Back ArrowLogo
Info
Profile

ਨਾਨਕ ਸਾਚੇ ਸਾਚਿ ਸਮਾਇ॥੮॥੧॥

(ਮਲਾਰ ਮ: ੩, ਪੰਨਾ ੧੨੭੮)

ਇਹ ਨਵਿਰਤ ਹੋਣਾ ਬੜਾ ਮੁਸ਼ਕਲ ਹੈ।

ਪੁਨਾ-ਸ਼ੇਖ ਬ੍ਰਹਮ ਨੇ ਬੇਨਤੀ ਕੀਤੀ-ਹੇ ਪ੍ਰਭੋ! ਇਸ ਲੰਬੇ ਰੋਗ ਦੀ ਨਵਿਰਤੀ ਦਾ ਕੋਈ ਦਾਰੂ ਭੀ ਹੈ ? ਤਾਂ ਸਤਿਗੁਰ ਦੇਵ ਜੀ ਆਖਦੇ ਹਨ ਦਾਰੂ ਭੀ ਇਸ ਦੇ ਵਿਚ ਹੈ।

ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥

ਉਹ ਪਰਮਾਤਮਾ ਜੇਕਰ ਆਪਣੀ ਕ੍ਰਿਪਾ ਦ੍ਰਿਸ਼ਟੀ ਕਰੇ ਤਾਂ ਇਹ ਜੀਵ ਗੁਰਾਂ ਦੇ ਉਪਦੇਸ਼ ਨੂੰ ਕਮਾਂਵਦਾ ਹੈ। ਦੁਖਦਾਈ ਹਉਮੈ ਰੂਪੀ ਰੋਗ ਦੇ ਦੂਰ ਕਰਨ ਨੂੰ ਗੁਰਾਂ ਦਾ ਉਪਦੇਸ਼ ਜਿਹੜਾ ਕਮਾਵਣਾ ਹੈ, ਇਹੋ ਦਾਰੂ ਹੈ।

ਯਥਾ- ਹਉਮੈ ਰੋਗੁ ਵਡਾ ਸੰਸਾਰਿ॥ ਗੁਰ ਕਿਰਪਾ ਤੇ ਏਹੁ ਰੋਗੁ ਜਾਇ॥

(ਮਲਾਰ ਮ: ੩, ਪੰਨਾ ੧੨੭੮)

ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥

ਸਤਿਗੁਰ ਦੇਵ ਜੀ ਕਥਨ ਕਰਦੇ ਹਨ- ਹੇ ਪੁਰਸ਼ੋ! ਸੁਣਨਾ ਕਰੋ, ਇਸ ਸੰਜਮਿ= ਸਾਧਨ ਕਰਕੇ ਦੁਖਦਾਈ ਹਉਮੈ ਰੂਪੀ ਰੋਗ ਚਲਾ ਜਾਂਦਾ ਹੈ॥੨॥

ਯਥਾ- ਗੁਰ ਕਾ ਸਬਦੁ ਸਭਿ ਰੋਗ ਗਵਾਏ ਜਿਸ ਨੋ ਹਰਿ ਜੀਉ ਲਾਏ॥

(ਭੈਰਉ ਮ: ੩, ਪੰਨਾ ੧੧੩੦)

ਪਉੜੀ॥

ਪ੍ਰਸ਼ਨ- ਸੇਵਾ ਕੀਤੀ ਹੋਈ ਕਿਸ ਦੀ ਸਫਲ ਹੈ ?

ਉੱਤਰ-

ਸੇਵ ਕੀਤੀ ਸੰਤੋਖੀਈ ਜਿਨੀ ਸਚੋ ਸਚੁ ਧਿਆਇਆ॥

ਸੰਤੋਖੀਆਂ ਦੀ ਸੇਵਾ ਕੀਤੀ ਹੋਈ ਸਫਲੀ ਹੈ।

ਪ੍ਰਸ਼ਨ:-ਸੰਤੋਖੀ ਕੌਣ ਹਨ ?

ਉੱਤਰ- ਸਚੁ=ਨਿਸਚੇ ਕਰਕੇ ਜਿਨ੍ਹਾਂ ਨੇ ਸੱਚ ਨਾਮ ਨੂੰ ਧਿਆਇਆ ਹੈ ਓਹੀ ਪੁਰਸ਼ ਸੰਤੋਖੀ ਹਨ।

{ਪੰਨਾ ੪੬੭}

ਓਨੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥

71 / 355
Previous
Next