Back ArrowLogo
Info
Profile

ਉਸਦੀ ਬਿਰਤਾਂਤਕਾਰੀ ਦਾ ਇਕ ਨੁਕਤਾ ਬਣ ਕੇ ਸਾਹਮਣੇ ਆਉਂਦਾ ਹੈ। ਇਸੇ ਕਾਰਨ ਜ਼ੀਨੋਫੋਨ ਵੱਲੋਂ ਪੇਸ਼ ਸੁਕਰਾਤ ਕਿਤੇ ਵੀ ਬਹੁਤੀਆਂ ਗੰਭੀਰ ਦਾਰਸ਼ਨਿਕ ਪ੍ਰਵਿਰਤੀਆਂ ਵਾਲਾ ਨਹੀਂ ਲਗਦਾ। ਹਾਂ ਉਹ ਬਿਰਤਾਂਤਕਾਰ ਵੱਲੋਂ ਮਿੱਥ ਕੇ ਸਭ ਤੋਂ ਸਿਆਣਾ ਤੇ ਸਦਾਚਾਰੀ ਬਣਾ ਕੇ ਪੇਸ਼ ਕੀਤਾ ਗਿਆ ਹੈ। ਇਸਦਾ ਕਾਰਨ ਇਹੀ ਲਗਦਾ ਹੈ ਕਿ ਜ਼ੀਨੋਫੋਨ ਆਪ ਪਲੈਟੋ ਦੇ ਮੁਕਾਬਲੇ ਘੱਟ ਦਾਰਸ਼ਨਿਕ ਰੁਚੀਆਂ ਵਾਲਾ ਸੀ। ਇਸ ਲਈ ਉਸਨੇ ਸੁਕਰਾਤ ਦਾ ਚਰਿੱਤਰ ਹੀ ਚਿਤਰਿਆ ਹੈ। ਉਸਦੀਆਂ ਲਿਖਤਾਂ ਸਾਹਿਤਕ ਵਧੇਰੇ ਹਨ, ਦਾਰਸ਼ਨਿਕ ਘੱਟ। ਉਸਦੀ ਕਿਤਾਬ ਦੀ ਭੂਮਿਕਾ ਵਿਚ ਰੌਬਿਨ ਵਾਟਰਫੀਲਡ ਲਿਖਦਾ ਹੈ:

          ਫਿਰ ਵੀ ਇਹ ਕਿਹਾ ਜਾ ਸਕਦਾ ਹੈ ਕਿ ਜ਼ੀਨੋਫੋਨ ਅਤੇ ਪਲੈਟੋ ਵਿਚ ਸਾਨੂੰ ਦਿਸਦਾ ਸੁਕਰਾਤ ਹੀ ਅਸਲੀ ਸੁਕਰਾਤ ਹੈ। ਦੋਵਾਂ ਦੇ ਚਿਤਰਣ ਵਿਚ ਬਹੁਤ ਸਾਰੇ ਬਹੁਤ ਸਾਰੇ ਅੰਤਰ ਦੇ ਬਾਵਜੂਦ ਮੈਂ ਇਸ ਨਤੀਜੇ 'ਤੇ ਪਹੁੰਚਿਆਂ ਹਾਂ ਤੇ ਪਾਠਕ ਨੂੰ ਚੇਤਾਵਨੀ ਦਿੰਦਾ ਹਾਂ ਕਿ ਕਿਤਾਬ ਦੇ ਅਗਲੇਰੇ ਪੰਨਿਆਂ ਵਿਚ ਉਹ ਸੁਕਰਾਤ ਤੋਂ ਵਧੇਰੇ ਜ਼ੀਨੋਫੋਨ ਬਾਰੇ ਜਾਨਣਗੇ।

