Back ArrowLogo
Info
Profile

ਦਿਗ ਬਿਜੈ ਕਰਦਾ ਆਇਆ, ਨਾਲ ਗ੍ਰੰਥਾਂ ਦੇ ਕਈ ਊਠ ਲੱਦੇ ਹੋਏ, ਕਿਉਂਕਿ ਜਿਹੜਾ ਹਾਰ ਜਾਂਦਾ ਸੀ ਉਸ ਪਾਸੋਂ ਗ੍ਰੰਥ ਖੋਹ ਲੈਂਦਾ ਸੀ। ਇਸ ਵਾਸਤੇ ਉਸ ਦੇ ਪਾਸ ਬਹੁਤ ਗ੍ਰੰਥ ਸਨ ਪਰ ਚਿਤ ਉਸ ਦਾ ਮਾਇਆ ਵਿਚ ਗਲਤਾਨ ਸੀ ਪਰੰਤੂ ਜਿਸ ਵੇਲੇ ਉਸ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਕੀਤਾ ਤਾਂ ਵਿੱਦਿਆ ਦਾ ਅਭਿਮਾਨ ਦੂਰ ਹੋ ਗਿਆ, ਪਾਸ ਆ ਕੇ ਮੱਥਾ ਟੇਕ ਕੇ ਬੇਨਤੀ ਕਰਦਾ ਹੈ-

ਹੇ ਪ੍ਰਭੋ ! ਮੈਨੂੰ ਐਸਾ ਉਪਦੇਸ਼ ਦਿਓ ਜੋ ਰਿਦੇ ਵਿਖੇ ਸ਼ਾਂਤੀ ਆਵੇ। ਮੈਂ ਬਹੁਤ ਫਿਰ ਚੁੱਕਾ ਹਾਂ, ਮੈਨੂੰ ਸ਼ਾਂਤੀ ਨਹੀਂ ਆਉਂਦੀ। ਤਾਂ ਸਤਿਗੁਰਾਂ ਕਿਹਾ ਜੇ ਤੈਨੂੰ ਉਪਦੇਸ਼ ਲੈਣ ਦੀ ਚਾਹ ਹੈ ਤਾਂ ਤੇਰਾ ਗੁਰੂ ਅੱਗੇ ਹੈ, ਜਾਹ ਅਮਕੀ ਜਗ੍ਹਾ ਚਲਾ ਜਾਹ। ਗੁਰੂ ਜੀ ਦਾ ਹੁਕਮ ਮੰਨ ਕੇ ਉਸ ਜਗ੍ਹਾ ਪਹੁੰਚ ਕੇ ਕੀ ਵੇਖਦਾ ਹੈ ਕਿ ਚਾਰ ਮਹਾਤਮਾਂ ਬੈਠੇ ਹਨ। ਬ੍ਰਹਮਾ, ਵਿਸ਼ਨੂੰ, ਸ਼ਿਵ ਤੇ ਇੰਦਰ। ਇਨ੍ਹਾਂ ਚੌਹਾਂ ਨੇ ਹੀ ਚਾਰੇ ਮਹਾਤਮਾਂ ਦਾ ਰੂਪ ਧਾਰਨ ਕੀਤਾ ਹੋਇਆ ਸੀ, ਉਨ੍ਹਾਂ ਅੱਗੇ ਮੱਥਾ ਟੇਕ ਕੇ ਬੇਨਤੀ ਕੀਤੀ ਕ੍ਰਿਪਾ ਕਰੋ ਮੈਨੂੰ ਆਪਣਾ ਉਪਦੇਸ਼ ਦਿਓ। ਅੰਤਰਜਾਮੀ ਮਹਾਤਮਾਂ ਨੇ ਆਖਿਆ-ਤੇਰਾ ਗੁਰੂ ਅਗੇ ਸੁੰਦਰ ਮੰਦਰ ਵਿਚ ਬੈਠਾ ਹੈ, ਓਥੇ ਚਲਿਆ ਜਾਹ ਓਹ ਤੈਨੂੰ ਉਪਦੇਸ਼ ਦੇਵੇਗਾ।

