

ਯਥਾ-
ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ॥
ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ॥
ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ॥
ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ॥
ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ॥
ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ॥
ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ॥ ੧॥
(ਰਾਮਕਲੀ ਕੀ ਵਾਰ, ਪੰਨਾ ੯੫੫)
ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ ॥
ਤਿਸ ਨੂੰ ਜੋਹਾਰੀ=ਨਮਸ਼ਕਾਰ ਕਰੋ, ਤਿਸੀ ਦੇ ਸੁਅਸਤਿ=ਮੰਗਲਾਂ ਨੂੰ ਉਚਾਰੋ। ਵਾ-ਤਿਸ ਨੂੰ ਨਮਸ਼ਕਾਰ ਕਰੋ ਤਾਂ ਪਰਮੇਸ਼ਰ ਉਸ ਨੂੰ ਸੁਅਸਤਿ=ਕਲਿਆਣ ਕਰਦਾ ਹੈ। ਤਿਸ ਦੀ ਦੀਬਾਣੁ=ਸਭਾ ਸਤਿਸੰਗ ਵਾ ਸਰੂਪ ਨਾਸ ਤੋਂ ਰਹਿਤ ਹੈ। ਵਾ-ਤਿਸ ਦੀ ਨਾਮ ਬਾਣੀ ਅਭਗੁ=ਨਾਸ ਤੋਂ ਰਹਿਤ ਹੈ।
ਵਾ-ਤਿਸ ਦੀ ਬਾਣੁ=ਖੋਅ, ਸੁਭਾਅ ਭਗਤ ਵਛਲ ਕ੍ਰਿਪਾਲੂ ਇਹ ਨਾਸ ਤੋਂ ਰਹਿਤ ਹੈ। ਵਾ-ਤਿਸ ਦਾ ਦੀਬਾਣੁ=ਆਸਰਾ ਭੀ ਅਭਗੁ=ਨਾਸ ਤੋਂ ਰਹਿਤ ਹੈ।
ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ ॥੧॥
ਸਤਿਗੁਰ ਦੇਵ ਜੀ ਕਥਨ ਕਰਦੇ ਹਨ- ਸੱਚੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਮੱਥੇ ਉਪਰ ਟਿੱਕੇ ਲਾਉਣ ਦੀ ਕੀ ਲੋੜ ਹੈ ਤੇ ਗਲ ਵਿਖੇ ਤਗੁ=ਜਨੇਊ ਪਹਿਰਣ ਦੀ ਕੀ ਲੋੜ ਹੈ। ਨਾਮ ਤੋਂ ਬਿਨਾਂ ਸਾਰੇ ਚਿੰਨ੍ਹ ਨਿਸਫਲ ਹਨ, ਕਿਉਂਕਿ-
ਗਨਿ ਮਿਨਿ ਦੇਖਹੁ ਸਗਲ ਬੀਚਾਰਿ॥ ਨਾਮ ਬਿਨਾ ਕੋ ਸਕੈ ਨ ਤਾਰਿ॥
(ਰਾਮਕਲੀ ਮ: ੫, ਪੰਨਾ ੮੯੩)
ਮਃ ੧ ॥ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ ॥
ਚਾਹੇ ਲੱਖਾਂ ਨੇਕੀਆ=ਭਲਿਆਈਆਂ ਕਰੇ, ਚਾਹੇ ਲੱਖਾਂ ਚੰਗਿਆਈਆ=ਚੰਗੇ ਕਰਮ ਕਰੇ। (ਨੇਕੀਆਂ ਮੁਸਲਮਾਨਾਂ ਦੀ ਬੋਲੀ ਹੈ, ਚੰਗਿਆਈਆਂ ਹਿੰਦੂਆਂ ਦੀ ਬੋਲੀ ਹੈ) ਵਾ-ਲੱਖਾਂ ਨੇਕੀਆਂ ਮਨ ਕਰਕੇ ਲੱਖਾਂ ਚੰਗਿਆਈਆਂ ਤਨ ਕਰਕੇ ਕਰੇ ਤੇ ਚਾਹੇ ਲੱਖਾਂ ਹੀ ਪ੍ਰਕਾਰ ਦੇ ਪੁੰਨ ਕਰਮ ਕਰਕੇ ਪ੍ਰਮਾਣੀਕ ਹੋ ਜਾਵੇ ਪਰ ਨਾਮ ਤੋਂ ਬਿਨਾਂ ਸਾਰੇ ਸਾਧਨ ਨਿਸਫਲ ਹਨ।
ਅਥਵਾ:-ਲੱਖਾਂ ਨੇ ਜੋ ਕੀਆ=ਕੀਤੀਆਂ ਹਨ ਚੰਗਿਆਈਆਂ।
ਨੋਟ-ਨਾਨਕ ਪ੍ਰਕਾਸ਼ ਉਤ੍ਰਾਰਧ ਧਿਆਇ ੫੭ ਵਿਚ ਲਿਖਿਆ ਹੈ ਇਹ ਸਲੋਕ ਬਾਬਾ