

ਘਰ ਪਲਦੀ ਰਹੀ। ਕੁਛ ਸਮੇਂ ਪਿਛੋਂ ਕਿਸੀ ਵੇਸਵਾ ਨੇ ਉਹਨਾਂ ਦੇ ਘਰ ਜਦ ਰੈਬਾਂ ਨੂੰ ਦੇਖਿਆ ਤਾਂ ਇਸ ਦੀ ਸੋਹਣੀ ਸ਼ਕਲ ਦੇਖ ਕੇ ਉਸਨੂੰ ਮੁਲ ਲੈ ਲਿਆ। ਸਮਾਂ ਬੀਤਦਿਆਂ ਕੋਈ ਚਿਰ ਨਹੀਂ ਲੱਗਦਾ। ਜਿਸ ਵੇਲੇ ਰੈਬਾਂ ਆਪਣੇ ਪੂਰੇ ਜੋਬਨ ਵਿਚ ਆ ਗਈ, ਤਿਸ ਵੇਲੇ ਵੇਸਵਾ ਨੇ ਇਸ ਦੇ ਪਿਛੇ ਮਲੀਨ ਬੁੱਧੀ ਵਾਲਾ ਪੁਰਸ਼ ਵਿਭਚਾਰ ਕਰਮ ਕਰਨ ਵਾਸਤੇ ਛੱਡ ਦਿੱਤਾ। ਜਦ ਉਹ ਪੁਰਸ਼ ਭੋਗ ਦ੍ਰਿਸ਼ਟੀ ਕਰਕੇ ਆਇਆ ਤਾਂ ਅੰਧਾ ਹੋ ਗਿਆ, ਕਿਉਂਕਿ ਰੈਬਾਂ ਹੋਰਨਾਂ ਇਸਤ੍ਰੀਆਂ ਵਰਗੀ ਇਸਤ੍ਰੀ ਨਹੀਂ ਸੀ, ਈਸ਼ਵਰ ਦੀ ਪੂਰਨ ਭਗਤਣੀ ਸੀ। ਜਦੋਂ ਉਸ ਪੁਰਸ਼ ਨੇ ਮੰਦ ਸੰਕਲਪ ਨੂੰ ਆਪਣੇ ਮਨ 'ਚੋਂ ਦੂਰ ਕੀਤਾ ਤਾਂ ਸੁਜਾਖਾ ਹੋ ਗਿਆ। ਰੈਬਾਂ ਦੇ ਐਸੇ ਪ੍ਰਤਾਪ ਨੂੰ ਵੇਖਕੇ ਚਰਨੀਂ ਪੈ ਗਿਆ, ਮੁਆਫ਼ੀ ਮੰਗ ਕੇ ਆਖਦਾ ਹੈ ਕਿ ਅੱਜ ਤੋਂ ਤੂੰ ਮੇਰੀ ਧਰਮ ਮਾਤਾ ਹੋ ਚੁੱਕੀ ਹੈਂ। ਤਦ ਉਸ ਲੜਕੀ ਨੇ ਓਹਦਾ ਕਸੂਰ ਮੁਆਫ਼ ਕਰ ਦਿੱਤਾ। ਉਸ ਵੇਲੇ ਰੈਬਾਂ ਦੇ ਉੱਚੇ ਤੇ ਸੁੱਚੇ ਖਿਆਲਾਤ ਵੇਸਵਾ ਨੂੰ ਦੱਸ ਕੇ ਉਸ ਪਾਸੋਂ ਕੁਝ ਕੁ ਰੁਪਏ ਦੇ ਕੇ ਮੁਲ ਲੈ ਲੀਤਾ, ਵੇਸਵਾ ਦਾ ਸੰਬੰਧ ਬਿਲਕੁਲ ਤੋੜ ਦਿੱਤਾ। ਆਪਣੇ ਘਰ ਲਿਜਾ ਕੇ ਉਸ ਨੇ ਰੈਬਾਂ ਦੀ ਬੜੀ ਸੇਵਾ ਕੀਤੀ। ਆਪਸ ਵਿਚ ਮਾਂ ਪੁਤ੍ਰ ਬਣ ਕੇ ਰਹੇ।