ਪੱਛਮ ਵਿਚ ਜ਼ੀਨੋਫੋਨ ਦੇ ਸਮਰਥਕਾਂ ਦੀ ਵੀ ਘਾਟ ਨਹੀਂ ਤੇ ਪਲੈਟੋ ਦੇ ਹਮਾਇਤੀਆਂ ਦੀ ਵੀ ਖਾਸੀ ਗਿਣਤੀ ਰਹੀ ਹੈ। ਨਾਲ ਹੀ ਇਨ੍ਹਾਂ ਦੋਵਾਂ ਦੇ ਆਲੋਚਕ ਵੀ ਭਾਰੀ ਤਾਦਾਦ ਵਿਚ ਮੌਜੂਦ ਹਨ ਜੋ ਇਨ੍ਹਾਂ ਦੋਵਾਂ ਵਲੋਂ ਪੇਸ਼ ਦਾਰਸ਼ਨਿਕ ਸੁਕਰਾਤ ਨੂੰ ਇਨ੍ਹਾਂ ਦੀ ਕਾਲਪਨਿਕ ਘਾੜਤ ਹੀ ਮੰਨਦੇ ਹਨ। ਇਹ ਵੱਖਰੀ ਗੱਲ ਹੈ ਕਿ ਪਲੈਟੋ ਨੇ ਸੁਕਰਾਤ ਨੂੰ ਜੀਵਨ ਦੇ ਹਰ ਵਿਸ਼ੇ ਬਾਰੇ ਗੰਭੀਰ ਦਾਰਸ਼ਨਿਕ ਗਿਆਨ ਵਿਚ ਮਾਹਿਰ ਵਿਅਕਤੀ ਵਜੋਂ ਪੇਸ਼ ਕੀਤਾ ਤੇ ਜ਼ੀਨੋਫੋਨ ਨੇ ਸੁਕਰਾਤ ਦੇ ਹਮਲਾਵਰਾਂ ਤੋਂ ਉਸਦੀ ਰਾਖੀ ਕਰਦਿਆਂ ਉਸਨੂੰ ਦਿਆਲੂ ਤੇ ਸਦਭਾਵੀ ਮਨੁੱਖ ਵਜੋਂ ਚਿਤਰਿਆ ਜੋ ਲੋਕਾਂ ਨੂੰ ਸਹੀ ਰਸਤੇ ਉੱਪਰ ਤੋਰਦਾ ਸੀ। ਜ਼ੀਨੋਫੋਨ ਦਾ ਸੁਕਰਾਤ ਕਿਸੇ ਵਿਸ਼ੇਸ਼ ਦਰਸ਼ਨ ਦਾ ਨਿਰਮਾਤਾ ਹੋਣ ਦੀ ਥਾਂ ਨੈਤਿਕਤਾ ਦਾ ਪ੍ਰਚਾਰਕ ਬਣ ਕੇ ਵਧੇਰੇ ਪੇਸ਼ ਹੋਇਆ। ਜ਼ੀਨੋਫੋਨ ਦੀ ਲਿਖਤ ਦੀ ਇਕ ਸਾਹਿਤਕ ਵਿਧੀ ਹੈ। ਉਹ ਹਰ ਘਟਨਾ ਦਾ ਮੁੱਢ ਬੰਨ੍ਹਦਿਆਂ ਜਿਹੜੇ ਗੁਣ ਨੂੰ ਪੂਰੀ ਘਟਨਾ ਵਿਚ ਸੰਚਾਰਿਤ ਕਰਨਾ ਚਾਹੁੰਦਾ ਹੈ ਉਸ ਨੂੰ ਸ਼ੁਰੂਆਤ ਵਿਚ ਸੁਕਰਾਤ ਦਾ ਸਹਿਜ ਸ਼ਖ਼ਸੀ ਗੁਣ ਕਹਿੰਦਾ ਹੈ। ਜਿਵੇਂ ਇਕ ਥਾਂ ਲਿਖਦਾ ਹੈ:

          ਜਦੋਂ ਉਸਦੇ ਦੋਸਤ ਮੁਸੀਬਤ ਵਿਚ ਪੈਂਦੇ ਹਨ, ਵਿਸ਼ੇਸ਼ ਕਰ ਕੇ ਜਦੋਂ ਉਹ ਅਣਗਹਿਲੀ ਦਾ ਸ਼ਿਕਾਰ ਹੋਏ ਹੋਣ ਤਾਂ      ਉਹ (ਸੁਕਰਾਤ) ਉਨ੍ਹਾਂ ਨੂੰ ਸਲਾਹ ਦਿੰਦਾ ਸੀ ਤੇ ਜੇਕਰ ਮੁਸੀਬਤ ਕਿਸੇ ਥੋੜ੍ਹ ਦੀ ਹੋਵੇ ਤਾਂ ਉਨ੍ਹਾਂ ਨੂੰ ਵੱਧ ਤੋਂ

50 / 105
Previous
Next