

ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥੨॥
ਗੁਰਾਂ ਦੇ ਉਪਦੇਸ਼ ਦੁਆਰਾ ਹੰਗਤਾ ਨੂੰ ਆਸਾ ਨੂੰ ਤੇ ਅੰਦੇਸੇ=ਸੰਸੇ ਨੂੰ ਅਭਾਵ ਕਰੇ ਤਾਂ ਨਿਹਕੇਵਲੁ=ਸ਼ੁਧ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਅਥਵ-ਗੁਰ ਉਪਦੇਸ਼ ਦੁਆਰਾ ਹਉਮੈ ਨੂੰ ਸਾੜੇ ਤਾਂ ਆਸਾ ਤੇ ਸੰਸੇ ਤੋਂ ਨਿਹਕੇਵਲੁ=ਸ਼ੁਧ ਹੁੰਦਾ ਹੈ।
ਅਥਵਾ:- ਚਾਰੇ ਪੰਗਤੀਆਂ ਅੰਨਵੇ ਕਰਨੀਆਂ-
ਨਾਨਕ ਨਦਰਿ ਕਰੇ॥ ਸਤਿਗੁਰੁ ਭੇਟੇ॥ ਸਬਦ।।
ਹਰਿ ਕਾ ਨਾਮੁ ਮੰਨਿ ਵਸਾਏ॥ ਆਸ ਅੰਦੇਸੇ ਹਉਮੈ ਜਲਾਏ॥
ਨਿਹਕੇਵਲੁ ਸੋ ਪਾਏ॥ ਸੋ ਸੁਖੁ ਪਾਏ।।
ਸਤਿਗੁਰ ਦੇਵ ਜੀ ਕਥਨ ਕਰਦੇ ਹਨ-ਈਸ਼ਵਰ ਕ੍ਰਿਪਾ ਦ੍ਰਿਸ਼ਟੀ ਕਰੇ ਤਾਂ ਸਤਿਗੁਰ ਦੇਵ ਜੀ ਮਿਲਦੇ ਹਨ, ਜਦ ਉਹਨਾਂ ਦਾ ਸਬਦਿ=ਉਪਦੇਸ਼ ਪ੍ਰਾਪਤ ਹੋਇਆ ਤਾਂ ਹਰੀ ਦਾ ਨਾਮ ਮਨ ਵਿਚ ਵਸਾਇਆ। ਨਾਮ ਦੇ ਪ੍ਰਾਪਤ ਕਰਨ ਨਾਲ ਹੰਗਤਾ ਆਸਾ ਤੇ ਸਭ ਸੰਸੇ ਸਾੜ ਦਿੱਤੇ ਤਾਂ ਸ਼ੁਧ ਰੂਪ ਪਰਮੇਸ਼ਰ ਨੂੰ ਪਾ ਕੇ ਸਾਰੇ ਸੁਖ ਪਾਉਣਾ ਕੀਤੇ।
ਪਉੜੀ॥ ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ॥
ਹੇ ਅਕਾਲ ਪੁਰਖ! ਭਗਤ ਜਨ ਆਪ ਦੇ ਮਨ ਵਿਖੇ ਭਾਂਵਦੇ ਹਨ, ਕਿਉਂਕਿ ਆਪ ਦੀ ਕੀਰਤੀ=ਵਡਿਆਈ ਨੂੰ ਗਾਂਵਦੇ ਹੋਏ ਆਪ ਦੇ ਦਰ ਉੱਤੇ ਸੋਭਨੀਕ ਹੋ ਰਹੇ ਹਨ।
ਪ੍ਰਸ਼ਨ-ਕਿਹੜੇ ਭਗਤ ? ਉੱਤਰ-
ਭਗਤਿ ਕਰਹਿ ਮਰਜੀਵੜੇ ਗੁਰਮੁਖਿ ਭਗਤਿ ਸਦਾ ਹੋਇ॥
ਓਨਾ ਕਉ ਧੁਰਿ ਭਗਤਿ ਖਜਾਨਾ ਬਖਸਿਆ ਮੇਟਿ ਨ ਸਕੈ ਕੋਇ॥
ਗੁਣ ਨਿਧਾਨੁ ਮਨਿ ਪਾਇਆ ਏਕੋ ਸਚਾ ਸੋਇ॥
ਨਾਨਕ ਗੁਰਮੁਖਿ ਮਿਲਿ ਰਹੇ ਫਿਰਿ ਵਿਛੋੜਾ ਕਦੇ ਨ ਹੋਇ॥ ੧॥
(ਵਡਹੰਸ ਕੀ ਵਾਰ, ਪੰਨਾ ੫੮੯)
ਅਰਥ-ਜੇਹੜੇ ਮਰਜੀਵੜੇ ਗੁਰਮੁਖ ਭਗਤੀ ਕਰਦੇ ਹਨ, ਉਹਨਾਂ ਦੀ ਭਗਤੀ ਕੀਤੀ ਸਦਾ ਕਬੂਲ ਹੁੰਦੀ ਹੈ। ਉਹਨਾਂ ਨੂੰ ਆਦੋਂ ਹੀ ਭਗਤੀ ਰੂਪ ਖ਼ਜ਼ਾਨਾ ਵਾਹਿਗੁਰੂ ਨੇ ਬਖ਼ਸ਼ਿਆ ਹੈ ਇਸ ਕਰਕੇ ਉਸ ਨੂੰ ਕੋਈ ਮੇਟ ਨਹੀਂ ਸਕਦਾ। ਭਗਤਾਂ ਨੇ ਗੁਣਾਂ ਦਾ ਖ਼ਜ਼ਾਨਾ ਜੋ ਇਕ ਸੱਚਾ ਹੈ ਉਸ ਨੂੰ ਮਨ ਵਿਖੇ ਪਾਇਆ ਹੈ। ਗੁਰਮੁਖ ਭਗਤ ਉਸ ਵਾਹਿਗੁਰੂ ਨਾਲ ਇੰਞ ਮਿਲ ਰਹੇ ਹਨ ਜੋ ਮੁੜ ਉਹਨਾਂ ਦਾ ਕਦੇ ਵਿਛੋੜਾ ਨਹੀਂ ਹੁੰਦਾ।
ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨੀ ਧਾਵਦੇ॥
ਸਤਿਗੁਰ ਦੇਵ ਜੀ ਕਥਨ ਕਰਦੇ ਹਨ-ਜਿਹੜੇ ਪੁਰਸ਼ ਸ੍ਰੇਸ਼ਟ ਕਰਮਾਂ ਤੋਂ ਬਾਹਰੇ=ਬਿਨਾਂ