Back ArrowLogo
Info
Profile

ਹੋਰ ਕਿਸੇ ਦੀ ਪਹੁੰਚ ਨਹੀਂ।‘

ਸਰਬ ਸਭਾ ਕੇ ਸੁਣ ਕਰਿ ਬੈਨ। ਸ੍ਰੀ ਹਰਿਰਾਇ ਜਿਨਹੁੰ ਕਿਤ ਭੈਨ।

ਸ੍ਰੀ ਮੁਖਵਾਕ ਸਧੀਰ ਬਖਾਨਯੋ। ਹਮ ਨੇ ਪ੍ਰਣ ਪੂਰਬ ਹੀ ਠਾਨਯੋ।

ਨਹਿ ਮਲੇਛ ਕਉ ਦਰਸ਼ਨ ਦੇਣਾ। ਨਹਿੰ ਕਬ ਤੁਰਕਪਤੀ ਕੋ ਲੇਣਾ।

ਯਾਂਤੇ ਹਮਰੋ ਹੋਇ ਨ ਜਾਨੋ। ਮਿਲਹਿੰ ਨ ਬੋਲਹਿੰ ਨਿਸਚੈ ਜਾਨੋ।

ਇਹ ਗੱਲ ਸੁਣ ਕੇ ਸਭਾ ਵਿਚ ਬੈਠੇ ਸ੍ਰੇਸ਼ਟ ਪੁਰਸ਼ਾਂ ਨੇ ਕਿਹਾ ਕਿ ਆਪ ਜੋ ਭੀ ਕਰੋ ਓਹ ਠੀਕ ਹੈ ਪਰੰਤੂ ਪਾਤਿਸ਼ਾਹ ਨਾਲ ਵਿਗਾੜਨੀ ਚੰਗੀ ਗੱਲ ਨਹੀਂ, ਜੇ ਇਸ ਨਾਲ ਵਿਗਾੜ ਲਈ ਤਾਂ ਸਤੁਦ੍ਰਵ ਨਦੀ ਦੇ ਕਿਨਾਰੇ ਇਸ ਰਮਣੀਕ ਜਗ੍ਹਾ ਤੇ ਰਹਿਣਾ ਫੇਰ ਸਾਡਾ ਨਹੀਂ ਹੋਵੇਗਾ।

ਇਹ ਗੱਲਾਂ ਕਰ ਹੀ ਰਹੇ ਸਨ ਜੋ ਗੁਰੂ ਹਰਿਰਾਇ ਸਾਹਿਬ ਜੀ ਦੇ ਵਡੇ ਸਪੁਤ੍ਰ ਰਾਮਰਾਇ ਜੀ ਆ ਗਏ। ਸਭਾ ਦੇ ਵਿਚ ਬੇਦੀ, ਤੇਹਣ, ਭੱਲੇ ਅਤੇ ਸੋਢੀ ਕੁਲ ਦੇ ਸਾਰੇ ਆਦਮੀ ਬੈਠੇ ਹੋਏ ਵੇਖ ਕੇ ਆਖਦੇ ਹਨ, ਐਸਾ ਕੌਣ ਕਾਰਜ ਹੈ ਜੋ ਸਾਰੇ ਇਕੱਠੇ ਹੋ ਕੇ ਸਲਾਹਵਾਂ ਕਰ ਰਹੇ ਹੋ? ਇਹ ਸੁਣ ਕੇ ਇਕ ਬੇਦੀ ਨੇ ਕਿਹਾ ਹਿੰਦੂਆਂ ਦੇ ਵੈਰੀ ਔਰੰਗਜ਼ੇਬ ਬਾਦਸ਼ਾਹ ਨੇ ਕਰਾਮਾਤਾਂ ਵੇਖਣ ਵਾਸਤੇ ਦਿੱਲੀ ਬੁਲਾਵਾ ਭੇਜਿਆ ਹੈ, ਸਾਰੇ ਇਕੱਠੇ ਹੋ ਕੇ ਉਸ ਉੱਤੇ ਵਿਚਾਰ ਕਰ ਰਹੇ ਹਨ ਕਿ ਐਸਾ ਕੌਣ ਹੈ ਜੋ ਸ਼ਕਤੀਆਂ ਵਿਖਾ ਕੇ ਸਾਰੀ ਸਭਾ ਨੂੰ ਜਿੱਤ ਕੇ ਪਾਤਿਸ਼ਾਹ ਨੂੰ ਦਬਾ ਕੇ ਚੁਪ ਕਰਾਵੇ। ਇਹ ਗੱਲ ਸੁਣ ਕੇ ਰਾਮਰਾਇ ਜੀ ਨੇ ਕਿਹਾ ਜਿਥੇ ਜਾਣਾ ਲਖਦੇ ਹੋ ਓਥੇ ਕਿਉਂ ਨਹੀਂ ਜਾਂਦੇ? ਗਏ ਬਿਨਾਂ ਜਿਥੇ ਨਹੀਂ ਬਣ ਆਉਂਦੀ ਓਥੇ ਚੱਲਣਾ ਹੀ ਚਾਹੀਦਾ ਹੈ।

