

ਸਚੁ=ਨਿਸਚੇ ਕਰਕੇ ਸਾਰਿਆਂ ਵਿਚ ਨਾਮ ਹੀ ਵਰਤਾਇਆ ਹੈ।
ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ
ਤਾ ਤਿਨੀ ਸਚੁ ਕਮਾਇਆ॥
ਜਿਸ ਨੂੰ ਆਪ ਦੇਂਦੇ ਹੋ, ਤਿਸ ਨੂੰ ਸੱਚ ਨਾਮ ਮਿਲਦਾ ਹੈ। ਤਾਂ ਹੀ ਤਿਨ੍ਹਾਂ ਪੁਰਸ਼ਾਂ ਨੇ ਸੱਚ ਨਾਮ ਨੂੰ ਕਮਾਇਆ ਅਰਥਾਤ ਧਾਰਿਆ ਹੈ।
ਸਤਿਗੁਰਿ ਮਿਲਿਐ ਸਚੁ ਪਾਇਆ
ਗੁਰਮੁਖਾਂ ਨੇ ਉਨ੍ਹਾਂ ਸਤਿਗੁਰਾਂ ਨਾਲ ਮਿਲ ਕੇ ਸਚੁ=ਸੱਤ ਚਿਤ ਅਨੰਦ ਸਰੂਪ ਪ੍ਰਮੇਸ਼ਰ ਨੂੰ ਪਾਇਆ ਹੈ।
ਜਿਨ ਕੈ ਹਿਰਦੈ ਸਚੁ ਵਸਾਇਆ॥
ਜਿਨ੍ਹਾਂ ਗੁਰਾਂ ਦੇ ਹਿਰਦੇ ਵਿਚ ਸੱਚਾ ਵਸ ਆਇਆ ਹੈ।
ਮੂਰਖ ਸਚੁ ਨ ਜਾਣਨੀ ਮਨਮੁਖੀ ਜਨਮੁ ਗਵਾਇਆ॥
ਮੂਰਖ ਪੁਰਸ਼ ਸੱਚੇ ਵਾਹਿਗੁਰੂ ਨੂੰ ਜਾਣਦੇ ਨਹੀਂ, ਮਨਮੁਖਾਂ ਨੇ ਆਪਣੇ ਅਮੋਲਕ ਮਨੁੱਖਾ ਜਨਮ ਨੂੰ ਨਿਸਫਲ ਹੀ ਗਵਾ ਲਿਆ ਹੈ।
ਵਿਚਿ ਦੁਨੀਆ ਕਾਹੇ ਆਇਆ ॥੮॥
ਐਸੇ ਮੂਰਖ ਪੁਰਸ਼ ਦੁਨੀਆਂ ਵਿਚ ਕਿਸ ਵਾਸਤੇ ਆਏ ਹਨ, ਨਾ ਆਉਂਦੇ ਤਾਂ ਚੰਗਾ ਸੀ॥੮॥
ਸਲੋਕੁ ਮਃ ੧ ॥
ਇਸ ਸ਼ਬਦ ਦੀਆਂ ਦੋ ਉਥਾਨਕਾਂ ਹਨ ਸੰਪ੍ਰਦਾਈ ਟਕਸਾਲ ਅਨੁਸਾਰ ਇਹ ਸਲੋਕ ਸ਼ੇਖ ਬ੍ਰਹਮ ਦੇ ਨਾਲ ਹੋਇਆ ਹੈ। ਉਸ ਨੇ ਬੇਨਤੀ ਕੀਤੀ ਹੇ ਪ੍ਰਭੂ ! ਪੜ੍ਹਨ ਤੇ ਮੋਖ ਹੈ ਜਾਂ ਨਹੀਂ ? ਸਤਿਗੁਰ ਦੇਵ ਜੀ ਆਖਦੇ ਹਨ-
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥
ਪੜ੍ਹ ਪੜ੍ਹ ਕਰਕੇ ਭਾਵੇਂ ਗ੍ਰੰਥਾਂ ਦੀਆਂ ਗੱਡੀਆਂ ਲੱਦ ਲਵੇ, ਪੜ੍ਹ ਪੜ੍ਹ ਕੇ ਭਾਵੇਂ ਸਾਥਾਂ ਦੇ ਸਾਥ ਅਰਥਾਤ ਊਠ ਲੱਦ ਲਵੇ, ਨਾਮ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ। ਇਸੀ ਪ੍ਰਕਾਰ ਅੱਗੇ ਅਰਥ ਕਰ ਦੇਣਾ।
ਇਤਿਹਾਸ ਅਨੁਸਾਰ ਇਹ ਸ਼ਬਦ ਪੰਡਤ ਦੇ ਨਾਲ ਹੋਇਆ ਹੈ। ਇਕ ਪੰਡਤ ਸਾਰੇ