੇ-
'ਮੋਕਉ ਅਜਮਤ ਆਇ ਦਿਖਾਵਹੁ॥ ਮਗ ਖੁਦਾਇਕੇ ਬਾਕ ਸੁਨਾਵਹੁ॥
ਇਤਿਆਦਿਕ ਲਿਖ ਕਰਿ ਪਰਵਾਨਾ॥ ਬਿਨੈ ਸਹਿਤ ਅਰੁ ਨਿਜ ਬਲ ਠਾਨਾ॥
ਇਸ ਤਰ੍ਹਾਂ ਦੀ ਚਿੱਠੀ ਲਿਖ ਕੇ ਪਾਤਿਸ਼ਾਹ ਨੇ ਦੂਤ ਨੂੰ ਭੇਜਿਆ। ਦੂਤ ਨੇ ਕੀਰਤਪੁਰ ਆ ਕੇ ਸਭਾ ਵਿਚ ਬੈਠੇ ਹੋਏ ਗੁਰੂ ਹਰਿਰਾਇ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਪਰਵਾਨਾ ਰੱਖ ਦਿੱਤਾ ਤੇ ਪਾਤਿਸ਼ਾਹ ਵਲੋਂ ਬੇਨਤੀ ਕੀਤੀ ਕਿ ਆਪ ਛੇਤੀ ਆ ਕੇ ਦਰਸ਼ਨ ਦਿਓ ਤੇ ਸ਼ਕਤੀਆਂ ਵਿਖਾਓ।
ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਬੇਦੀ, ਤੇਹਣ, ਭੱਲੇ, ਸੋਢੀ ਕੁਲ ਵਾਲੇ ਸਾਰਿਆਂ ਬਜ਼ੁਰਗਾਂ ਨੂੰ ਬੁਲਾ ਕੇ ਕਿਹਾ ਕਿ ਦਿੱਲੀ ਪਤਿ ਬਾਦਸ਼ਾਹ ਗੁਰੂ ਘਰ ਦੀ ਮਹਿਮਾ ਸੁਣ ਕੇ ਕਰਾਮਾਤ ਵੇਖਣਾ ਚਾਹੁੰਦਾ ਹੈ। ਐਸਾ ਕੋਈ ਸੂਰਬੀਰ ਪਰਉਪਕਾਰੀ ਹੈ ਜੋ ਸ਼ਕਤੀਆਂ ਵਿਖਾ ਕੇ ਗੁਰੂ ਘਰ ਦੀ ਲੱਜਿਆ ਰਖੇ ?
ਇਹ ਗੱਲ ਸੁਣ ਕੇ ਸਾਰਿਆਂ ਨੇ ਆਪਣੇ ਦਿਲ ਵਿਚ ਵਿਚਾਰਿਆ ਕਿ ਔਰੰਗਜ਼ੇਬ ਬਾਦਸ਼ਾਹ ਕਰੜੇ ਸੁਭਾਉ ਵਾਲਾ ਤੇ ਬੜਾ ਝੂਠਾ ਹੈ, ਜਿਸ ਨੇ ਕਾਂਸ਼ੀ ਮਥਰਾ ਆਦਿ ਹਿੰਦੂਆਂ ਦੇ ਸਾਰੇ ਤੀਰਥ ਵਿਗਾੜ ਦਿੱਤੇ ਹਨ ਅਤੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਕਰਦਾ ਹੈ। ਫੇਰ ਜਿਸ ਦੀ ਸਭਾ ਵਿਚ ਇਕ ਦੂਜੇ ਤੋਂ ਵਧ ਹਜ਼ਾਰਾਂ ਹੀ ਗੁਣੀ ਆਦਮੀ ਬੈਠੇ ਰਹਿੰਦੇ ਹਨ। ਇਤਿਆਦਿਕ ਗੱਲਾਂ ਵਿਚਾਰ ਕੇ ਸਭ ਚੁਪ ਹੋ ਬੈਠੇ ਰਹੇ। ਕਿਤਨੀ ਦੇਰ ਪਿਛੋਂ ਸਭਨਾਂ ਨੇ ਬੇਨਤੀ ਕੀਤੀ-‘ਗ਼ਰੀਬ ਨਿਵਾਜ ਜੀਓ! ਓਥੇ ਆਪ ਜੀ ਦਾ ਜਾਣਾ ਹੀ ਯੋਗ ਹੈ। ਆਪ ਜੀ ਤੋਂ ਬਗੈਰ