Back ArrowLogo
Info
Profile

ਹਉਮੈ ਬੂਝੈ ਤਾ ਦਰੁ ਸੂਝੈ॥

ਹੰਗਤਾ ਬੂਝੈ=ਬੁਝ ਜਾਵੇ ਭਾਵ ਦੂਰ ਹੋਵੇ ਤਾਂ ਦਰੁ=ਅੰਦਰ ਹੀ ਪਰਮੇਸ਼ਰ ਸੂਝੈ=ਪ੍ਰਗਟ ਹੁੰਦਾ ਹੈ।

ਪੁਨਾ-ਬੇਨਤੀ ਕੀਤੀ ਹੰਗਤਾ ਕਿਵੇਂ ਦੂਰ ਹੋਵੇ ?

ਉੱਤਰ-ਗਿਆਨ ਦੇ ਹੋਣ ਕਰਕੇ ਹੰਗਤਾ ਦੂਰ ਹੁੰਦੀ ਹੈ।

ਗਿਆਨ ਵਿਹੂਣਾ ਕਥਿ ਕਥਿ ਲੂਝੈ ॥

ਜਿਸ ਗਿਆਨ ਤੋਂ ਬਿਨਾਂ ਇਹ ਜੀਵ ਕਥਾ ਨੂੰ ਕਥਕੇ ਲੂਝੈ=ਝਗੜਦਾ ਅਥਵਾ:- ਸੜਦਾ ਹੈ।

ਯਥਾ- ਉਪਨਿਸ਼ਦ 'ਮਹਾਂ ਵਾਕ' ਰਿਤੇ ਗਿਆਨਾਤ ਨ ਮੁਕਤੀ॥

ਨ ਅਨਿਯਾ ਪੰਥਾ ਵਿਦਿਯਤੇ ਐਨਾਯ*॥

ਤਥਾ- ਗਿਆਨ ਵਿਹੂਣਾ ਗਾਵੈ ਗੀਤ॥ ਭੁਖੇ ਮੁਲਾਂ ਘਰੇ ਮਸੀਤਿ॥

(ਸਾਰੰਗ ਕੀ ਵਾਰ, ਪੰਨਾ ੧੨੪੫)

ਨਾਨਕ ਹੁਕਮੀ ਲਿਖੀਐ ਲੇਖੁ ॥

ਸਤਿਗੁਰ ਦੇਵ ਜੀ ਕਥਨ ਕਰਦੇ ਹਨ ਜੋ ਹੁਕਮੀ=ਪਰਮੇਸ਼ਰ ਹੁਕਮ ਦੇ ਕਰਨ ਵਾਲਾ ਹੈ, ਉਸ ਨੇ ਵੇਦਾਂ ਸ਼ਾਸਤ੍ਰਾਂ ਵਿਚ ਇਹ ਲੇਖ ਲਿਖਿਆ ਹੈ ਕਿ-

ਜੇਹਾ ਵੇਖਹਿ ਤੇਹਾ ਵੇਖੁ ॥੧॥

ਹੇ ਪੁਰਸ਼ਾ ! ਜੇਹੋ ਜੇਹੀ ਤੂੰ ਆਪਣੀ ਪ੍ਰਵਿਰਤੀ ਦੇਖਦਾ ਹੈਂ ਤੇਹੋ ਜਿਹਾ ਤੂੰ ਆਪਣਾ ਪੂਰਬਲਾ ਕਰਮ ਦੇਖ। ਜੇ ਤੇਰੀ ਚੰਗੀ ਪ੍ਰਵਿਰਤੀ ਹੈ ਤਾਂ ਇਹ ਸਮਝ ਕਿ ਮੇਰੇ ਕੋਈ ਪੂਰਬਲੇ ਸ੍ਰੇਸ਼ਟ ਕਰਮ ਹਨ ਤੇ ਜੇ ਮਾੜੀ ਪ੍ਰਵਿਰਤੀ ਹੈ ਤਾਂ ਇਹ ਸਮਝ ਕਿ ਮੇਰੇ ਕੋਈ ਪੂਰਬਲੇ ਮੰਦ ਕਰਮ ਹਨ।

ਅਥਵਾ:- ਜੇਹੋ ਜਿਹਾ ਤੂੰ ਆਪਣੇ ਨੂੰ ਦੇਖਦਾ ਹੈਂ ਕਿ ਮੈਨੂੰ ਕੋਈ ਮਾੜਾ ਬੋਲ ਬੋਲੇ ਤਾਂ ਮੈਨੂੰ ਦੁੱਖ ਹੁੰਦਾ ਹੈ ਤੇਹੋ ਜਿਹਾ ਦੂਜੇ ਨੂੰ ਭੀ ਦੇਖ ਕਿ ਜੇ ਮੈਂ ਇਸ ਨੂੰ ਖੋਟਾ ਬਚਨ ਕਹਾਂਗਾ ਤਾਂ ਇਸ ਦਾ ਦਿਲ ਭੀ ਦੁੱਖੀ ਹੋਵੇਗਾ॥ ੧॥

----------------

*ਅਰਥ-ਸਰੂਪ ਗਿਆਨ ਸੇ ਰਿਤੇ=ਖ਼ਾਲੀ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਐਨਾਯ=ਮੁਕਤੀ ਦਾ ਅਨਯਾ ਪੰਥਾ=ਹੋਰ ਕੋਈ ਰਸਤਾ ਨ ਵਿਦਿਯਤੇ=ਨਹੀਂ ਹੋ ਸਕਦਾ।

ਯਥਾ-ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮਕਾਲੁ॥ ੧॥

(ਆਸਾ ਦੀ ਵਾਰ, ਪੰਨਾ ੪੬੫)

69 / 355
Previous
Next