Back ArrowLogo
Info
Profile

ਅੰਨੁ ਨ ਖਾਇਆ ਸਾਦੁ ਗਵਾਇਆ ॥

ਪਖੰਡੀ ਨੇ ਅੰਨ ਨ ਖਾਧਾ ਤੇ ਜਿਹਵਾ ਦੇ ਸਵਾਦ ਨੂੰ ਗਵਾ ਦਿੱਤਾ।

ਯਥਾ- ਛੋਡਹਿ ਅੰਨੁ ਕਰਹਿ ਪਾਖੰਡ॥ ਨਾ ਸੋਹਾਗਨਿ ਨਾ ਓਇ ਰੰਡ॥

ਜਗ ਮਹਿ ਬਕਤੇ ਦੂਧਾਧਾਰੀ॥ ਗੁਪਤੀ ਖਾਵਹਿ ਵਟਿਕਾ ਸਾਰੀ॥ ੩॥

(ਗੋਂਡ ਕਬੀਰ ਜੀ, ਪੰਨਾ ੮੭੩)

ਬਹੁ ਦੁਖੁ ਪਾਇਆ ਦੂਜਾ ਭਾਇਆ ॥

ਦੂਜਾ ਭਾਇਆ=ਦਵੈਤ ਭਾ ਵਿਚ ਲੱਗ ਕੇ ਇਸ ਪੁਰਸ਼ ਨੇ ਬਹੁਤ ਹੀ ਦੁੱਖ ਪਾਇਆ ਹੈ।

ਬਸਤ੍ਰ ਨ ਪਹਿਰੈ ॥ ਅਹਿਨਿਸਿ ਕਹਰੈ॥

ਨਾਂਗਾ ਬਸਤਰਾਂ ਨੂੰ ਨਹੀਂ ਪਹਿਰਦਾ ਤੇ ਦਿਨੇ ਰਾਤ ਠੰਢ ਨਾਲ ਕਹਰੈ=ਝੂਰਦਾ, ਭਾਵ ਦੁੱਖ ਭੋਗਣਾ ਕਰਦਾ ਹੈ। ਇਕ ਰੁਪਏ ਦੀ ਚੱਦਰ ਨਾ ਲੈਣੀ ਤੇ ਦਸਾਂ ਰੁਪਿਆਂ ਦੀਆਂ ਲੱਕੜਾਂ ਫੂਕ ਦੇਣੀਆਂ ਪਰ ਇਹ ਗੱਲ ਤਾਂ ਹੁੰਦੀ ਹੈ ਜੋ ਪਿਛਲੇ ਜਨਮ ਵਿਚ ਬਸਤ੍ਰ ਦਾਨ ਨਹੀਂ ਸੀ ਕੀਤਾ ਹੋਇਆ ਇਸ ਤੇ ਕਪੜਾ ਕੋਈ ਨਾ ਮਿਲਿਆ।

ਪ੍ਰਮਾਣ-ਨਗਨ ਫਿਰਤ ਜੌ ਪਾਈਐ ਜੋਗੁ ॥ ਬਨ ਕਾ ਮਿਰਗੁ ਮੁਕਤਿ ਸਭੁ ਹੋਗੁ॥੧॥

(ਗਉੜੀ ਕਬੀਰ ਜੀ, ਪੰਨਾ ੩੨੪)

ਮੋਨਿ ਵਿਗੂਤਾ ॥ ਕਿਉ ਜਾਗੈ ਗੁਰ ਬਿਨੁ ਸੂਤਾ ॥

ਮੋਨ ਨੇ ਇਸ ਨੂੰ ਵਿਗੂਤਾ=ਖ਼ਰਾਬ ਕਰ ਦਿੱਤਾ। ਗੁਰਾਂ ਦੇ ਉਪਦੇਸ਼ ਲਏ ਤੋਂ ਬਿਨਾਂ ਅਵਿੱਦਿਆ ਰੂਪੀ ਨੀਂਦ ਵਿਚ ਸੁਤਾ ਹੋਇਆ, ਕਿਸ ਤਰ੍ਹਾਂ ਗਿਆਨ ਜਾਗਰਤ ਵਿਖੇ ਜਾਗੇ।

ਪਗ ਉਪੇਤਾਣਾ ॥

ਪੈਰਾਂ ਵਿਖੇ ਉਪੇ ਤਾਣਾ=ਜੋੜਾ ਨਾ ਪਹਿਰਿਆ। ਅਥਵਾ-ਪੈਰਾਂ ਨੂੰ ਉਪਰ ਤਾਣ ਕੇ ਭਾਵ ਉਪੁੱਠਾ ਹੋ ਕੇ ਲਮਕ ਪਿਆ।

ਅਪਣਾ ਕੀਆ ਕਮਾਣਾ ॥

ਆਪਣੇ ਕੀਤੇ ਹੋਏ ਕਰਮਾਂ ਦੇ ਫਲ ਨੂੰ ਕਮਾਇਆ ਅਰਥਾਤ ਭੋਗਿਆ। ਪਿਛਲੇ ਜਨਮ ਵਿਚ ਕਿਸੀ ਨੂੰ ਟੰਗਿਆ ਸੀ ਤੇ ਹੁਣ ਆਪ ਟੰਗਿਆ ਗਿਆ।

ਅਲੁ ਮਲੁ ਖਾਈ ਸਿਰਿ ਛਾਈ ਪਾਈ॥

84 / 355
Previous
Next