

ਜਿਤਨੇ ਕੁ ਬਰਸ ਹਨ, ਉਨ੍ਹਾਂ ਬਰਸਾਂ ਦੀ ਗਿਆਤ ਪੜ੍ਹਨੇ ਪੜ੍ਹਾਵਣੇ ਤੇ ਹੁੰਦੀ ਹੈ, ਕਿਉਂਕਿ ਪੱਤ੍ਰੀਆਂ ਕੋਈ ਐਵੇਂ ਨਹੀਂ ਬਣ ਜਾਂਦੀਆਂ। ਨਾਲੇ ਪੜ੍ਹਨ ਨਾਲ ਹੀ ਪਤਾ ਲੱਗਦਾ ਹੈ ਕਿ ਕਿਤਨੇ ਮਹੀਨਿਆਂ ਦਾ ਵਰ੍ਹਾ ਹੁੰਦਾ ਹੈ।
'ਪੜੀਅਹਿ ਜੇਤੇ ਮਾਸ॥'
ਜਿਤਨੇ ਮਹੀਨੇ ਹਨ ਉਨ੍ਹਾਂ ਮਹੀਨਿਆਂ ਦੀ ਗਿਆਤ ਪੜ੍ਹਨੇ ਪੜ੍ਹਾਵਣੇ ਸੇ ਹੁੰਦੀ ਹੈ।
ਪੜ੍ਹਨ ਨਾਲ ਹੀ ਪਤਾ ਲੱਗਦਾ ਹੈ। ਆਮ ਤੀਹ ਦਿਨਾਂ ਦਾ ਮਹੀਨਾ ਗਿਣਿਆਂ ਜਾਂਦਾ ਹੈ ਪਰ ਜੇ ਸੂਖਮ ਵਿਚਾਰ ਅੰਦਰ ਜਾਈਏ ਤਾਂ-
-ਦੇਸੀ ਮਹੀਨੇ-
ਚੇਤ ਦਾ ਮਹੀਨਾ ੩੦ ਦਿਨਾਂ ਦਾ ਵੈਸਾਖ ਦਾ ਮਹੀਨਾ ੩੧ ਦਿਨਾਂ ਦਾ
ਜੇਠ ਦਾ ਮਹੀਨਾ ੩੨ ਦਿਨਾਂ ਦਾ ਹਾੜ ਦਾ ਮਹੀਨਾ ੩੧ ਦਿਨਾਂ ਦਾ
ਸਾਵਣ ਦਾ ਮਹੀਨਾ ੩੨ ਦਿਨਾਂ ਦਾ ਭਾਦਰੋਂ ਦਾ ਮਹੀਨਾ ੩੧ ਦਿਨਾਂ ਦਾ
ਅੱਸੂ ਦਾ ਮਹੀਨਾ ੩੦ ਦਿਨਾਂ ਦਾ ਕੱਤਕ ਦਾ ਮਹੀਨਾ ੩੦ ਦਿਨਾਂ ਦਾ
ਮੱਘਰ ਦਾ ਮਹੀਨਾ ੨੯ ਦਿਨਾਂ ਦਾ ਪੋਹ ਦਾ ਮਹੀਨਾ ੨੯ ਦਿਨਾਂ ਦਾ
ਮਾਘ ਦਾ ਮਹੀਨਾ ੩੦ ਦਿਨਾਂ ਦਾ ਫੱਗਣ ਦਾ ਮਹੀਨਾ ੩੦ ਦਿਨਾਂ ਦਾ
(ਸਾਲ ਦੇ ੩੬੫ ਦਿਨ ਹਨ)
-ਅੰਗਰੇਜ਼ੀ ਮਹੀਨੇ-
ਜਨਵਰੀ ਦਾ ਮਹੀਨਾ ੩੧ ਦਿਨਾਂ ਦਾ ਫਰਵਰੀ ਦਾ ਮਹੀਨਾ ੨੮ ਦਿਨਾਂ ਦਾ
ਮਾਰਚ ਦਾ ਮਹੀਨਾ ੩੧ ਦਿਨਾਂ ਦਾ ਅਪਰੈਲ ਦਾ ਮਹੀਨਾ ੩੦ ਦਿਨਾਂ ਦਾ
ਮਈ ਦਾ ਮਹੀਨਾ ੩੧ ਦਿਨਾਂ ਦਾ ਜੂਨ ਦਾ ਮਹੀਨਾ ੩੦ ਦਿਨਾਂ ਦਾ
ਜੁਲਾਈ ਦਾ ਮਹੀਨਾ ੩੧ ਦਿਨਾਂ ਦਾ ਅਗਸਤ ਦਾ ਮਹੀਨਾ ੩੧ ਦਿਨਾਂ ਦਾ
ਸਤੰਬਰ ਦਾ ਮਹੀਨਾ ੩੦ ਦਿਨਾਂ ਦਾ ਅਕਤੂਬਰ ਦਾ ਮਹੀਨਾ ੩੧ ਦਿਨਾਂ ਦਾ
ਨਵੰਬਰ ਦਾ ਮਹੀਨਾ ੩੦ ਦਿਨਾਂ ਦਾ ਦਸੰਬਰ ਦਾ ਮਹੀਨਾ ੩੧ ਦਿਨਾਂ ਦਾ
(ਸਾਲ ਦੇ ੩੬੫ ਦਿਨ ਹਨ)
"ਪੜੀਅਹਿ ਜੇਤੀ ਆਰਜਾ"
ਜਿਤਨੀ ਅਵਸਥਾ ਹੈ, ਇਸ ਦਾ ਪਤਾ ਭੀ ਪੜ੍ਹਨ ਨਾਲ ਹੁੰਦਾ ਹੈ।
"ਪੜਿਅਹਿ ਜੇਤੇ ਸਾਸ॥"
ਜਿਤਨੇ ਸਰੀਰ ਦੇ ਵਿਚੋਂ ਰੋਜ਼ ਸਵਾਸ ਨਿਕਲਦੇ ਹਨ, ਇਹਨਾਂ ਦੀ ਗਿਆਤ ਵੀ ਪੜ੍ਹਨ ਤੇ ਹੁੰਦੀ ਹੈ।