

ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ॥
ਸਭ ਰੋਗਾਂ ਦੀ ਨਵਿਰਤੀ ਦਾ ਦਾਰੂ ਸੱਚ ਨਾਮ ਦਾ ਜਪਣਾ ਜੇ ਪ੍ਰਾਪਤ ਹੋ ਜਾਵੇ ਤਾਂ ਪਾਪਾਂ ਨੂੰ ਧੋ ਕੇ ਬਾਹਰ ਕੱਢ ਦੇਂਦਾ ਹੈ।
ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ॥੨॥
ਸਤਿਗੁਰ ਦੇਵ ਜੀ ਕਥਨ ਕਰਦੇ ਹਨ— ਉਹਨਾਂ ਮਹਾਤਮਾਂ ਅੱਗੇ ਬੇਨਤੀ ਕਰੇ, ਜਿਨ੍ਹਾਂ ਦੇ ਬੁੱਧੀ ਰੂਪ ਪੱਲੇ ਵਿਖੇ ਸੱਚ ਨਾਮ ਹੁੰਦਾ ਹੈ॥੨॥
ਪਉੜੀ॥
ਰਾਇ ਬੁਲਾਰ ਰਾਜਾ ਨੇ ਬੇਨਤੀ ਕੀਤੀ ਹੇ ਗੁਰੋ ! ਆਪਣੇ ਪਵਿਤ੍ਰ ਚਰਨਾਂ ਦੀ ਧੂੜੀ ਦਾਸ ਨੂੰ ਬਖ਼ਸ਼ਣਾ ਕਰੋ।
ਗੁਰ ਉੱਤਰ-ਹੇ ਰਾਜਨ! ਤੂੰ ਪਰਮੇਸ਼ਰ ਅਗੇ ਐਸੇ ਬੇਨਤੀ ਕਰ ਕਿ-
ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ॥
ਹੇ ਅਕਾਲ ਪੁਰਖ! ਤੇਰੀ ਕ੍ਰਿਪਾ ਨਾਲ ਨਾਮ ਰਸੀਆਂ ਦੇ ਚਰਨਾਂ ਦੀਆਂ ਤਲੀਆਂ ਦੀ ਖਾਕੁ=ਧੂੜੀ ਦਾ ਦਾਨ ਜੇ ਮਹਿੰਡਾ=ਮੈਨੂੰ ਮਿਲ ਜਾਏ ਤਾਂ ਮੱਥੇ 'ਤੇ ਲਾ ਲਈਏ, ਕਿਉਂਕਿ ਚਰਨ ਧੂੜੀ ਐਸੀ ਮਹਾਨ ਪਵਿੱਤ੍ਰ ਹੈ ਜਿਸ ਨੂੰ ਸਾਰੇ ਤੀਰਥ ਵੀ ਲੋਚਦੇ ਹਨ।
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਕਥਨ ਕੀਤਾ ਹੈ-
ਗੰਗਾ ਜਮੁਨਾ ਗੋਦਾਵਰੀ ਸਰਸੁਤੀ, ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਈ॥
ਕਿਲਵਿਖ ਮੈਲੁ ਭਰੇ ਪਰੇ ਹਮਰੈ ਵਿਚਿ, ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ॥੧॥
ਤੀਰਥਿ ਅਠਸਠਿ ਮਜਨੁ ਨਾਈ॥ ਸਤਸੰਗਤਿ ਕੀ ਧੂਰਿ ਪਰੀ ਉਡਿ ਨੇਤ੍ਰੀ, ਸਭ ਦੁਰਮਤਿ ਮੈਲੁ ਗਵਾਈ॥੧॥ ਰਹਾਉ॥
ਜਾਹਰਨਵੀ ਤਪੈ ਭਾਗੀਰਥਿ ਆਣੀ ਕੇਦਾਰੁ ਥਾਪਿਓ ਮਹਸਾਈ॥
ਕਾਂਸੀ ਕ੍ਰਿਸਨੁ ਚਰਾਵਤ ਗਾਊ ਮਿਲਿ ਹਰਿ ਜਨ ਸੋਭਾ ਪਾਈ॥੨॥
ਜਿਤਨੇ ਤੀਰਥ ਦੇਵੀ ਥਾਪੇ ਸਭਿ ਤਿਤਨੇ ਲੋਚਹਿ ਧੂਰਿ ਸਾਧੂ ਕੀ ਤਾਈ॥
ਹਰਿ ਕਾ ਸੰਤੁ ਮਿਲੈ ਗੁਰ ਸਾਧੂ ਲੈ ਤਿਸ ਕੀ ਧੂਰਿ ਮੁਖਿ ਲਾਈ॥੩॥
ਜਿਤਨੀ ਸ੍ਰਿਸਟਿ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰਿ ਸਾਧੂ ਕੀ ਤਾਈ॥
ਨਾਨਕ ਲਿਲਾਟਿ ਹੋਵੈ ਜਿਸੁ ਲਿਖਿਆ ਤਿਸੁ ਸਾਧੂ ਧੂਰਿ ਦੇ ਹਰਿ ਪਾਰਿ ਲੰਘਾਈ॥੪॥੨॥
(ਮਲਾਰ ਮਹਲਾ ੪, ਪੰਨਾ ੧੨੬੩)
ਤਥਾ-ਭਾਈ ਗੁਰਦਾਸ ਜੀ ਨੇ ਵੀ ਕਥਨ ਕੀਤਾ ਹੈ ਸਭ ਤੀਰਥਾਂ ਅਤੇ ਸਭ ਸਾਧਨਾਂ