ਜਦ ਕੁਝ ਸਮਾਂ ਬੀਤ ਗਿਆ ਤਦ ਉਸ ਪੁਰਸ਼ ਨੇ ਰੈਬਾਂ ਪਾਸੋਂ ਪੁਛਿਆ ਹੇ ਮਾਤਾ ! ਤੈਨੂੰ ਕੋਈ ਤਕਲੀਫ਼ ਤਾਂ ਨਹੀਂ ? ਤਾਂ ਰੈਬਾਂ ਨੇ ਕਿਹਾ-'ਹੇ ਪੁਤ੍ਰ! ਮੈਂ ਤਾਂ ਤੁਰ ਫਿਰ ਕੇ ਖ਼ੁਸ਼ ਹੁੰਦੀ ਹਾਂ।" ਤੂੰ ਆਗਿਆ ਦੇ ਕਿ ਮੈਂ ਬਾਹਰ ਤੁਰ ਫਿਰ ਆਵਾਂ ਤਾਂ ਉਸ ਨੇ ਕਿਹਾ-ਹੇ ਮਾਤਾ! ਜਿਵੇਂ ਤੇਰੀ ਮਰਜ਼ੀ ਉਸੇ ਤਰ੍ਹਾਂ ਕਰ ਪਰ ਇਕ ਬੇਨਤੀ ਮੇਰੀ ਹੈ ਕਿ ਤੁਰ ਫਿਰ ਕੇ ਘਰ ਜ਼ਰੂਰ ਆ ਜਾਣਾ।
ਜਦ ਉਹ ਘਰ ਵਿਚੋਂ ਨਿਕਲ ਕੇ ਬਾਹਰ ਆਈ ਤਾਂ ਕੀ ਦੇਖਿਆ ਕਿ ਕਈ ਲੋਕ ਮੱਕੇ ਦੇ ਹੱਜ ਕਰਨ ਲਈ ਜਾ ਰਹੇ ਹਨ। ਰੈਬਾਂ ਨੇ ਉਹਨਾਂ ਪਾਸੋਂ ਪੁਛਿਆ ਤੁਸੀਂ ਕਿਧਰ ਜਾ ਰਹੇ ਹੋ? ਤਾਂ ਉਹਨਾਂ ਆਖਿਆ ਅਸੀਂ ਮੱਕੇ ਦੀ ਜ਼ਿਆਰਤ ਕਰਨ ਚਲੇ ਹਾਂ। ਰੈਬਾਂ ਨੇ ਕਿਹਾ ਮੈਨੂੰ ਭੀ ਆਪਣੇ ਨਾਲ ਲੈ ਚਲੋ। ਇਤਨੀ ਗੱਲ ਆਖਕੇ ਓਸੇ ਵੇਲੇ ਉਹਨਾਂ ਦੇ ਨਾਲ ਤੁਰ ਪਈ। ਹੁਣ ਇਸ ਦਾ ਇਹ ਨੇਮ ਸੀ ਕਿ ਨਿਮਾਜ਼ ਰੋਜ਼ ਪੜ੍ਹਨੀ। ਜਦ ਤੁਰਦਿਆਂ ਤੁਰਦਿਆਂ ਮੱਕਾ ੬੦ ਕੋਹ ਰਹਿ ਗਿਆ ਤਦ ਓਸੇ ਵੇਲੇ ਓਥੇ ਇਕ ਕੁੱਤੀ ਪਿਆਸ ਕਰਕੇ ਤੜਫ ਰਹੀ ਸੀ। ਹੁਣ ਮੁਸ਼ਕਲ ਇਹ ਸੀ ਕਿ ਨੇੜੇ ਜਲ ਨਹੀਂ ਸੀ ਤੇ ਨਾ ਹੀ ਕੋਈ ਲੱਜ ਅਤੇ ਡੋਲ ਸੀ, ਜਿਸ ਨਾਲ ਪਾਣੀ ਕੱਢ ਕੇ ਪਿਲਾਵੇ। ਅਖ਼ੀਰ ਮਜਬੂਰੀ ਦੀ ਹਾਲਤ ਵਿਚ ਉਸ ਨੂੰ ਆਪਣੇ ਸਿਰ ਦੇ ਰੋਮ ਪੁਟ ਕੇ ਲੱਜ ਬਣਾਉਣੀ ਪਈ ਤੇ ਗਲੋਂ ਕੁੜਤਾ ਲਾਹ ਕੇ ਉਸ ਨਾਲ ਬੰਨ੍ਹ ਕੇ ਖੂਹ ਵਿਚ ਲਮਕਾਇਆ ਪਾਣੀ ਖਿੱਚ ਕੇ ਆਪਣੇ ਪੱਟਾਂ ਉੱਤੇ ਨਚੋੜ ਕੇ ਉਸ ਕੁੱਤੀ ਨੂੰ ਪਿਆਇਆ ਤਦ ਉਸ ਕੁੱਤੀ ਨੂੰ ਆਰਾਮ ਆਇਆ। ਓਧਰ ਰੈਬਾਂ ਦੇ ਸੰਗੀ ਸਾਥੀ ਅੱਗੇ ਲੰਘ ਗਏ। ਹੁਣ ਰੈਬਾਂ ਨੂੰ ਇਸ ਗੱਲ ਦੀ ਚਿੰਤਾ ਹੋਈ ਪਰ ਮੱਕੇ ਨੇ ਰੈਬਾਂ ਨੂੰ ਓਥੇ ਹੀ ਆ ਕੇ ਦਰਸ਼ਨ ਦੇ ਦਿਤਾ।