Back ArrowLogo
Info
Profile

'ਪੜੀਐ ਜੇਤੀ ਆਰਜਾ’

ਜਿਤਨੀ ਆਰਜਾ=ਆਯੂ ਭਾਵ ਅਵਸਥਾ ਹੋਵੇ ਉਤਨਾ ਚਿਰ ਪੜ੍ਹਦਾ ਰਹੇ।

'ਪੜੀਅਹਿ ਜੇਤੇ ਸਾਸ॥'

ਜਿਤਨੇ ਸਰੀਰ ਵਿਚ ਸਵਾਸ ਹਨ, ਉਤਨੇ ਸਵਾਸ ਪੜ੍ਹਦਾ ਹੀ ਰਹੇ।

'ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ॥"

ਸਤਿਗੁਰ ਦੇਵ ਜੀ ਕਥਨ ਕਰਦੇ ਹਨ-ਇਕ ਪੜ੍ਹਨੇ ਰੂਪੀ ਗੱਲ ਲੇਖੇ ਵਿਚ ਹੈ। ਹੋਰ ਹੰਗਤਾ ਪੂਰਬਕ ਜੋ ਕਰਤੱਬਾਂ ਦਾ ਕਰਨਾ ਹੈ ਸੋ ਸਭ ਗੱਪਾਂ ਦਾ ਮਾਰਨਾ ਹੈ।

ਯਥਾ-

ਇਕ ਅਨਪੜ੍ਹ ਸਿੱਖ ਕਲਗੀਧਰ ਜੀ ਪਾਸ ਆਇਆ, ਉਸ ਨੂੰ ਦਸਮੇਸ਼ ਪਿਤਾ ਜੀ ਪੜ੍ਹਨ ਦਾ ਉਪਦੇਸ਼ ਦੇਂਦੇ ਹਨ-

'ਚਹੀਅਹਿ ਪਢਯੋ ਅਲਪ ਕੈ ਘਨੋ॥ ਬੁਧ ਸੁਧ ਪਰੈ ਸੁਧਰੈ ਮਨੋ॥

ਗੁਣ ਅਵਗੁਣ ਕਰਬੋ ਅਨਕਰਬੋ॥ ਜਾਨੇ ਸਭ ਕੀ ਸੁਧ ਉਰ ਧਰਿਬੋ॥

ਪਢਣ ਵਿਖੈ ਗੁਣ ਅਹੈ ਅਨੇਕੂ॥ ਸਦ ਗੁਣ ਪ੍ਰਾਪਤ ਆਦਿ ਬਿਬੇਕੂ ॥'

ਯਾਤੇ ਪਢਣ ਅਹੈ ਬਹੁ ਨੀਕਾ॥ ਅਨਪੜ ਰਹੈ ਅੰਧ ਨਿਤ ਹੀਕਾ॥

ਤਥਾ-

ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ॥

ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ॥

(ਮਾਝ ਕੀ ਵਾਰ, ਪੰਨਾ ੧੪੬)

ਤਥਾ- ਮੈ ਜਾਨਿਓ ਪੜਬੋ ਭਲੋ

ਤੀਸਰਾ ਅਰਥ-

'ਪੜਿ ਪੜਿ ਗਡੀ ਲਦੀਅਹਿ’

ਗੱਡੀਆਂ ਦਾ ਲੱਦਣਾ ਭੀ ਪੜ੍ਹਨੇ ਪੜ੍ਹਾਵਣੇ ਤੇ ਹੁੰਦਾ ਹੈ।

'ਪੜਿ ਪੜਿ ਭਰੀਅਹਿ ਸਾਥ॥'

ਸਾਥ=ਊਠਾਂ ਦਾ ਭਰਨਾ ਵੀ ਪੜ੍ਹਨੇ ਪੜ੍ਹਾਵਣੇ ਤੇ ਹੁੰਦਾ ਹੈ।

'ਪੜਿ ਪੜਿ ਬੇੜੀ ਪਾਈਐ’

ਬੇੜੀ ਨੂੰ ਦਰਿਆ ਦੇ ਵਿਚ ਪਾ ਕੇ ਚਲਾਵਣੇ ਦਾ ਵੱਲ ਪੜ੍ਹਨੇ ਪੜ੍ਹਾਵਣੇ ਤੇ ਹੁੰਦਾ ਹੈ।

'ਪੜਿ ਪੜਿ ਗਡੀਅਹਿ ਖਾਤ॥'

ਖਾਤ=ਟੋਇਆਂ ਦਾ ਪੂਰਨਾ ਭੀ ਪੜ੍ਹਨੇ ਪੜ੍ਹਾਵਣੇ ਤੇ ਹੁੰਦਾ ਹੈ।

'ਪੜੀਅਹਿ ਜੇਤੇ ਬਰਸ ਬਰਸ’

81 / 355
Previous
Next