

ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥
ਰਾਜਾ ਝੂਠਾ ਹੈ, ਪਰਜਾ ਵੀ ਝੂਠੀ ਹੈ, ਸਾਰਾ ਸੰਸਾਰ ਹੀ ਝੂਠਾ ਹੈ।
ਯਥਾ- ਮ੍ਰਿਤ ਮੰਡਲ ਜਗੁ ਸਾਜਿਆ ਜਿਉ ਬਾਲੂ ਘਰ ਬਾਰ॥
ਬਿਨਸਤ ਬਾਰ ਨ ਲਾਗਈ ਜਿਉ ਕਾਗਦ ਬੂੰਦਾਰ ॥ ੧॥
ਸੁਨਿ ਮੇਰੀ ਮਨਸਾ ਮਨੈ ਮਾਹਿ ਸਤਿ ਦੇਖੁ ਬੀਚਾਰਿ॥
ਸਿਧ ਸਾਧਿਕ ਗਿਰਹੀ ਜੋਗੀ ਤਜਿ ਗਏ ਘਰ ਬਾਰ॥ ੧॥ ਰਹਾਉ॥
(ਪੰਨਾ ੮੦੮)
ਤਥਾ- ਜੈਸਾ ਸੁਪਨਾ ਰੈਨਿ ਕਾ ਤੈਸਾ ਸੰਸਾਰ॥
ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ॥੨॥
(ਬਿਲਾਵਲੁ ਮ: ੫, ਪੰਨਾ ੮੦੮)
ਯਥਾ- ਝੂਠੇ ਹਾਥੀ ਝੂਠੇ ਘੋਰਾ। ਝੂਠੇ ਅਗੇ ਝੂਠਾ ਦੌਰਾ।
ਝੂਠਾ ਬਾਧਾ ਝੂਠਾ ਛੋਰਾ, ਝੂਠਾ ਰਾਜਾ ਰਾਣੀ ਹੈ।
ਝੂਠੀ ਕਾਯਾ ਝੂਠੀ ਮਾਯਾ। ਝੂਠਾ ਝੂਠੇ ਧੰਧੇ ਲਾਯਾ।
ਝੂਠਾ ਮੂਆ ਝੂਠਾ ਜਾਯਾ, ਝੂਠੀ ਯਾਕੀ ਬਾਣੀ ਹੈ।
ਝੂਠਾ ਸੋਵੇ ਝੂਠਾ ਜਾਗੇ। ਝੂਠਾ ਜੂਝੇ ਝੂਠਾ ਭਾਗੇ।
ਝੂਠੇ ਪੀਛੇ ਝੂਠਾ ਲਾਗੇ। ਝੂਠੇ ਝੂਠੀ ਖਾਣੀ ਹੈ।
ਝੂਠਾ ਲੀਆ ਝੂਠਾ ਦੀਆ। ਝੂਠਾ ਖਾਯਾ ਝੂਠਾ ਪੀਆ।
ਝੂਠਾ ਸੌਦਾ ਝੂਠੇ ਕੀਆ, ਐਸਾ ਝੂਠਾ ਪ੍ਰਾਣੀ ਹੈ।
(ਸੁੰਦਰ ਬਿਲਾਸ)
ਤਥਾ- ਸੁਪਨਾ ਯੇ ਸਭ ਜਗਤ ਹੈ, ਯਾ ਤੇਰਾ ਹੈ ਖ਼ਿਆਲ।
ਜਾਦੂਗਰ ਖ਼ੁਦ ਹੋਇ ਤੂੰ, ਰਚਿਆ ਇੰਦਰ ਜਾਲ।
ਰਚਿਆ ਇੰਦਰ ਜਾਲ, ਨਹੀਂ ਦਿਲ ਇਸ ਮੇਂ ਦੇਣਾ।
ਝੂਠ ਦੁਖ ਅਰ ਸੁਖ, ਝੂਠ ਦੇਣਾ ਅਰ ਲੇਣਾ।
ਝੂਠਾ ਹਰਖ ਅਰ ਸ਼ੋਕ, ਝੂਠਾ ਜੀਵਣ ਅਰ ਮਰਨਾ।
ਜਾਦੂ ਕਾ ਹੈ ਖੇਲ, ਜਗਤ ਯਾ ਜਾਨੋ ਸੁਪਨਾ।
ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ॥
ਮੰਡਪ=ਚੌੜੇ ਅਸਥਾਨ ਝੂਠੇ ਹਨ, ਮਾੜੀ=ਦੁਹਾਸਨੀਆਂ ਚਹੁਹਾਸਨੀਆਂ ਵੀ ਝੂਠੀਆਂ ਹਨ ਤੇ ਇਹਨਾਂ ਵਿਚ ਵੱਸਣ ਵਾਲੇ ਸਾਰੇ ਜੀਅ ਵੀ ਝੂਠੇ ਹਨ।