Back ArrowLogo
Info
Profile

ਯਥਾ- ਸਿਰ ਕੀ ਸੋਭ ਉਤਾਰ ਕੇ ਚੀਨਯੋ ਆਤਮ ਰਾਮ।

ਸਾਠ ਕੋਸ ਮੱਕਾ ਮਿਲਿਓ ਦੇਖ ਦਇਆ ਕੇ ਕਾਮ।

ਜਦ ਰੈਬਾਂ ਦੇ ਸੰਗੀ ਓਥੇ ਗਏ ਜਿਥੇ ਮੱਕਾ ਸੀ ਤਾਂ ਉਥੇ ਉਹਨਾਂ ਨੂੰ ਮੱਕਾ ਨਾ ਦਿੱਸਿਆ ਤਾਂ ਬੜੇ ਹੈਰਾਨ ਹੋਏ। ਜਦ ਉਹਨਾਂ ਨੇ ਮਜੌਰਾਂ ਨੂੰ ਪੁਛਿਆ ਮੱਕਾ ਕਿਥੇ ਗਿਆ ? ਤਦ ਉਹਨਾਂ ਨੇ ਕਿਹਾ-ਮੱਕਾ ਹੁਣ ਰੈਬਾਂ ਦੀ ਜ਼ਿਆਰਤ ਕਰਨ ਗਿਆ ਹੈ। ਦੇਖੋ ਦਇਆ ਦਾ ਇਤਨਾ ਪ੍ਰਤਾਪ ਹੈ।

ਪ੍ਰਮਾਣ- ਦਇਆ ਧਰਮ ਕਾ ਮੂਲ ਹੈ ਪਾਪ ਮੂਲ ਅਭਿਮਾਨ।

ਤੁਲਸੀ ਦਇਆ ਨ ਛੋਡੀਐ ਜਬ ਲਗ ਘਟ ਮਹਿ ਪ੍ਰਾਨ।

ਨੋਟ-'ਦਇਆ ਕਪਾਹ ਸੰਤੋਖ ਸੂਤ’ ਇਸ ਸਲੋਕ ਪਰ ਭੀ ਦਇਆ ਬਾਰੇ ਸਾਖੀ ਲਿਖੀ ਹੋਈ ਹੈ, ਪਾਠਕ ਜਨ ਪੜ੍ਹ ਲੈਣ।

ਅਥਵਾ:-ਆਪਣੇ ਜੀਅ ਉਪਰ ਦਇਆ ਕਰਨੀ ਜਾਣੇ। ਆਪਣੇ ਜੀਅ ਉਪਰ ਕੇਹੜੀ ਦਇਆ ਹੈ ਜੋ ਮੰਦ ਕਰਮਾਂ ਤੋਂ ਰਹਿਤ ਹੋਣਾ ਤੇ ਸਰੂਪ ਦੀ ਪ੍ਰਾਪਤੀ ਕਰਨੀ ਹੈ। ਫੇਰ ਐਸਾ ਉਦਾਰ ਹੋਵੇ ਕਿ ਪੁੰਨਾਂ ਸਮੇਂ ਪੁੰਨ ਕਰੇ ਅਤੇ ਦਾਨ ਹਮੇਸ਼ਾ ਕਰਦਾ ਰਹੇ। ਜੇ ਦਾਨ ਨਾ ਕਰੇ ਤਾਂ ਪਸ਼ੂਆਂ ਵਤ ਹੈ।

ਯਥਾ- ਪਸੁ ਭੀ ਆਪਣਾ ਪੇਟ ਭਰ ਖਾਵਤ ਹੈ ਜਗ ਮਾਹਿ।

ਜਨਮ ਸਫਲ ਹੈ ਤਿਨੋ ਕਾ ਜੋ ਖਵਾਇਕੇ ਖਾਹਿ।

ਤਥਾ- ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥੧॥

(ਸਾਰੰਗ ਕੀ ਵਾਰ, ਪੰਨਾ ੧੨੪੫)

ਨੋਟ- ਸੰਗਰਾਂਦ, ਅਮਾਵਸ, ਪੂਰਨਮਾਸ਼ੀ, ਗ੍ਰਹਿਣ, ਕੁੰਭ ਇਤਿਆਦਿ ਸਮੇਂ 'ਪੁੰਨ’ ਕਰਨ ਦੇ ਹੁੰਦੇ ਹਨ।

ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ॥

ਸੱਚ ਨੂੰ ਤਾਂ ਹੀ ਭਲੀ ਪ੍ਰਕਾਰ ਜਾਣ ਸਕਦਾ ਹੈ ਜਾਂ ਆਤਮਾ ਰੂਪੀ ਤੀਰਥ 'ਪਰ ਨਿਵਾਸ ਕਰੇ, ਨਿਰਾ ਬਾਹਰ ਤੀਰਥਾਂ 'ਪਰ ਹੀ ਨਾ ਭਟਕਦਾ ਰਹੇ।

ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ ॥

ਸਤਿਗੁਰਾਂ ਕੋਲੋਂ ਪੁਛ ਕੇ ਅੰਤਰਮੁਖ ਬਿਰਤੀ ਵਿਚ ਬੈਠ ਕੇ ਨਿਵਾਸ ਕਰ ਰਹੇ।

ਅਥਵਾ:- ਸਤਿਸੰਗ ਵਿਚ ਬੈਠ ਕੇ ਵਿਸ਼ਿਆਂ ਤੋਂ ਰਹੈ=ਰਹਿਤ ਹੋਵੇ ਤਾਂ ਬ੍ਰਹਮ ਵਿਖੇ ਨਿਵਾਸ ਕਰਦਾ ਹੈ।

95 / 355
Previous
Next