

ਤਰ੍ਹਾਂ ਸੰਪੂਰਨ ਹਾਰ ਸ਼ਿੰਗਾਰ ਲਗਾ ਕੇ ਵੇਦ ਵਿਧੀ ਅਨੁਸਾਰ ਪੂਜਨ ਕਰਕੇ ਇਕ ਲੱਕੜ ਦੇ ਸੰਦੂਕ ਵਿਚ ਕੁਛ ਦਿਨਾਂ ਦਾ ਖਾਣਾ ਦਾਣਾ ਰੱਖ ਕੇ ਦਰਿਆ ਵਿਚ ਰੋਹੜ ਦਿੱਤਾ ਗਿਆ।
ਪੰਡਤ ਜੀ ਬੜੇ ਪ੍ਰਸੰਨ ਹੋਏ ਕਿ ਮਨ ਮੰਨੀ ਗੱਲ ਹੋ ਗਈ ਹੈ। ਆਪ ਜੀ ਨੇ ਕੁਝ ਦੂਰ ਅੱਗੇ ਜਾ ਕੇ ਸੰਦੂਕ ਦਰਿਆ ਵਿਚੋਂ ਕੱਢ ਲਿਆ ਅਤੇ ਜੰਗਲ ਵਿਚ ਲੁਕਾ ਦਿੱਤਾ ਕਿ ਜੇ ਇਸ ਵੇਲੇ ਅਜੇਹੀ ਸੁੰਦਰ ਕੰਨਿਆਂ ਨੂੰ ਅਸੀਂ ਆਪਣੇ ਨਾਲ ਖੜਿਆ ਤਾਂ ਰੌਲਾ ਪੈ ਜਾਏਗਾ, ਹੋਵੇ ਨਾ ਤੇ ਰਾਤ ਨੂੰ ਹਨੇਰੇ ਵਿਚ ਲੈ ਜਾਵਾਂਗੇ। ਇਹ ਵੀਚਾਰ ਕਰਕੇ ਪੰਡਤ ਜੀ ਤਾਂ ਸੰਦੂਕ ਨੂੰ ਛੁਪਾ ਕੇ ਘਰ ਆ ਗਏ ਪਰ ਹੁੰਦੀ ਉਹ ਹੈ ਜੋ ਈਸ਼ਵਰ ਨੂੰ ਮਨਜ਼ੂਰ ਹੋਵੇ। ਕੋਈ ਹੋਰ ਰਜਵਾੜਾ ਜਿਹੜਾ ਜੰਗਲ ਵਿਚ ਸ਼ਿਕਾਰ ਖੇਡ ਰਿਹਾ ਸੀ, ਪੰਡਿਤ ਜੀ ਦੇ ਚਲੇ ਜਾਣ ਪਿਛੋਂ ਉਸ ਰਸਤੇ ਲੰਘਿਆ ਤਾਂ ਉਸ ਨੇ ਸੰਦੂਕ ਵੇਖਿਆ, ਖੋਹਲਿਆ ਤਾਂ ਵਿਚੋਂ ਇਕ ਸੁੰਦਰ ਲੜਕੀ ਨਿਕਲੀ, ਜਿਸ ਨੇ ਆਪਣੀ ਸਾਰੀ ਵਾਰਤਾ ਸੁਣਾਈ। ਰਾਜਾ ਉਸ ਰਾਜ ਕੰਨਿਆਂ ਨੂੰ ਆਪਣੇ ਘਰ ਲੈ ਗਿਆ ਅਤੇ ਉਸ ਸੰਦੂਕ ਵਿਚ ਇਕ ਰਿੱਛ ਜੋ ਉਸ ਨੇ ਸ਼ਿਕਾਰ ਖੇਡਣ ਸਮੇਂ ਫੜਿਆ ਸੀ, ਉਸ ਵਿਚ ਬੰਦ ਕਰ ਦਿੱਤਾ। ਰਾਤ ਨੂੰ ਪੰਡਿਤ ਜੀ ਆਏ ਸੰਦੂਕ ਚੁਕਵਾ ਕੇ ਘਰ ਲੈ ਗਏ।
