

ਨਾਲੋਂ ਗੁਰ ਚਰਨਾਂ ਦੀ ਧੂੜੀ ਉੱਤਮ ਹੈ-
ਸੁਰਸਰੀ ਸੁਰਸਤੀ ਜਮੁਨਾ ਗੋਦਾਵਰੀ, ਗਇਆ ਪ੍ਰਾਗ ਸੇਤੁ ਕੁਰਖੇਤ ਮਾਨਸਰ ਹੈ।
ਕਾਂਸੀ ਕਾਂਤੀ ਦੁਆਰਾਵਤੀ ਮਾਇਆ ਮਥੁਰਾ ਅਜੁਧਿਆ ਗੋਮਤੀ ਆਵੰਤਕਾ ਕੇਦਾਰ ਹਿਮਧਰ ਹੈ।
ਨਰਬਦਾ ਬਿਬਿਧਿ ਬਨ ਦੇਵ ਸਥਲ ਕਵਲਾਸ, ਨੀਲ ਮੰਦਰਾਚਲ ਸੁਮੇਰ ਗਿਰਵਰ ਹੈ।
ਤੀਰਥ ਅਰਥ ਸਤ ਧਰਮ ਦਇਆ ਸੰਤੋਖ, ਸ੍ਰੀ ਗੁਰ ਚਰਨ ਰਜ ਤੁਲ ਨ ਸਗਰ ਹੈ।
(ਕਬਿੱਤ ੪੧੬)
ਅਰਥ- ਸੁਰਸਰੀ=ਗੰਗਾ। ਸੁਰਸਤੀ=ਸਰਸ੍ਵਤੀ। ਪ੍ਰਾਗ=ਪਰਾਗਰਾਜ। ਸੇਤੁ=ਰਾਮੇਸ੍ਵਰ। ਕੁਰਖੇਤ=ਕੁਰਛੇਤ੍ਰ। ਮਾਨਸਰ=ਮਾਨ ਸਰੋਵਰ। ਦੁਆਰਾਵਤੀ=ਦੁਆਰਕਾ। ਮਾਇਆ= ਮਾਇਆ ਕੁੰਡ । ਹਿਮਧਰ=ਹਿਮਾਲਾ ਪ੍ਰਬਤ। ਨਰਬਦਾ=ਨਰਬਦਾ ਨਦੀ। ਬਿਧਿ=ਨਾਨਾ ਪ੍ਰਕਾਰ ਦੇ। ਬਨ=ਬਣੇ ਹੋਏ। ਦੇਵ ਸਥਲ=ਦੇਵਤਿਆਂ ਦੇ ਅਸਥਾਨ। ਕਵਲਾਸ=ਸ਼ਿਵਾਂ ਦੇ ਰਹਿਣ ਵਾਲਾ ਪਰਬਤ। ਰਜ=ਧੂੜੀ। ਸਗਰ=ਸਾਰੇ।
ਤਥਾ- ਭਾਈ ਨੰਦ ਲਾਲ ਜੀ ਨੇ ਵੀ ਕਥਨ ਕੀਤਾ ਹੈ-
ਖ਼ਾਕ ਰਾਹਸ਼ ਤੂਤੀਵਾਏ ਚਸ਼ਮ ਮਾਸਤ। ਆਬਰੂ ਅਫ਼ਜ਼ਾਇ ਹਰ ਸ਼ਾਹੋ ਗਦਾਸਤ।
ਅਰਥ- ਸ਼=ਉਹਨਾਂ ਦੇ ਰਾਹ=ਰਸਤੇ ਦੀ ਖ਼ਾਕ=ਧੂੜੀ ਮ=ਮੇਰੇ ਚਸ਼ਮ=ਨੇਤਰਾਂ ਦਾ ਤੂਤੀਵਾਏ=ਸੁਰਮਾਂ ਮਾਸਤ=ਅਸਤ=ਹੈ, ਜੋ ਧੂੜੀ ਹਰ ਇਕ ਸ਼ਾਹੋ=ਪਾਤਿਸ਼ਾਹ ਦੀ ਤੇ ਗਦਾਸਤ=ਗ਼ਰੀਬਾਂ ਦੀ ਆਬਰੂ=ਇੱਜ਼ਤ ਅਫ਼ਜ਼ਾਇ=ਵਧਾਂਵਦੀ ਹੈ।
ਬਸ ਬਜ਼ੁਰਗੀ ਅੰਦ ਫ਼ਿਦਾਇ ਰਾਹਿ ਸ਼ਾਂ।
ਸੁਰਮਏ ਚਸ਼ਮਮ ਜ਼ਿ ਖਾਕੇ ਰਾਹ ਸ਼ਾਂ।
ਬਸ ਬਜ਼ੁਰਗੀ=ਬਹੁਤ ਵਡਿਆਈ ਵਾਲੇ ਪਾਤਿਸ਼ਾਹ ਭੀ ਉਹਨਾਂ ਦੇ ਰਸਤੇ ਉਪਰੋਂ ਫ਼ਿਦਾਇ=ਕੁਰਬਾਨ ਹੁੰਦੇ ਹਨ। ਸ਼ਾ=ਉਹਨਾਂ ਦੇ ਰਸਤੇ ਦੀ ਧੂੜੀ ਮੇਰੇ ਨੇਤ੍ਰਾਂ ਦਾ ਸੁਰਮਾ ਹੈ।
ਤਥਾ- ਸਫਲ ਦਰਸੁ ਤੇਰਾ ਪਾਰਬ੍ਰਹਮ ਗੁਣ ਨਿਧਿ ਤੇਰੀ ਬਾਣੀ॥
ਪਾਵਉ ਧੂਰਿ ਤੇਰੇ ਦਾਸ ਕੀ ਨਾਨਕ ਕੁਰਬਾਣੀ॥੪॥੩॥੩੩॥
(ਬਿਲਾਵਲੁ ਮ: ੫, ਪੰਨਾ ੮੦੮)
ਤਥਾ- ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ॥
ਲਧੇ ਹਭੇ ਥੋਕੜੇ ਨਾਨਕ ਹਰਿ ਧਨੁ ਮਾਲ॥੧॥
(ਸਿਰੀਰਾਗ ਛੰਤ ਮਹਲਾ ੫, ਪੰਨਾ ੮੦)
ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ॥
ਹੋਰ ਕੂੜੇ ਪਦਾਰਥਾਂ ਦੇ ਲਾਲਚ ਨੂੰ ਛੱਡ ਦੇਈਏ ਅਤੇ ਇਕ ਮਨਿ=ਇਕਾਗਰ ਮਨ ਹੋ ਕੇ ਅਲਖੁ= ਪਰਮੇਸ਼ਰ ਨੂੰ ਧਿਆਉਣਾ ਕਰੀਏ।