

ਪਹੁੰਚ ਕੇ ਚਰਨ ਕਵਲਾਂ ਦੀ ਧੂੜ ਮੱਥੇ ਲਾ ਕੇ ਹੱਥ ਜੋੜ ਕੇ ਸਨਮੁਖ ਬੈਠ ਕੇ ਬੇਨਤੀ ਕਰਦਾ ਹੈ-'ਬਖ਼ਸ਼ ਲਓ। ਬਖ਼ਸ਼ ਲਓ।"
ਉਸ ਵੇਲੇ ਗੁਰੂ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਉਸ ਨੂੰ ਉਪਦੇਸ਼ ਦਿੱਤਾ। ਜੇ ਸਾਰਾ ਚੰਗੀ ਤਰਾਂ ਪ੍ਰਸੰਗ ਦੇਖਣਾ ਹੋਵੇ ਤਾਂ ਨਾਨਕ ਪ੍ਰਕਾਸ਼ ਉਰਧ ਧਿਆਇ ੧੪ ਵਿਚ ਵੇਖੋ।
ਪਹਿਲਾ ਅਰਥ-
ਪੜਿ ਪੜਿ ਗਡੀ ਲਦੀਅਹਿ
ਪੜ੍ਹ ਪੜ੍ਹ ਕੇ ਭਾਵੇਂ ਗ੍ਰੰਥਾਂ ਦੀਆਂ ਗੱਡੀਆਂ ਲੱਦ ਲਵੇ।
ਪੜਿ ਪੜਿ ਭਰੀਅਹਿ ਸਾਥ ॥
ਜਿਥੇ ਗੱਡੀਆਂ ਨਾ ਜਾਵਣ ਓਥੇ ਸਾਥਾਂ ਦੇ ਸਾਥ ਭਾਵ ਊਠ ਭਰ ਕੇ ਲੱਦ ਲਵੇ।
ਪੜਿ ਪੜਿ ਬੇੜੀ ਪਾਈਐ
ਜਿਥੇ ਕਿ ਊਠ ਨਾ ਜਾ ਸਕਣ, ਨਦੀ ਤੋਂ ਪਾਰ ਹੋਣ ਸਮੇਂ ਤਹਾਂ ਪੜ੍ਹ ਪੜ੍ਹ ਕੇ ਬੇੜੀ ਵਿਚ ਪਾਵੇ।
ਪੜਿ ਪੜਿ ਗਡੀਅਹਿ ਖਾਤ ॥
ਜਦ ਗ੍ਰੰਥ ਪੁਰਾਣੇ ਹੋ ਜਾਵਣ ਤਾਂ ਖਾਤ=ਟੋਏ ਵਿਚ ਪੜ੍ਹ-ਪੜ੍ਹ ਕੇ ਗੱਡ ਦੇਵੇ ਭਾਵ ਦਬਾ ਦੇਵੇ।
ਪੜੀਅਹਿ ਜੇਤੇ ਬਰਸ ਬਰਸ
ਜਿਤਨੇ ਕੁ ਸਾਲ ਜੀਉਂਦਾ ਹੈ, ਚਾਹੇ ਉਤਨੇ ਸਾਲ ਪੜ੍ਹਦਾ ਹੀ ਰਹੇ।
ਪੜੀਅਹਿ ਜੇਤੇ ਮਾਸ॥
ਜ਼ਿੰਦਗੀ ਦੇ ਜਿਤਨੇ ਮਹੀਨੇ ਹਨ ਚਾਹੇ ਉਤਨੇ ਮਹੀਨੇ ਪੜ੍ਹਦਾ ਹੀ ਰਹੇ।
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ॥
ਜਿਤਨੀ ਆਰਜਾ=ਆਯੂ ਹੋਵੇ ਚਾਹੇ ਉਤਨਾ ਚਿਰ ਪੜ੍ਹਦਾ ਹੀ ਰਹੇ। ਜਿਤਨੇ ਸਰੀਰ ਦੇ ਵਿਚ ਸ੍ਵਾਸ ਹਨ ਚਾਹੇ ਉਤਨਾ ਚਿਰ ਭਾਵੇਂ ਪੜ੍ਹਦਾ ਹੀ ਰਹੇ।
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥
ਸਤਿਗੁਰ ਦੇਵ ਜੀ ਕਥਨ ਕਰਦੇ ਹਨ- ਪਰੰਤੂ ਇਕ ਨਾਮ ਜਪਣ ਰੂਪੀ ਗੱਲ ਲੇਖੇ