Back ArrowLogo
Info
Profile

ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨਣਹਾਰੁ ॥

ਸੁਇਨਾ=ਸੋਨਾ ਕੂੜਾ ਹੈ, ਰੁਪਾ ਵੀ ਕੂੜਾ ਹੈ ਅਰਥਾਤ ਚਾਂਦੀ ਵੀ ਕੂੜੀ ਹੈ ਅਤੇ ਸੋਨੇ ਚਾਂਦੀ ਦੇ ਬਣੇ ਹੋਏ ਗਹਿਣਿਆਂ ਦੇ ਪਹਿਨਣ ਵਾਲੇ ਵੀ ਕੂੜੇ ਹਨ।

ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥

ਕਾਇਆ=ਸਰੀਰ ਵੀ ਝੂਠਾ ਹੈ, ਕਪੜੇ ਭੀ ਝੂਠੇ ਹਨ। ਅਪਾਰੁ=ਬੇਅੰਤ ਸ੍ਰੇਸ਼ਟ ਰੂਪ ਹੋਣਾ ਵੀ ਝੂਠਾ ਹੈ।

ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥

ਮੀਆਂ ਕਹਾਵਣਾ ਵੀ ਝੂਠਾ ਹੈ ਬੀਬੀ-ਬੀਵੀ ਕਹਾਵਣਾ ਭੀ ਝੂਠਾ ਹੈ, (ਮੁਸਲਮਾਨ ਔਰਤ ਨੂੰ ਬੀਵੀ ਆਖਦੇ ਹਨ) ਇਨ੍ਹਾਂ ਵਿਖੇ ਖਪ ਕੇ ਸਾਰੇ ਜੀਵ ਖਾਰੁ=ਖੁਆਰ ਅਥਵਾ:-ਨਾਸ ਹੋ ਰਹੇ ਹਨ।

ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥

ਝੂਠਿਆਂ ਪੁਰਸ਼ਾਂ ਦਾ ਕੂੜੇ ਪਦਾਰਥਾਂ ਵਿਚ ਪ੍ਰੇਮ ਲੱਗ ਰਿਹਾ ਹੈ। ਇਸ ਤੇ ਕਰਤਾਰ ਦਾ ਨਾਮ ਜਪਣਾ ਭੁਲ ਹੀ ਗਿਆ ਹੈ।

ਯਥਾ-ਦਾਤਿ ਪਿਆਰੀ ਵਿਸਰਿਆ ਦਾਤਾਰਾ॥

(ਧਨਾਸਰੀ ਮ: ੫, ਪੰਨਾ ੬੭੬)

ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥

ਜਦ ਕਿ ਸਾਰਾ ਜਗਤ ਹੀ ਚਲੇ ਜਾਣ ਵਾਲਾ ਹੈ ਤਾਂ ਫਿਰ ਦੋਸਤੀ ਕਿਸ ਨਾਲ ਕਰਨੀ ਹੈ।

ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥

ਇਸ ਜੀਵ ਨੂੰ ਝੂਠ ਮਿੱਠਾ ਲੱਗ ਰਿਹਾ ਹੈ।

ਪ੍ਰਸ਼ਨ-ਕਿਵੇਂ ਮਿੱਠਾ ਲੱਗ ਰਿਹਾ ਹੈ ?

ਉੱਤਰ-ਮਾਖਿਉ=ਸ਼ਹਿਤ ਨਾਲੋਂ ਭੀ ਝੂਠ ਮਿੱਠਾ ਲੱਗ ਰਿਹਾ ਹੈ।

 

ਅਥਵਾ:-ਕੂੜ=ਝੂਠਾ ਹੈ ਤਾਂ ਮਿੱਠੇ ਤੇਲੀਏ ਦੇ ਵਤ ਭਾਵ ਮਹੁਰੇ ਵਤ ਮਾਰਨ ਵਾਲਾ ਪਰ ਇਸ ਨੂੰ ਮਾਖਿਉ=ਸ਼ਹਿਤ ਵਤ ਮਿੱਠਾ ਲੱਗ ਰਿਹਾ ਹੈ। ਇਸ ਝੂਠ ਨੇ ਪੂਰਾਂ ਦੇ ਪੂਰ ਭਾਵ ਸਾਰੇ ਜੀਵ ਡੋਬ ਰੱਖੇ ਹਨ।

ਯਥਾ-ਆਪਣੇ ਮਨ ਦਾ ਕੀਤਾ ਅਥਵਾ-ਸੋਚਿਆ ਕੁਝ ਨਹੀਂ ਹੁੰਦਾ, ਹੁੰਦਾ ਓਹੀ ਹੈ

89 / 355
Previous
Next