Back ArrowLogo
Info
Profile

ਅਧਿਆਇ ਤੀਸਰਾ

ਸੁਕਰਾਤ ਦਾ ਦਰਸ਼ਨ ਅਤੇ ਚਿੰਤਨ

ਸੁਕਰਾਤ ਦੇ ਜੀਵਨ ਵਾਲੀ ਸਮੱਸਿਆ ਉਸ ਦੇ ਚਿੰਤਨ ਉੱਪਰ ਝਾਤ ਪਾਇਆਂ ਵੀ ਸਾਹਮਣੇ ਆਉਂਦੀ ਹੈ। ਜੀਵਨੀ ਬਾਰੇ ਵੇਰਵਿਆਂ ਨੂੰ ਪ੍ਰਮਾਣਿਕ ਮੰਨਣ ਦੇ ਰਾਹ ਵਿਚ ਸਭ ਤੋਂ ਵੱਡੀ ਰੁਕਾਵਟ ਇਹ ਰਹਿੰਦੀ ਹੈ ਕਿ ਉਸ ਸੰਬੰਧੀ ਮਿਲਦੀਆਂ ਉਸਦੇ ਨੇੜਲੇ ਕਾਲ ਦੇ ਲੇਖਕਾਂ ਦੀਆਂ ਲਿਖਤਾਂ ਵਿਚ ਵਿਆਪਰ ਵਿਰੋਧਾਭਾਸ ਹਨ। ਇੱਕੋ ਘਟਨਾ ਬਾਰੇ ਜ਼ੀਨੋਫੋਨ ਤੇ ਪਲੈਟੋ ਦੀਆਂ ਲਿਖਤਾਂ/ਸੰਵਾਦਾਂ ਵਿਚ ਸੁਕਰਾਤ ਵੱਖਰੀ ਬਲਕਿ ਉਲਟ ਵਿਰੋਧੀ ਦਿੱਖ ਵਾਲਾ ਮਿਲਦਾ ਹੈ। ਚਿੰਤਨ/ਦਰਸ਼ਨ ਬਾਰੇ ਜਾਨਣ ਦਾ ਰਸਤਾ ਵੀ ਇਸੇ ਦੁਸ਼ਵਾਰੀ ਵਿੱਚੋਂ ਹੋ ਕੇ ਲੰਘਦਾ ਹੈ। ਇਸਦੇ ਕਈ ਕਾਰਨ ਹਨ ਪਰ ਕੁਝ ਕਾਰਨਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ।

  • ਸੁਕਰਾਤ ਦਰਸ਼ਨ ਨੂੰ ਇਕ ਸੰਪਰਦਾਇਕ ਵਿਹਾਰ ਮੰਨਦਾ ਹੈ। ਉਸ ਅਨੁਸਾਰ ਗਿਆਨ ਹਾਸਲ ਕਰਨ ਤੇ ਪ੍ਰਦਾਨ ਕਰਨ ਦੀ ਜੜ੍ਹ ਵਿਚ ਨਿੱਜ ਤੇ ਉਸਦੀ ਸੁਖੈਨਤਾ ਪਈ ਹੈ। ਦਰਸ਼ਨੀ ਚਿੰਤਨ ਉੱਪਰ ਇਹ ਸ਼ੌਕ ਉਸਦੇ ਚਿੰਤਨ ਦੀ ਮੂਲ ਸੁਰ ਹੈ।
  • ਬਹੁਤ ਸਾਰੇ ਸੰਵਾਦਾਂ ਵਿਚ ਉਸਨੇ ਇਹ ਸਪੱਸ਼ਟ ਕੀਤਾ ਕਿ ਗਿਆਨ ਨਾ ਤਾਂ ਲਿਆ ਜਾ ਸਕਦਾ ਹੈ, ਨਾ ਹੀ ਕਿਸੇ ਨੂੰ ਦਿੱਤਾ ਜਾ ਸਕਦਾ ਹੈ। ਕਿਸੇ ਕੋਲੋਂ ਗਿਆਨ ਹਾਸਲ ਕਰਨਾ ਅਸਲ ਵਿਚ ਉਸ ਦੀ ਸ਼ਖ਼ਸੀਅਤ ਦੀ ਅਧੀਨਗੀ ਹੈ ਤੇ ਕਿਸੇ ਨੂੰ ਗਿਆਨ ਦੇਣਾ ਉਸ ਉੱਪਰ ਆਪਣਾ ਦਾਬਾ ਕਾਇਮ ਕਰਨਾ ਹੈ।
  • ਸੁਕਰਾਤ ਦੀਆਂ ਦਰਸ਼ਨ ਬਾਰੇ ਪ੍ਰਮੁੱਖ ਧਾਰਨਾਵਾਂ ਵਿੱਚੋਂ ਜਿਹੜੀ ਗੱਲ ਉੱਭਰ ਕੇ ਸਾਹਮਣੇ ਆਈ ਉਸ ਅਨੁਸਾਰ ਉਸਨੇ ਗਿਆਨ ਨੂੰ ਮਹਿਸੂਸ ਕਰਨ ਵਾਲੀ ਭਾਵਨਾ ਕਿਹਾ। ਇਹੀ ਕਾਰਨ ਹੈ ਕਿ ਉਸਨੇ ਇਕ ਪਾਸੜ ਪ੍ਰਵਚਨੀ ਗਿਆਨ ਨੂੰ ਰੱਦ ਕੀਤਾ।
  • ਸਕਰਾਤ ਨੇ ਆਪਣੇ ਜੀਵਨ ਜਾਂ ਦਰਸ਼ਨ ਬਾਰੇ ਕੋਈ ਅੱਖਰ ਤੱਕ ਨਹੀਂ ਲਿਖਿਆ। ਉਸਨੇ ਆਪਣੇ ਸਹਿਯੋਗੀਆਂ ਨੂੰ ਗਿਆਨ ਦੇ ਕ੍ਰਮ ਵਿਚ ਹੇਠਾਂ ਰੱਖਣ ਦੀ ਥਾਂ ਉਨ੍ਹਾਂ ਨਾਲ ਸੰਵਾਦੀ ਰਿਸ਼ਤਾ ਬਣਾਇਆ ਤੇ ਉਨ੍ਹਾਂ
47 / 105
Previous
Next