Back ArrowLogo
Info
Profile

ਜੋ ਕੁਝ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਹੈ। ਜਿਸ ਤਰ੍ਹਾਂ ਕਿ ਕਥਾ ਵਾਚਕ ਪੰਡਤ ਨੇ ਝੂਠ ਬੋਲ ਕੇ ਰਾਜੇ ਦੀ ਲੜਕੀ ਨਾਲ ਸ਼ਾਦੀ ਕਰਨੀ ਚਾਹੀ ਸੀ, ਪਰੰਤੂ ਰਾਜੇ ਦੀ ਲੜਕੀ ਤਾਂ ਦੂਜੇ ਰਾਜੇ ਦੇ ਘਰ ਚਲੀ ਗਈ ਅਤੇ ਪੰਡਿਤ ਨੂੰ ਰਿਛ ਨੇ ਖਾ ਲਿਆ।

ਸਾਖੀ-ਰਾਜੇ ਤੇ ਪੰਡਤ ਦੀ

ਇਹ ਸਾਖੀ ਇਉਂ ਲਿਖੀ ਹੈ ਕਿ ਇਕ ਪੰਡਿਤ ਕਿਸੇ ਰਾਜੇ ਦੇ ਪਾਸ ਕਥਾ ਕਰਦਾ ਹੁੰਦਾ ਸੀ। ਰਾਜੇ ਦਾ ਕਥਾ-ਵਾਚਕ ਪੰਡਿਤ ਹੋਣ ਕਰਕੇ ਪੰਡਿਤ ਜੀ ਦੀ ਬੜੀ ਮਾਨ ਪ੍ਰਤਿਸ਼ਟਾ ਸੀ। ਚੰਗੇ ਖਾਣੇ ਤੇ ਚੰਗੇ ਬਸਤ੍ਰ ਪਹਿਰਣ ਨੂੰ ਅਤੇ ਨਾਨਾ ਪ੍ਰਕਾਰ ਦੇ ਪਦਾਰਥ ਰਾਜਾ ਪਾਸੋਂ ਪੰਡਿਤ ਜੀ ਨੂੰ ਮਿਲਦੇ ਸਨ।

ਇਕ ਦਿਨ ਦੇਵ ਨੇਤ ਜਦ ਪੰਡਿਤ ਜੀ ਕਥਾ ਕਰਕੇ ਉਠੇ ਤਾਂ ਉਨ੍ਹਾਂ ਦੀ ਨਜ਼ਰ ਰਾਜੇ ਦੀ ਸੁੰਦਰ ਕੰਨਿਆਂ ਤੇ ਜਾ ਪਈ। ਉਸ ਦਾ ਸਰੂਪ ਵੇਖ ਕੇ ਪੰਡਿਤ ਜੀ ਕਾਮ ਅਧੀਨ ਹੋ ਗਏ। ਕਾਮ ਇੱਛਾ ਦੇ ਪ੍ਰਬਲ ਹੋਣ ਕਰਕੇ ਪੰਡਿਤ ਜੀ ਰਾਜ ਕੰਨਿਆਂ ਨੂੰ ਪ੍ਰਾਪਤ ਕਰਨ ਦੇ ਢੰਗ ਸੋਚਣ ਲੱਗ ਪਏ।

ਇਕ ਦਿਨ ਪੰਡਿਤ ਜੀ ਆਪਣੇ ਸੋਚੇ ਢੰਗ ਅਨੁਸਾਰ ਕਥਾ ਕਰਨ ਤੋਂ ਉਪਰੰਤ ਬੜੇ ਨਿੰਮੋਝੂਣੇ ਹੋ ਕੇ ਬੈਠ ਗਏ ਤਾਂ ਰਾਜਾ ਜੀ ਨੇ ਪੰਡਿਤ ਜੀ ਦੀ ਉਦਾਸੀ ਦਾ ਕਾਰਨ ਪੁਛਿਆ ਤਾਂ ਆਪ ਜੀ ਨੇ ਉੱਤਰ ਦਿੱਤਾ ਕਿ ਰਾਜਨ ! ਮੈਨੂੰ ਆਪ ਜੀ ਦਾ ਭਵਿੱਖਤ ਵੇਖ ਕੇ ਬੜਾ ਦੁੱਖ ਹੋ ਰਿਹਾ ਹੈ, ਆਪ ਉੱਤੇ ਭਾਰੀ ਸਾੜ੍ਹਸਤੀ ਆਉਣ ਵਾਲੀ ਹੈ, ਜਿਸ ਨੂੰ ਮੈਂ ਅਨੁਭਵ ਕਰਕੇ ਦੁੱਖੀ ਹੋ ਰਿਹਾ ਹਾਂ। ਜਿਸ ਦੇ ਸਿਰ ਤੇ ਅਸੀਂ ਆਪਣਾ ਜੀਵਨ ਸੁਖੀ ਕਰ ਰਹੇ ਹਾਂ ਉਸ ਨੂੰ ਦੁੱਖ ਆਵੇ ਤਦ ਅਸੀਂ ਸੁਖੀ ਕਿਸ ਤਰ੍ਹਾਂ ਰਹਿ ਸਕਦੇ ਹਾਂ?