ਰਾਤਰੀ ਸਮੇਂ ਹੀ ਉਸ ਨੂੰ ਪਿਛਲੇ ਅੰਦਰ ਰੱਖ ਕੇ ਸਭ ਨੂੰ ਅੰਦਰੋਂ ਬਾਹਰ ਕੱਢ ਕੇ ਬੜੇ ਚਾਅ ਤੇ ਖ਼ੁਸ਼ੀਆਂ ਨਾਲ ਸੰਦੂਕ ਨੂੰ ਖੋਲ੍ਹਿਆ। ਬਸ! ਜਿਥੇ ਰੰਗ ਰਲੀਆਂ ਦਾ ਚਾਅ ਸੀ ਉਹ ਰਿੱਛ ਨੂੰ ਵੇਖ ਕੇ ਮੌਤ ਦੇ ਸਹਿਮ ਵਿਚ ਬਦਲ ਗਿਆ। ਰਿੱਛ ਭੁੱਖਾ ਭਾਣਾ ਤੇ ਸੰਦੂਕ ਵਿਚ ਬੰਦ ਹੋਇਆ ਹੋਇਆ ਬੜੇ ਕ੍ਰੋਧ ਵਿਚ ਆਇਆ ਹੋਇਆ ਇਕੋ ਭੱਬਕ ਮਾਰ ਕੇ ਪੰਡਿਤ ਜੀ ਨੂੰ ਸਦਾ ਲਈ ਹੰਨਿਓਂ ਬੰਨੇ ਕਰ ਗਿਆ। ਸਾਰੇ ਰੌਲਾ ਪੈ ਗਿਆ ਅਤੇ ਰਾਜੇ ਤੱਕ ਵੀ ਪੰਡਿਤ ਜੀ ਦੇ ਝੂਠ ਦਾ ਪੜਦਾ ਖੁਲ੍ਹ ਗਿਆ। ਸਭ ਨੇ ਕਿਹਾ-
"ਝੂਠੇ ਕੀ ਰੇ ਝੂਠ ਪਰੀਤਾ"
ਪਰਮਾਤਮਾ ਨੇ ਸਚੋ ਸੱਚ ਕਰ ਵਿਖਾਇਆ। ਵੇਖੋ ! ਏਥੇ ਪੰਡਿਤ ਜੀ ਨੇ ਝੂਠ ਬੋਲ ਕੇ ਸਾੜ੍ਹਸਤੀ ਦਾ ਝੂਠਾ ਬਹਾਨਾ ਬਣਾਇਆ ਸੀ ਜਿਸ ਦੇ ਬਦਲੇ ਉਸਨੂੰ ਆਪਣੀ ਜਾਨ ਦੇਣੀ ਪਈ।
ਯਥਾ- ਮਨੋ ਇਛ ਸਰਬ ਨਾਸਤੀ ਦੈਵ ਇਛ ਪ੍ਰਵਿਰਤਤੇ॥
ਰਾਜ ਕੰਨਿਆ ਰਾਜ ਦੁਆਰੇ ਪੰਡਤ ਭਾਲੂ ਭਖਸ਼ਤੇ॥
ਤਥਾ- ਕੰਨਿਆਂ ਰਾਜ ਘਰ ਆਪ ਪੁਚਾਈ ਰੱਬ।
ਪਾਪ ਵੇੜ੍ਹਿਆ ਪੰਡਤੀ ਲਿਆ ਰਿੱਛ ਨੇ ਚੱਬ।
ਝੂਠ ਬੋਲਣ ਉਪਰ ਹੋਰ ਦੂਸਰੀ ਸਾਖੀ ਸੂਰਜ ਪ੍ਰਤਾਪ ਰਾਸ ੩ ਅੰਸੂ ੫੨ ਵਿਖੇ ਦੇਖੋ।
ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥੧॥
ਸਤਿਗੁਰ ਦੇਵ ਜੀ ਕਥਨ ਕਰਦੇ ਹਨ-ਪਰਮੇਸ਼ਰ ਅੱਗੇ ਬੇਨਤੀ ਕਥਨ ਕਰੋ ਕਿ