Back ArrowLogo
Info
Profile

ਹਨ, ਉਹ ਭਾਗਹੀਣ ਮਨੁੱਖ ਧਾਵਦੇ=ਦੌੜਦੇ ਹੋਏ ਪ੍ਰਭੂ ਦੇ ਦਰ ਤੇ ਢੋਅ=ਥਾਂ ਅਥਵਾ:- ਆਸਰਾ ਨਹੀਂ ਲੈਂਦੇ।

ਇਕਿ ਮੂਲੁ ਨ ਬੁਝਨਿ ਆਪਣਾ ਅਣਹੋਦਾ ਆਪੁ ਗਣਾਇਦੇ॥

ਇਕ ਮਨਮੁਖ ਪੁਰਸ਼ ਆਪਣੇ ਮੂਲੁ=ਅਧਿਸ਼ਠਾਨ ਰੂਪ ਪਰਮੇਸ਼ਰ ਨੂੰ ਨਹੀਂ ਬੁਝਦੇ।

ਅਣਹੋਦਾ=ਨਹੀਂ ਹਨ ਸ਼ੁਭ ਗੁਣ ਉਹਨਾਂ ਵਿਚ ਪਰ ਆਪਣੇ ਆਪ ਨੂੰ ਸ੍ਰੇਸ਼ਟ ਗੁਣਵਾਨ ਜਣਾਉਂਦੇ ਹਨ।

ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ॥

ਹਉ=ਮੈਂ ਢਾਢੀ ਵਾਰ ਦੇ ਕਾ=ਕਰਨ ਵਾਲਾ ਨੀਚ ਜਾਤੀ ਵਾਲਾ ਹਾਂ। ਹੋਰ ਸਭ ਲੋਕ ਆਪਣੇ ਆਪ ਨੂੰ ਉੱਤਮ ਜਾਤੀ ਵਾਲੇ ਸਦਾਇਦੇ=ਸਦਵਾਉਂਦੇ ਹਨ। ਐਸੇ ਨਿੰਮਰਤਾ ਧਾਰੇ ਤਾਂ ਪੁਰਸ਼ ਤਰਦਾ ਹੈ।

ਯਥਾ- ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ॥

ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ॥ ੭॥

(ਸਲੋਕ ਕਬੀਰ ਜੀ, ਪੰਨਾ ੧੩੬੪)

ਤਥਾ- ਹਮ ਨਹੀ ਚੰਗੇ ਬੁਰਾ ਨਹੀ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ॥੪॥

(ਸੂਹੀ ਮਹਲਾ ੧, ਪੰਨਾ ੭੨੮)

ਤਥਾ- ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ॥੪॥੭॥

(ਮਾਰੂ ਮਹਲਾ ੧, ਪੰਨਾ ੯੯੧)

ਤਿਨ੍ ਮੰਗਾ ਜਿ ਤੁਝੈ ਧਿਆਇਦੇ ॥੯॥

ਹੇ ਅਕਾਲ ਪੁਰਖ! ਜੋ ਆਪ ਨੂੰ ਧਿਆਂਵਦੇ ਹਨ, ਅਸੀਂ ਤਿਨ੍ਹਾਂ ਪਾਸੋਂ ਤੇਰਾ ਨਾਮ ਮੰਗਦੇ ਹਾਂ।

ਅਥਵਾ:-ਤਿਨ੍ਹਾਂ ਦਾ ਦਰਸ਼ਨ ਕਰਨਾ ਮੰਗਦੇ ਹਾਂ॥੯॥

ਸਲੋਕੁ ਮਃ ੧ ॥

ਉਥਾਨਕਾ- ਰਾਇ ਭੁਇ ਦੀ ਤਲਵੰਡੀ ਦੇ ਮਾਲਕ ਪਾਤਿਸ਼ਾਹ ਰਾਇ ਬੁਲਾਰ ਨੇ ਬੜੀ ਨਿੰਮਰਤਾ ਸਹਿਤ ਬੇਨਤੀ ਕੀਤੀ-ਹੇ ਗੁਰੂ ਨਾਨਕ ਪਾਤਿਸ਼ਾਹ ! ਮੇਰੇ ਤੇ ਐਸੀ ਕਿਰਪਾ ਕਰੋ ਜਿਸ ਨਾਲ ਦੁਨੀਆਂ ਦੇ ਧੰਧੇ ਛੱਡ ਕੇ ਸੰਸਾਰ ਸਾਗਰ ਤੋਂ ਪਾਰ ਹੋ ਜਾਵਾਂ। ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਵੈਰਾਗ ਜਨਕ ਉਪਦੇਸ਼ ਦਿੰਦੇ ਹਨ-ਹੇ ਰਾਇ ਬੁਲਾਰ!

87 / 355
Previous
Next