Back ArrowLogo
Info
Profile

'ਉਤਭੁਜਾਂ'

ਉਤਭੁਜ ਖਾਣੀ ਜੋ ਪ੍ਰਿਥਵੀ ਤੋਂ ਪੈਦਾ ਹੋਣ ਵਾਲੇ ਬ੍ਰਿਛ ਪਹਾੜ ਆਦਿਕ ਹਨ।

'ਖਾਣੀ ਸੇਤਜਾਂਹ'

ਸੇਤਜ ਖਾਣੀ ਜੋ ਪਸੀਨੇ ਤੋਂ ਪੈਦਾ ਹੋਣ ਵਾਲੇ ਜੂਆਂ ਲੀਖਾਂ ਆਦਿਕ ਹਨ।

ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ॥

ਸਰਾਂ=ਸਰੋਵਰਾਂ ਵਿਖੇ ਰਹਿਣ ਵਾਲੇ ਅਤੇ ਮੇਰਾਂ=ਸੁਮੇਰ ਪਰਬਤ ਉਪਰ ਰਹਿਣ ਵਾਲੇ ਜੋ ਜੰਤਾਹ=ਪੁਰਸ਼ ਹਨ।

ਇਨ੍ਹਾਂ ਸਾਰਿਆਂ ਦੇ ਖਾਣ ਪੀਣ ਦੀ ਮਰਯਾਦਾ ਨੂੰ, ਸੋ ਅਕਾਲ ਪੁਰਖ ਆਪ ਹੀ ਜਾਣਦਾ ਹੈ।

ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ॥

ਸਤਿਗੁਰ ਦੇਵ ਜੀ ਕਥਨ ਕਰਦੇ ਹਨ-ਸਭ ਜੀਵਾਂ ਨੂੰ ਉਤਪਤ ਕਰਕੇ ਫਿਰ *ਸਭਨਾਹ=ਸਾਰਿਆਂ ਨੂੰ ਸੰਭਾਲੇ=ਪਾਲਣਾ ਕਰਦਾ ਹੈ।

ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ ॥

ਜਿਸ ਕਰਤੇ=ਵਾਹਿਗੁਰੂ ਨੇ ਇਹ ਕਰਣਾ=ਪ੍ਰਪੰਚ ਕੀਤਾ ਹੈ। ਭਿ=ਬਹੁੜੋ ਤਾਹ=ਤਿਸੀ ਪਰਮਾਤਮਾ ਨੇ ਹੀ ਜੀਵਾਂ ਦੇ ਖਾਣ ਪੀਣ ਦੀ ਚਿੰਤਾ ਕਰਨੀ ਹੈ।

ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ ॥

ਸੋ ਕਰਤਾ=ਪਰਮੇਸ਼ਰ ਹੀ ਚਿੰਤਾ ਕਰਦਾ ਹੈ, ਜਿਸ ਨੇ ਸਾਰੇ ਜਗਤ ਨੂੰ ਉਤਪੰਨ ਕੀਤਾ ਹੈ।

-------------------

*ਧਨ ਤੂੰ ਰਾਮ ਸੁਖਾਂ ਦਾ ਦਾਤਾ, ਤੇਰੀ ਖੱਟੀ ਸਭ ਜਗ ਖਾਂਦਾ।

ਤਨ ਮਨ ਧਨ ਸਭ ਤੁਮਰਾ ਦੀਆ, ਕਿਸੇ ਹੱਟ ਨਾ ਹੋਰ ਵਿਕਾਂਦਾ।

ਤੂੰ ਸੱਚਾ ਸਾਹੁ ਜੀਉ ਵਣਜਾਰਾ, ਰਾਸ ਲੈ ਲੈ ਮੁਕਰ ਪਾਂਦਾ।

ਸੇਵਾ ਦਾਸ ਮੁਕਰਨ ਵਾਲਿਆਂ ਨੂੰ, ਹੋਰ ਦੇਂਦਿਆਂ ਢਿਲ ਨ ਲਾਂਦਾ॥ ੧॥

ਧਨ ਤੂੰ ਰਾਮ ਸੁਖਾਂ ਦਾ ਦਾਤਾ, ਸਰਬ ਜੀਆਂ ਪ੍ਰਤਿਪਾਲਹਿ।

ਕੋਈ ਨਾ ਭੁਲਦਾ ਨਦਰ ਤੇਰੀ ਥੀਂ, ਪਲ ਪਲ ਵਿਚ ਸਮਾਲਹਿ।

ਖਾਵੈ ਦਾਤਿ ਤੁਮਾਰੀ ਸਭ ਕੋ, ਕਛੂ ਨ ਬਦਲਾ ਭਾਲਹਿ।

ਸੇਵਾ ਦਾਸ ਸਭਸੈਂ ਦਾ ਸਾਹਿਬ, ਹੋਇ ਸੇਵਕ ਸੇਵਾ ਘਾਲਹਿ॥ ੨॥

74 / 355
Previous
Next