Back ArrowLogo
Info
Profile

ਵਿਚ ਹੈ।

ਵਾ-ਏਕਤਾ ਦੇ ਨਿਸਚੇ ਕਰਨੇ ਰੂਪੀ ਗੱਲ ਲੇਖੇ ਵਿਚ ਹੈ। ਹੋਰ ਜਿਹੜਾ ਹੰਗਤਾ ਵਿਚ ਪੜ੍ਹਨਾ ਹੈ ਇਹ ਸਭ ਗੱਪਾਂ ਦਾ ਝਾਖ=ਮਾਰਨਾ ਹੈ।

ਯਥਾ- ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ॥

ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ॥

(ਸੋਰਠਿ ਕੀ ਵਾਰ, ਪੰਨਾ ੬੫੦)

ਤਥਾ- ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ॥

(ਮਾਝ ਕੀ ਵਾਰ, ਪੰਨਾ ੧੪੦)

ਤਥਾ- ਬੂਝੈ ਨਾਹੀ ਏਕੁ ਸੁਧਾਖਰੁ ਓਹੁ ਸਗਲੀ ਝਾਖ ਝਖਾਈਐ॥ ੩॥

(ਗਉੜੀ ਮ: ੫, ਪੰਨਾ ੨੧੬)

ਸ਼ੁਭ ਸਿੱਖਿਆ ਭਰੇ ਮਹਾਨ ਪਵਿੱਤ੍ਰ ਬਚਨਾਂ ਨੂੰ ਸੁਣ ਕੇ ਪੰਡਿਤ ਨੂੰ ਸ਼ਾਂਤੀ ਆ ਗਈ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਧੋ ਕੇ ਉਸ ਨੇ ਅੰਮ੍ਰਿਤ ਪੀਤਾ।

ਪ੍ਰਸੰਗ ਅਨੁਸਾਰ ਪਹਿਲਾ ਅਰਥ ਠੀਕ ਹੈ।

(ਦੂਸਰਾ ਅਰਥ ਕੇਵਲ ਪੜ੍ਹਨ ਵਾਲਿਆਂ ਵਾਸਤੇ ਕਰਦੇ ਹਨ)

ਦੂਸਰਾ ਅਰਥ-

‘ਪੜਿ ਪੜਿ ਗਡੀ ਲਦੀਅਹਿ’

ਇਤਨੇ ਗ੍ਰੰਥ ਪੜ੍ਹੇ ਜੋ ਪੜ੍ਹ ਕੇ ਗ੍ਰੰਥਾਂ ਦੀਆਂ ਗੱਡੀਆਂ ਲੱਦ ਲਵੇ।

'ਪੜਿ ਪੜਿ ਭਰੀਅਹਿ ਸਾਥ॥'

ਫੇਰ ਇਤਨਾ ਪੜ੍ਹੇ ਜੋ ਪੜ੍ਹ ਕੇ ਗ੍ਰੰਥਾਂ ਦੇ ਸਾਥ=ਊਠ ਭਰ ਲਵੇ।

ਪੜਿ ਪੜਿ ਬੇੜੀ ਪਾਈਐ

ਇਤਨਾ ਪੜ੍ਹੇ ਜੋ ਪੜ੍ਹ ਕੇ ਬੇੜੀਆਂ ਵਿਚ ਪਾ ਕੇ ਭਰ ਲਵੇ।

'ਪੜਿ ਪੜਿ ਗਡੀਅਹਿ ਖਾਤ॥'

ਫੇਰ ਪੜ੍ਹ ਪੜ੍ਹ ਕੇ ਜਦ ਪੁਰਾਣੇ ਹੋ ਜਾਵਣ ਤਾਂ ਖਾਤ=ਟੋਏ ਵਿਚ ਗੱਡ ਦੇਵੇ।

'ਪੜੀਅਹਿ ਜੇਤੇ ਬਰਸ ਬਰਸ’

ਜਿਤਨੇ ਬਰਸ ਜੀਉਂਦਾ ਹੈ, ਉਤਨੇ ਬਰਸ ਪੜ੍ਹਦਾ ਰਹੇ।

'ਪੜੀਐ ਜੇਤੇ ਮਾਸ॥'

ਬਰਸਾਂ ਦੇ ਜਿਤਨੇ ਮਹੀਨੇ ਹਨ, ਉਤਨੇ ਮਹੀਨੇ ਪੜ੍ਹਦਾ ਰਹੇ।

80 / 355
Previous
Next