Back ArrowLogo
Info
Profile

ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥

ਨਰਕਾਂ ਸੁਰਗਾਂ ਵਿਚ ਉਤਰਨਾ ਵੀ ਹੰਗਤਾ ਵਿਚ ਹੈ।

ਹਉ ਵਿਚਿ ਹਸੈ ਹਉ ਵਿਚਿ ਰੋਵੈ॥

ਹੱਸਣਾ ਭੀ ਹੰਗਤਾ ਵਿਚ ਹੈ, ਰੋਣਾ ਭੀ ਹੰਗਤਾ ਵਿਚ ਹੈ।

ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥

ਪਾਪਾਂ ਨਾਲ ਭਰਨਾ ਭੀ ਹੰਗਤਾ ਵਿਚ ਹੈ। ਪਾਪਾਂ ਰੂਪੀ ਮੈਲ ਦਾ ਨਾਮ ਰੂਪ ਜਲ ਨਾਲ ਧੋਣਾ ਭੀ ਹੰਗਤਾ ਵਿਚ ਹੈ।

ਹਉ ਵਿਚਿ ਜਾਤੀ ਜਿਨਸੀ ਖੋਵੈ॥

'ਬ੍ਰਹਮਣੋਹੰ, ਖਤ੍ਰੀਓਹੰ ਆਦਿ ਜਾਤੀਆਂ ਭੀ ਹੰਗਤਾ ਵਿਚ ਹਨ ਅਤੇ ਹਾਥੀ, ਊਠ, ਘੋੜੇ ਆਦਿਕ ਜਿਨਸਾਂ ਭੀ ਹੰਗਤਾ ਵਿਚ ਹਨ ਅਤੇ ਇਨ੍ਹਾਂ ਜਾਤੀ ਅਭਿਮਾਨ ਦਾ ਖੋਹਣਾ ਭੀ ਹੰਗਤਾ ਵਿਚ ਹੈ।

ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥

ਮੂਰਖ ਹੋਣਾ ਭੀ ਹੰਗਤਾ ਵਿਚ ਹੈ ਅਤੇ ਸਿਆਣਾ ਹੋਣਾ ਭੀ ਹੰਗਤਾ ਵਿਚ ਭਾਵ ਮਾਇਆ ਵਿਚ ਹੈ।

ਮੋਖ ਮੁਕਤਿ ਕੀ ਸਾਰ ਨ ਜਾਣਾ ॥

ਮੋਖ ਮੁਕਤਿ=ਕੈਵਲ ਮੁਕਤੀ ਦੀ ਸਾਰ ਸੰਭਾਲ ਨਹੀਂ ਜਾਣਦਾ।

ਹਉ ਵਿਚਿ ਮਾਇਆ ਹਉ ਵਿਚਿ ਛਾਇਆ॥

ਮਾਇਆ=ਛਲ ਵਿਚ ਲੱਗਣਾ ਭੀ ਹੰਗਤਾ ਵਿਚ ਹੈ ਅਤੇ ਛਾਇਆ=ਅਵਿੱਦਿਆ ਹੋਣੀ ਭੀ ਹੰਗਤਾ ਵਿਚ ਹੈ। ਅਥਵਾ:-ਮਾਇਆ ਵਿਚ ਉਸ ਚੇਤਨ ਦਾ ਜੋ ਛਾਇਆ=ਪ੍ਰਤਿਬਿੰਬ ਪੈ ਰਿਹਾ ਹੈ ਭਾਵ ਈਸ਼ਵਰ ਰੂਪ ਹੋ ਰਿਹਾ ਹੈ, ਓਹ ਵੀ ਹੰਗਤਾ ਹੀ ਹੰਗਤਾ ਵਿਚ ਹੈ।

ਹਉਮੈ ਕਰਿ ਕਰਿ ਜੰਤ ਉਪਾਇਆ॥

ਹੰਗਤਾ ਕਰਕੇ ਹੀ ਮੁੜ ਮੁੜ ਕੇ ਜੀਵਾਂ ਨੂੰ ਉਤਪਤ ਕੀਤਾ ਜਾਂਦਾ ਹੈ। ਪੁਨਾ-ਸ਼ੇਖ ਬ੍ਰਹਮ ਨੇ ਬੇਨਤੀ ਕੀਤੀ ਹੇ ਪ੍ਰਭੋ! ਇਹ ਜੀਵ ਕਿਵੇਂ ਤਰੇ ? ਉੱਤਰ-

68 / 355
Previous
Next