ਪੰਡਿਤ ਦੀ ਇਹ ਗੱਲ ਸੁਣ ਕੇ ਰਾਜਾ ਬੜਾ ਘਬਰਾਇਆ ਅਤੇ ਪੰਡਿਤ ਜੀ ਨੂੰ ਇਸ ਦਾ ਉਪਾਅ ਸੋਚਣ ਵਾਸਤੇ ਕਿਹਾ। ਪੰਡਿਤ ਜੀ ਨੇ ਦੋ ਤਿੰਨ ਦਿਨਾਂ ਪਿਛੋਂ ਰਾਜੇ ਨੂੰ ਬੜੇ ਹਿਤ ਨਾਲ ਨੈਣ ਜਲਾਤਰ ਕਰਕੇ ਕਿਹਾ। ਰਾਜਨ ! ਉਪਾਅ ਤਾਂ ਮਿਲ ਗਿਆ ਹੈ ਪਰੰਤੂ ਉਹ ਬੜੀ ਕੁਰਬਾਨੀ ਵਾਲਾ ਹੈ। ਹੋਰ ਉਪਾਅ ਕਰਕੇ ਸਾੜ੍ਹਸਤੀ ਦਾ ਕੇਵਲ ਬਲ ਘਟ ਜਾਂਦਾ ਹੈ ਤੇ ਮੂਲੋਂ ਨਹੀਂ ਜਾਂਦੀ, ਪਰੰਤੂ ਮੈਨੂੰ ਇਹ ਕਹਿੰਦੇ ਨੂੰ ਦੁੱਖ ਹੁੰਦਾ ਹੈ ਤੇ ਮੈਂ ਕਹਿ ਨਹੀਂ ਸਕਦਾ ਕਿ ਜੇ ਯੁਵਰਾਜ ਕੰਨਿਆਂ ਨੂੰ ਸੋਲ੍ਹਾਂ ਸ਼ਿੰਗਾਰ ਲਾ ਕੇ ਜਲ ਪ੍ਰਵਾਹ ਕਰ ਦਿੱਤਾ ਜਾਵੇ ਤਾਂ ਸਾੜ੍ਹਸਤੀ ਦਾ ਸਾਰਾ ਗਰੈਹ ਟਲ ਜਾਏਗਾ।

ਕੁਆਰੀ ਲੜਕੀ ਦਾ ਜਲ ਪ੍ਰਵਾਹ ਕਰਕੇ ਬਲੀਦਾਨ ਕਰਨਾ ਸੁਣ ਕੇ ਰਾਜਾ ਹੋਰ ਵੀ ਚਿੰਤਾਤੁਰ ਹੋ ਗਿਆ। ਪਰੰਤੂ ਸਾੜ੍ਹਸਤੀ ਨਾਲ ਰਾਜ ਭਾਗ ਸਰਬੰਸ ਨਾਸ ਹੋ ਜਾਣ ਨਾਲੋਂ ਇਕ ਲੜਕੀ ਦੇ ਬਲੀਦਾਨ ਨਾਲ ਛੁਟਕਾਰਾ ਪਾਉਣਾ ਸਾਰੇ ਵਜ਼ੀਰਾਂ ਅਮੀਰਾਂ ਤੇ ਸਲਾਹਕਾਰਾਂ ਨੇ ਚੰਗਾ ਜਾਣਿਆਂ ਸਭ ਤਿਆਰੀ ਕਰਕੇ ਨੀਯਤ ਦਿਨ ਰਾਜੇ ਦੀ ਕੁਆਰੀ ਯੁਵਕੰਨਿਆਂ ਨੂੰ ਹਰ

90 / 355
Previous
Next