

ਯਥਾ- ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥ (ਜਪੁਜੀ)
ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ ॥
ਸੱਚਾ ਵਾਹਿਗੁਰੂ ਪਰੁ=ਭਲੀ ਪ੍ਰਕਾਰ ਤਾਂ ਹੀ ਜਾਣਿਆਂ ਜਾਂਦਾ ਹੈ ਜਾਂ ਸੱਚੇ ਨਾਮ ਵਿਚ ਪ੍ਰੇਮ ਧਾਰੇ।
ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ ॥
ਸਭ ਤੋਂ ਪਹਿਲਾਂ ਗੁਰਾਂ ਪਾਸੋਂ ਨਾਮ ਸੁਣੇ, ਫੇਰ ਆਪਣੇ ਦਿਲ ਵਿਚ ਮੰਨਣ ਕਰੇ ਉਪਰੰਤ ਰਹਸੀਐ= ਨਿਧਿਆਸਣ ਕਰੇ ਤਾਂ ਫਿਰ ਮੁਕਤੀ ਦਾ ਦੁਆਰਾ ਜੋ ਬ੍ਰਹਮ ਗਿਆਨ ਹੈ, ਉਸ ਨੂੰ ਪਾਉਂਦਾ ਹੈ।
ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ ॥
ਸੱਚਾ ਪਰਮਾਤਮਾ ਨੂੰ ਪਰੁ=ਭਲੀ ਪ੍ਰਕਾਰ ਤਾਂ ਹੀ ਜਾਣ ਸਕਦਾ ਹੈ ਜਾਂ ਇਹ ਜੀਵ ਪਰਮੇਸ਼ਰ ਵਿਚ ਜੁੜਣ ਦੀ ਜੁਗਤੀ ਨੂੰ ਜਾਣੇ।
ਅਥਵਾ :-ਪਰਮੇਸ਼ਰ ਵਿਚ ਜੁਗਤਿ=ਜੁੜਨਾ ਜਾਣੇ।
ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ ॥
ਕਾਇਆ=ਬੁੱਧੀ ਰੂਪ ਧਰਤੀ ਨੂੰ ਸਾਧਿਕੈ=ਸੁਧ ਕਰਕੇ ਵਿਚ ਕਰਤੇ ਪਰਮੇਸ਼ਰ ਦਾ ਨਾਮ ਰੂਪੀ ਬੀਜ ਬੋ ਦੇਵੇ।
ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥
ਸੱਚਾ ਅਕਾਲ ਪੁਰਖ ਨੂੰ ਤਾਂ ਹੀ ਪਰੁ=ਭਲੀ ਪ੍ਰਕਾਰ ਜਾਣ ਸਕਦਾ ਹੈ ਜਾਂ ਗੁਰਾਂ ਦੀ ਸੱਚੀ ਸਿੱਖਿਆ ਨੂੰ ਲੈਣਾ ਕਰੇ।
ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ॥
ਸਾਰਿਆਂ ਜੀਵਾਂ ਉੱਪਰ ਦਇਆ ਕਰਨੀ ਜਾਣੇ। ਅਥਵਾ :-ਜੀਵਾਂ ਉੱਤੇ ਦਇਆ ਕਰਨ ਦੀ ਜਾਚ ਜਾਣੇ ਤੇ ਲੋੜਵੰਦਾਂ ਨੂੰ ਕੁਛ ਪੁੰਨ ਦਾਨ ਦੇਣਾ ਕਰੇ।
ਸਾਖੀ-ਰੈਬਾਂ ਦੀ
ਰੈਬਾਂ ਨਾਮ ਕਰਕੇ ਇਕ ਰਾਜ ਪੁਤ੍ਰੀ ਸੀ ਇਸ ਦੇ ਮਾਤਾ ਪਿਤਾ ਜਦ ਗੁਜ਼ਰ ਗਏ ਤਿਸ ਵੇਲੇ ਵਜ਼ੀਰਾਂ ਨੇ ਉਸ ਲੜਕੀ ਨੂੰ ਹੋਰਨਾਂ ਪਾਸ ਮੁਲ ਵੇਚ ਦਿੱਤਾ। ਕਈ ਦਿਨ ਉਹਨਾਂ ਦੇ