Back ArrowLogo
Info
Profile

ਯਥਾ- ਸਤਿਗੁਰ ਵਿਣੁ ਕਿਨੈ ਨ ਪਾਇਆ ਮਨਿ ਵੇਖਹੁ ਰਿਦੈ ਬੀਚਾਰਿ॥

(ਮਲਾਰ ਮ: ੩, ਪੰਨਾ ੧੨੭੬)

ਤਥਾ- ਬਿਨੁ ਸਤਿਗੁਰ ਕਿਨੈ ਨ ਪਾਇਓ ਮਨਿ ਵੇਖਹੁ ਕੋ ਪਤੀਆਇ॥

(ਮਲਾਰ ਮ: ੩, ਪੰਨਾ ੧੨੭੭)

ਤਥਾ- ਬਿਨੁ ਗੁਰ ਦਾਤੇ ਕਿਨੈ ਨ ਪਾਇਆ॥ ਮਨਮੁਖ ਲੋਭਿ ਦੂਜੈ ਲੋਭਾਇਆ॥

ਐਸੇ ਗਿਆਨੀ ਬੂਝਹੁ ਕੋਇ॥ ਬਿਨੁ ਗੁਰ ਭੇਟੇ ਮੁਕਤਿ ਨ ਹੋਇ॥ ੪॥

(ਮਲਾਰ ਮ: ੩, ਪੰਨਾ ੧੨੭੭)

ਤਥਾ- ਬਿਨੁ ਸਤਿਗੁਰ ਨਾਉ ਨ ਪਾਈਐ ਬਿਨੁ ਨਾਵੈ ਕਿਆ ਸੁਆਉ॥

(ਸਿਰੀਰਾਗੁ ਮ: ੧, ਪੰਨਾ ੫੮)

ਸਤਿਗੁਰ ਵਿਚਿ ਆਪੁ ਰਖਿਓਨੁ

ਕਿਉਂਕਿ ਸਤਿਗੁਰਾਂ ਵਿਚ ਪਰਮੇਸ਼ਰ ਨੇ ਆਪਣਾ ਆਪ ਰੱਖਿਆ ਹੋਇਆ ਹੈ।

ਯਥਾ- ਗੁਰ ਪਰਮੇਸਰ ਏਕੋ ਜਾਣ॥

ਕਰਿ ਪਰਗਟੁ ਆਖਿ ਸੁਣਾਇਆ॥

ਇਹ ਬਚਨ, ਵੇਦਾਂ ਸ਼ਾਸਤ੍ਰਾਂ ਨੇ ਪ੍ਰਗਟ ਆਖ ਕੇ ਸੁਣਾਇਆ ਹੈ।

ਸਤਿਗੁਰ ਮਿਲਿਐ ਸਦਾ ਮੁਕਤੁ ਹੈ

ਜਿਨਿ ਵਿਚਹੁ ਮੋਹੁ ਚੁਕਾਇਆ ॥

ਸਤਿਗੁਰਾਂ ਨਾਲ ਮਿਲਣ ਕਰਕੇ ਸਦਾ ਮੋਖ ਦੀ ਪ੍ਰਾਪਤੀ ਹੁੰਦੀ ਹੈ।

ਯਥਾ- ਸਤਿਗੁਰ ਭੇਟੇ ਮੁਕਤਿ ਹੋਇ ਪਾਏ ਮੋਖ ਦੁਆਰੁ॥ ੧॥

(ਮਲਾਰ ਮ: ੩, ਪੰਨਾ ੧੨੭੬)

ਪਰੰਤੂ ਜਿਨ੍ਹਾਂ ਨੇ ਪਹਿਲੇ ਆਪਣੇ ਹਿਰਦੇ ਵਿਚੋਂ ਪਦਾਰਥਾਂ ਅਤੇ ਸਬੰਧੀਆਂ ਦੇ ਮੋਹ ਨੂੰ ਚੁਕਾਇਆ=ਦੂਰ ਕੀਤਾ ਹੈ।

ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ॥

ਇਹ ਉੱਤਮ ਵੀਚਾਰ ਤਿਨ੍ਹਾਂ ਨੂੰ ਪ੍ਰਾਪਤ ਹੋਇਆ ਹੈ ਜਿਨ੍ਹਾਂ ਨੇ ਸੱਚੇ ਗੁਰਾਂ ਦੇ ਉਪਦੇਸ਼ ਨਾਲ ਚਿਤ ਨੂੰ ਲਗਾਇਆ ਹੈ।

ਅਥਵਾ:- ਜਿਨ੍ਹਾਂ ਨੇ ਸੱਚੇ ਵਾਹਿਗੁਰੂ ਨਾਲ ਚਿਤ ਨੂੰ ਲਗਾਇਆ ਹੈ।

ਜਗਜੀਵਨੁ ਦਾਤਾ ਪਾਇਆ ॥੬॥

66 / 355
Previous
Next