ਇਹ ਗੱਲ ਸੁਣ ਕੇ ਅੱਗੇ ਤੁਰ ਪਿਆ, ਜਾਂਦਿਆਂ ਜਾਂਦਿਆਂ ਸੁੰਦਰ ਮੰਦਰ ਅੱਗੇ ਜਾ ਪਹੁੰਚਾ। ਅੰਦਰ ਜਾ ਕੇ ਕੀ ਵੇਖਦਾ ਹੈ ਕਿ ਇਕ ਬੜੀ ਸੁੰਦਰ ਔਰਤ ਕਸੁੰਭੇ ਰੰਗ ਦੇ ਰੰਗੇ ਬਸਤ੍ਰਾਂ ਨੂੰ ਪਹਿਰ ਕੇ ਹਾਵ ਭਾਵ ਕਰ ਰਹੀ ਹੈ। ਪੰਡਿਤ ਨੇ ਉਸ ਨੂੰ ਸ਼ਕਤੀਵਾਨ ਸਮਝ ਕੇ ਸਿਰ ਨਿਵਾ ਕੇ ਮੱਥਾ ਟੇਕਿਆ। ਮਾਇਆ ਨੇ ਉਸ ਵੇਲੇ ਜੁਤੀ ਲੈ ਕੇ ਪੰਡਿਤ ਨੂੰ ਇਤਨਾ ਕੁਟਿਆ ਜੋ ਇਸ ਦਾ ਕੁਝ ਵਸ ਨਾ ਚਲਿਆ। ਆਖ਼ਿਰ ਮਾਰ ਖਾ ਕੇ ਤੁਰਦਾ ਹੋਇਆ ਵਾਪਸ ਹਟ ਕੇ ਮਹਾਤਮਾਂ ਪਾਸ ਆ ਬੈਠਾ। ਇਸ ਦੀ ਭੈੜੀ ਹਾਲਤ ਵੇਖ ਕੇ ਮਹਾਤਮਾਂ ਨੇ ਹੱਸ ਕੇ ਆਖਿਆ-ਹੇ ਪੰਡਿਤ! ਤੂੰ ਜਲਦੀ ਕਿਉਂ ਵਾਪਸ ਹਟ ਆਇਆ ਹੈਂ। ਗੁਰੂ ਧਾਰਨ ਕਰ ਆਇਆ ਹੈਂ ਜਾਂ ਮਿਲਿਆ ਕੋਈ ਨਹੀਂ ?

ਇਹ ਗੱਲ ਸੁਣ ਕੇ ਪੰਡਿਤ ਨੇ ਹੰਝੂ ਭਰ ਕੇ ਕਿਹਾ ਓਥੇ ਇਕ ਬੜੇ ਕਰੜੇ ਸੁਭਾਅ ਵਾਲੀ ਔਰਤ ਹੈ ਜਿਸ ਨੇ ਮੈਨੂੰ ਬੜਾ ਕੁਟਿਆ ਹੈ। ਮਹਾਤਮਾਂ ਨੇ ਕਿਹਾ ਤੇਰਾ ਗੁਰੂ ਓਹੀ ਹੈ, ਕਿਉਂਕਿ ਤੂੰ ਆਪਣਾ ਮਨ ਉਸੇ ਵਿਚ ਲਾਇਆ ਹੋਇਆ ਹੈ ਤੇ ਰਾਤ ਦਿਨੇ ਜਿਸ ਨੂੰ ਪਾ ਕੇ ਤ੍ਰਿਪਤ ਨਹੀਂ ਹੁੰਦਾ, ਓਹ ਮਾਇਆ ਹੀ ਤੇਰਾ ਗੁਰੂ ਹੈ।

ਇਹ ਗੱਲ ਸੁਣ ਕੇ ਪੰਡਿਤ ਚਰਨੀਂ ਡਿੱਗ ਪਿਆ, ਆਖਦਾ ਹੈ ਬਖ਼ਸ਼ ਲਓ। ਸੰਤਾਂ ਆਖਿਆ ਮੁਕਤੀ ਦਾਤੇ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਛੱਡ ਕੇ ਤੂੰ ਭਟਕਦਾ ਫਿਰਦਾ ਹੋਰਨਾਂ ਵਿਚ ਪ੍ਰੇਮ ਕਰਦਾ ਹੈਂ ਇਸ ਤੇ ਤੇਰੀ ਕਲਿਆਣ ਨਹੀਂ ਹੋਵੇਗੀ। ਜੇ ਸ਼ਾਂਤੀ ਚਾਹੁੰਦਾ ਹੈਂ ਤਾਂ ਆਪਣੇ ਮਨ ਵਿਚ ਅਡੋਲ ਸ਼ਰਧਾ ਧਾਰ ਕੇ ਗੁਰੂ ਨਾਨਕ ਸਾਹਿਬ ਦੀ ਸ਼ਰਨ ਲਓ। ਫੇਰ ਪੰਡਿਤ ਮਹਾਤਮਾਂ ਜੀ ਪਾਸੋਂ ਆਗਿਆ ਲੈ ਕੇ ਦੌੜਦਾ ਦੌੜਦਾ ਗੁਰੂ ਨਾਨਕ ਸਾਹਿਬ ਜੀ ਦੇ ਪਾਸ

78 / 355
Previous
Next