ਅਕਲਮੰਦਾਂ ਨੇ ਰਾਮਰਾਇ ਜੀ ਪਾਸੋਂ ਇਸ ਤਰ੍ਹਾਂ ਦੇ ਧੀਰਜ ਵਾਲੇ ਬਚਨ ਸੁਣ ਕੇ ਆਖਿਆ ਆਪ ਕਿਉਂ ਨਹੀਂ ਜਾਂਦੇ ? ਤੁਸੀਂ ਹੀ ਸਭ ਦੇ ਸਹਾਇਕ ਬਣ ਕੇ ਜਾਓ ਤੇ ਬਾਦਸ਼ਾਹ ਦੇ ਹੰਕਾਰ ਨੂੰ ਦੂਰ ਕਰੋ। ਉਸ ਵੇਲੇ ਰਾਮਰਾਇ ਜੀ ਨੇ ਕਿਹਾ ਜੇ ਤੁਹਾਡੀ ਸਾਰਿਆਂ ਦੀ ਮਰਜ਼ੀ ਮੈਨੂੰ ਭੇਜਣ ਦੀ ਹੈ ਤਾਂ ਗੁਰੂ ਸਾਹਿਬ ਜੀ ਪ੍ਰਸੰਨ ਹੋ ਕੇ ਕਰਾਮਾਤਾਂ ਦੇ ਕੇ ਭੇਜਣ ਜੋਗਾ ਕਰ ਦੇਣ, ਕਿਉਂਕਿ ਓਥੇ ਅਜ਼ਮਤ ਤੋਂ ਬਗੈਰ ਕੋਈ ਕੰਮ ਪੂਰਾ ਨਹੀਂ ਹੋਣਾ। ਇਹ ਗੱਲ ਸੁਣ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਵਰ ਦਿਤਾ।

ਚੌਪਈ-

ਤਵ ਰਸਨਾ ਪਰ ਕਰ ਹੈਂ ਬਾਸਾ। ਜੋ ਤਿਸਤੇ ਹੋਇ ਬਾਕ ਪ੍ਰਕਾਸ਼ਾ।

ਕਬਹੁ ਅੰਨਥਾ ਹੋਇ ਸੁ ਨਾਹੀ। ਸਫਲਹਿ ਤਤ ਛਿਨ ਬਾਦ ਨ ਜਾਹੀ ॥੧॥

ਤੀਨ ਲੋਕ ਮਹਿ ਆਇਸੁ ਜਿਮ ਕਹਿ। ਸੁਰ ਨਰ ਨਾਗ ਸੁਨਤਿ ਹੀ ਹਿਤਲਹਿ।

ਤਤ ਛਿਨ ਕਰਹਿੰ ਤਿਸੀ ਬਿਧਿ ਸਾਰੇ। ਤੋਹਿ ਬਾਕ ਨਹਿ ਕੋ ਹਟਖਾਰੇ ॥੨॥

ਇਸ ਤਰ੍ਹਾਂ ਦੇ ਵਰ ਵਾਲੇ ਬਚਨ ਸੁਣ ਕੇ ਬਹੁਤ ਪ੍ਰਸੰਨ ਹੋਏ ਤੇ ਪਿਤਾ ਜੀ ਦੇ ਚਰਨਾਂ 'ਪਰ ਮੱਥਾ ਟੇਕ ਕੇ ਆਗਿਆ ਲੈ ਕੇ ਪਾਲਕੀ 'ਪਰ ਚੜ੍ਹ ਕੇ ਦਿੱਲੀ ਆ ਪਹੁੰਚੇ । ਜਮਨਾ ਦੇ ਕਿਨਾਰੇ ਮਜਨੂੰ ਦੇ ਟਿੱਲੇ 'ਪਰ ਡੇਰਾ ਕੀਤਾ। ਦੂਤ ਨੇ ਬਾਦਸ਼ਾਹ ਨੂੰ ਜਾ ਕੇ ਖ਼ਬਰ ਦਿੱਤੀ ਕਿ

63 / 355
Previous
Next