

ਸ੍ਰੀ ਚੰਦ ਜੀ ਤੇ ਲਖਸ਼ਮੀ ਦਾਸ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋਤੀ ਜੋਤ ਸਮਾਵਣ ਸਮੇਂ ਸੁਨਾਵਣਾ ਕੀਤਾ ਹੈ।
ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ॥
ਤੀਰਥਾਂ 'ਪਰ ਜਾ ਕੇ ਲੱਖਾਂ ਪਰਕਾਰ ਦੇ ਤਪ ਕਰ ਲਵੇ।
ਚਾਹੇ ਬੇਬਾਣੁ=ਬੀਆਬਾਨ ਉਜਾੜ ਵਿਚ ਬੈਠ ਕੇ ਸਹਜ ਸੁਭਾਵਕ ਭਾਵ ਨਿਰਯਤਨ ਹਠ ਜੋਗ ਕਰ ਲਵੇ ਪਰ ਨਾਮ ਤੋਂ ਬਿਨਾਂ ਸਭ ਸਾਧਨ ਮੁਕਤੀ ਹੀਨ ਹਨ।
ਯਥਾ- ਨਾਮ ਬਿਨਾ ਗਤਿ ਕੋਇ ਨ ਪਾਵੈ ਹਠਿ ਨਿਗ੍ਰਹਿ ਬੇਬਾਣੈ॥
(ਗਉੜੀ ਛੰਤ ਮ: ੧, ਪੰਨਾ ੨੪੩)
ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ ॥
ਚਾਹੇ ਲੱਖਾਂ ਪਰਕਾਰ ਦੀ ਸੂਰਮਤਾ ਦੇ ਸਹਿਤ ਸੰਗਰਾਮ=ਯੁਧ ਕਰਦਿਆਂ ਕਰਦਿਆਂ ਰਣ ਭੂਮਿਕਾ ਵਿਚ ਪਰਾਣ=ਸਵਾਸ ਛੁਟ ਜਾਣ ਤਾਂ ਭੀ ਕੈਵਲ ਮੁਕਤੀ ਪ੍ਰਾਪਤ ਨਹੀਂ ਹੁੰਦੀ।
ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ ॥
ਚਾਹੇ ਵੇਦ ਦੀਆਂ ਲੱਖਾਂ ਸੁਰਤੀਆਂ ਪੜ੍ਹ ਲਵੇ, ਲੱਖਾਂ ਗਿਆਨ ਦੀਆਂ ਗੱਲਾਂ ਕਰ ਲਵੇ, ਲੱਖਾਂ ਦੇਵੀ ਦੇਵਤਿਆਂ ਦੇ ਧਿਆਨ ਲਗਾ ਲਵੇ, ਚਾਹੇ ੧੮ ਪੁਰਾਣ ਪੜ੍ਹ ਲਵੇ, ਪਰੰਤੂ ਇਹ ਸਭ ਬਿੰਦੀਆਂ ਵਾਂਗ ਨਿਸਫਲ ਹਨ, ਪ੍ਰਮੇਸ਼ਰ ਦਾ ਨਾਮ ਏਕੇ ਵਤ ਹੈ। ਏਕਾ ਹੋਵੇ ਤਾਂ ਬਿੰਦੀਆਂ ਦਸ ਗੁਣਾਂ ਵਧ ਜਾਂਦੀਆਂ ਹਨ। ਏਕੇ ਤੋਂ ਬਿਨਾਂ ਸਭ ਬਿੰਦੀਆਂ ਨਿਸਫਲ ਹਨ।
ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ ॥
ਇਤਿਆਦਿਕ ਸਾਰਾ ਕਰਣਾ=ਪ੍ਰਪੰਚ ਜਿਸ ਕਰਤੈ=ਪ੍ਰਮੇਸ਼ਰ ਨੇ ਕੀਤਾ ਹੈ ਉਸੀ ਨੇ ਜੰਮਣਾ ਮਰਣਾ ਸਭਨਾਂ ਦੇ ਸਿਰ ਤੇ ਲਿਖਿਆ ਹੈ।
ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ ॥੨॥
ਸਤਿਗੁਰ ਦੇਵ ਜੀ ਕਥਨ ਕਰਦੇ ਹਨ-ਪੂਰਬੋਕਤ ਸਭ ਮਤੀ=ਬੁੱਧੀਆਂ ਨਿਸਫਲ ਹਨ, ਵਾਹਿਗੁਰੂ ਨਾਮ ਦਾ ਸਿਮਰਨ ਕਰਨ ਰੂਪ ਜੋ ਕਰਮੁ=ਕਰਤੱਤ ਹੈ, ਇਹੀ ਇਕ 'ਜਨਮ ਮਰਨ ਦੀ ਨਵਿਰਤੀ ਦਾ ਸੱਚਾ ਨੀਸਾਣੁ=ਪ੍ਰਵਾਨਾ ਹੈ॥੨॥
ਪਉੜੀ ॥ ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ॥
ਹੇ ਅਕਾਲ ਪੁਰਖ! ਸੱਚਾ ਸਾਹਿਬ ਇਕ ਤੂੰ ਹੀ ਹੈਂ। ਜਿਸ ਆਪ ਨੇ ਗੁਰੂ ਰੂਪ ਹੋ ਕੇ