Back ArrowLogo
Info
Profile

ਨੋਟ-ਸਰੀਰ ਵਿਚੋਂ ਰੋਜ਼ ਦੇ ੨੪ ਹਜ਼ਾਰ ਸਵਾਸ ਨਿਕਲਦੇ ਹਨ ਪਰ ਜੋਗੀਆਂ ਦੇ ਸਮਾਧੀ ਲਗਾਉਣ ਦੇ ਕਾਰਨ ਉਤਨੇ ਹੀ ਸਮੇਂ ਵਿਚ ੨੧੬੨੪ ਸਵਾਸ ਨਿਕਲਦੇ ਹਨ।

ਆਮ ਪੁਰਸ਼ਾਂ ਦੇ ਭੀ ਕਿਰਿਆ ਦੇ ਅਨੁਸਾਰ ਸਵਾਸ ਵੱਧ ਘਟ ਜਾਂਦੇ ਹਨ।

ਯਥਾ-

ਬੈਸਤ ਬਾਰਾਂ ਚਲਤ ਅਠਾਰਾਂ ਸੋਵਤ ਚਾਲੈਂ ਤੀਸ॥

ਮੈਥਨ ਕਰਤੇ ਚੌਸਠ ਚਾਲੈਂ ਕਿਉਂ ਨ ਭਜੈ ਜਗਦੀਸ॥

ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ॥੧॥

ਸਤਿਗੁਰ ਦੇਵ ਜੀ ਕਥਨ ਕਰਦੇ ਹਨ-ਇਕ ਪੜ੍ਹਨੇ ਰੂਪੀ ਗੱਲ ਲੇਖੇ ਵਿਚ ਹੈ ਹੋਰ ਹੰਗਤਾ ਸਹਿਤ ਜਿਹੜੇ ਕਰਮ ਕਰਨੇ ਹਨ, ਇਹ ਸਭ ਗੱਪਾਂ ਦਾ ਮਾਰਨਾ ਹੈ॥ ੧॥

ਮਃ ੧ ॥ ਲਿਖਿ ਲਿਖਿ ਪੜਿਆ ॥ ਤੇਤਾ ਕੜਿਆ ॥

ਨਾਮ ਤੋਂ ਬਿਨਾਂ ਜਿਤਨਾ ਲਿਖ ਲਿਖ ਕੇ ਗ੍ਰੰਥਾਂ ਨੂੰ ਪੜ੍ਹਿਆ ਹੈ, ਓਨਾ ਹੀ ਕੜਿਆ=ਝੂਰਦਾ ਹੈ।

ਅਥਵਾ:-ਉਤਨਾ ਹੀ ਬੰਧਨਾਂ ਵਿਚ ਕੜਿਆ=ਫਸ ਗਿਆ। ਪੜ੍ਹਨ ਦਾ ਫਲ ਹੈ ਬੰਧਨਾਂ ਤੋਂ ਮੁਕਤ ਹੋਣਾ ਪਰ ਵਿਚਾਰ ਬਿਨਾਂ ਲੋਕ ਜਿਉਂ ਜਿਉਂ ਪੜ੍ਹਦੇ ਹਨ, ਤਿਉਂ ਤਿਉਂ ਹਉਮੈ ਦੇ ਬੰਧਨਾਂ ਵਿਚ ਬੰਨ੍ਹੇ ਜਾਂਦੇ ਹਨ।

ਬਹੁ ਤੀਰਥ ਭਵਿਆ ॥ ਤੇਤੋ ਲਵਿਆ॥

ਜਿਤਨਾ ਕੁ ਬਹੁਤੇ ਤੀਰਥਾਂ ਉਪਰ ਫਿਰਦਾ ਹੈ, ਓਨਾ ਕੁ ਲਵਿਆ=ਲ਼ਊਂ ਲਊਂ ਕਰਦਾ ਹੈ। ਅਰਥਾਤ ਬਕਦਾ ਹੈ, ਸ਼ੇਖੀਆਂ ਮਾਰਦਾ ਹੈ।

ਯਥਾ-

ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ ॥

ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ॥

(ਸਿਰੀਰਾਗੁ ਮ: ੧, ਪੰਨਾ ੬੧)

ਬਹੁ ਭੇਖ ਕੀਆ ਦੇਹੀ ਦੁਖੁ ਦੀਆ॥

ਜਿਤਨੇ ਕੁ ਬਹੁਤੇ ਭੇਖਾਂ ਨੂੰ ਧਾਰਨ ਕੀਤਾ, ਉਤਨਾ ਹੀ ਦੇਹ ਨੂੰ ਦੁੱਖ ਦੇਣਾ ਕੀਤਾ ਹੈ, ਕਿਉਂਕਿ ਭੇਖੀ ਪੁਰਸ਼ ਦੇ ਅੰਦਰ ਟਿਕਾਉ ਨਹੀਂ ਹੁੰਦਾ।

ਯਥਾ- ਬਹਲੇ ਭੇਖ ਭਵਹਿ ਦਿਨੁ ਰਾਤੀ ਹਉਮੈ ਰੋਗੁ ਨ ਜਾਈ॥

(ਭੈਰਉ ਮ: ੩, ਪੰਨਾ ੧੧੩੧)

ਸਹੁ ਵੇ ਜੀਆ ਅਪਣਾ ਕੀਆ॥

ਵੇ ਜੀਆ=ਹੇ ਜੀਵ! ਆਪਣੇ ਕੀਤੇ ਹੋਏ ਕਰਮਾਂ ਦੇ ਫਲ ਨੂੰ ਸਹੁ=ਸਹਾਰ।

83 / 355
Previous
Next