

ਵਡਿਆਈ ਵਡਾ ਪਾਇਆ ॥੭॥
ਵਡਿਆਈ ਦੇ ਕਰਨ ਨਾਲ ਵਡਾ=ਅਕਾਲ ਪੁਰਖ ਪ੍ਰਾਪਤ ਹੁੰਦਾ ਹੈ।
ਅਥਵਾ:-ਗੁਰਮੁਖਾਂ ਨੇ ਵਡਿਆਈ ਕਰਕੇ ਸਭ ਤੋਂ ਵਡੇ ਅਕਾਲ ਪੁਰਖ ਨੂੰ ਪਾਇਆ ਹੈ॥੭॥
ਸਲੋਕ ਮਃ ੧ ॥
ਉਥਾਨਕਾ-ਸ਼ੇਖ ਬ੍ਰਹਮ ਨੇ ਬੇਨਤੀ ਕੀਤੀ ਸਾਰੇ ਸੰਸਾਰ ਦੀ ਪ੍ਰਤਿਪਾਲਾ ਕੌਣ ਕਰਦਾ ਹੈ ? ਤਾਂ ਸਤਿਗੁਰ ਦੇਵ ਜੀ ਆਖਦੇ ਹਨ-
ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ॥
ਸਾਰੇ ਮਨੁੱਖਾਂ ਦੀ, ਬ੍ਰਿਛਾਂ ਦੀ, ਤੀਰਥਾਂ ਦੇ ਤਟਾਂ=ਕਿਨਾਰੇ ਰਹਿਣ ਵਾਲੇ ਸੰਤਾਂ ਦੀ, ਮੇਘਾਂ=ਬੱਦਲਾਂ ਅਤੇ ਖੇਤਾਂ ਦੀ।
ਅਥਵਾ:-ਬ੍ਰਿਖਾਂ ਦਰਖ਼ਤਾਂ 'ਪਰ ਰਹਿਣ ਵਾਲੇ ਪੰਛੀਆਂ ਦੀ ਤੇ ਦਰਖ਼ਤਾਂ ਹੇਠ ਆਰਾਮ ਕਰਣ ਵਾਲੇ ਰਾਹੀਆਂ ਪੁਰਸ਼ਾਂ ਦੀ, ਤੀਰਥਾਂ ਦੇ ਕਿਨਾਰੇ ਭਜਨ ਕਰਨ ਵਾਲੇ ਮਹਾਤਮਾਂ ਦੀ ਮੇਘਾਂ=ਬੱਦਲਾਂ ਵਿਚ ਵਸਨੀਕ ਸੂਖਮ ਕੀੜਿਆਂ ਦੀ ਅਤੇ ਖੇਤਾਂ ਦੇ ਜੀਵਾਂ ਦੀ।
ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥
ਸੱਤਾਂ ਦੀਪਾਂ* ਤੇ ਚੌਦਾਂ ਲੋਕਾਂ ਵਿਚ ਰਹਿਣ ਵਾਲੇ ਜੀਵਾਂ ਦੀ, ਮੰਡਲ=ਚਾਰ ਸੌ ਕੋਹਾਂ ਦਾ ਹੁੰਦਾ ਹੈ ਉਸ ਵਿਚ ਰਹਿਣ ਵਾਲੇ ਜੀਵਾਂ ਦੀ, ਨੌਂ ਖੰਡਾਂ ਦੇ ਵਰਭੰਡਾਂਹ=ਬ੍ਰਹਮਾਂਡ।
ਅਥਵਾ:-ਸਮੁੰਦਰ ਵਿਖੇ ਰਹਿਣ ਵਾਲੇ ਜੀਵਾਂ ਦੀ।
ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ॥
'ਅੰਡਜ'
ਅੰਡਿਆਂ ਤੋਂ ਪੈਦਾ ਹੋਣ ਵਾਲੇ ਜੋ ਕੁਕੜ ਆਦਿਕ ਪੰਛੀ ਜੀਵ ਹਨ।
'ਜੇਰਜ'
ਜਿਓਰ ਤੋਂ ਪੈਦਾ ਹੋਣ ਵਾਲੇ ਜੋ ਪਸ਼ੂ ਮਨੁੱਖ ਆਦਿਕ ਹਨ।
--------------------
*ਸੱਤ ਦੀਪ-੧ ਜੰਬੂ ਦੀਪ, ੨ ਪਲਕ ਦੀਪ ੩ ਸ਼ਾਲਮਲੀ ਦੀਪ ੪ ਕੁਸ਼ ਦੀਪ, ੫ ਕ੍ਰੋਚ ਦੀਪ, ੬ ਸ਼ਾਖ ਦੀਪ, ੭ ਪੁਸ਼ਕਰ ਦੀਪ।
(ਨਾਨਕ ਪ੍ਰਕਾਸ਼ ਉਰਧ ਧਿਆਇ ੧੯ ਵਿਖੇ ਦੇਖੋ।)