Back ArrowLogo
Info
Profile

ਜੇ ਕਦੇ ਆਪ ਨੇ ਥੋੜੇ ਜਿਹੇ ਸਰੀਰਾਂ ਦਾ ਉਧਾਰ ਕਰਨਾ ਹੁੰਦਾ ਤਾਂ ਇਹ ਰੰਗ ਰੂਪ ਵਰਤੋਂ ਵਰਤਾਉ ਤੇ ਦੈਵੀ ਪਿਆਰ ਸਹਿਜ ਰੰਗ ਦਾ ਇਸੇ ਤਰ੍ਹਾਂ ਟੁਰਿਆ ਰਹਿਂਦਾ, ਪਰ ਜਗਤ ਜਲ ਰਿਹਾ ਸੀ, ਦੁੱਖ ਦੀ ਤੀਣੀ ਬਾਣ ਉਠ ਅਸਮਾਨਾਂ ਤੱਕ ਅੱਪੜਦੀ ਸੀ, ਇਸ ਕਰਕੇ ਕਈ ਵੇਰ ਆਪ ਤ੍ਰਬ੍ਹਕ ਉਠਦੇ ਸੇ ਤੇ ਜਗਤ ਲਈ ਅਰਦਾਸੇ ਕਰਦੇ ਸੇ। ਉਹ ਜਗਤ ਦੇ ਉਧਾਰ ਦੀ ਰੱਬੀ ਰਮਜ਼, ਜੋ ਉਹਨਾਂ ਦੇ ਸਰੀਰਕ ਜੀਵਨ ਦੀ ਕਣੀ ਵਿਚ ਕਣੀ ਬਣਕੇ ਰਲੀ ਪਈ ਸੀ, ਉਹਨਾਂ ਨੂੰ ਉਦਾਸੀਆਂ ਦਿਆ ਕਰਦੀ ਸੀ, ਇਕ ਸ਼ਾਂਤਿਮਯ ਦਿਲਗੀਰੀ ਛਾ ਜਾਇਆ ਕਰਦੀ ਸੀ ਤੇ ਆਪ ਅਰਦਾਸ ਵਿਚ ਆਕੇ ਕਿੰਨਾਂ ਕਿੰਨਾਂ ਚਿਰ ਸਾਂਈਂ ਦੇ ਚਰਨਾਂ ਵਿਚ ਪਏ ਰਿਹਾ ਕਰਦੇ ਸੇ।

'ਵਾਹਿਗੁਰੂ ਦਾ ਪ੍ਰੇਮ' ਅਸਾਂ ਲਈ ਇਕ ਵਾਕ ਹੈ, ਇਕ ਫਿਕਰਾ ਹੈ, ਇਕ ਗਲ ਹੈ। 'ਵਾਹਿਗੁਰੂ' ਸਾਡੇ ਕੰਨੀ ਸੋ ਪਈ ਹੈ, 'ਅਸੀਂ ਪਿਆਰ ਕਰੀਏ ਤਾਂ ਅਸੀਂ ਪਰਮਪਦ ਪਾਈਏ' ਇਹ ਗੱਲ ਬੀ ਅਸਾਂ ਜਾਣੀ ਹੈ, ਕਦੇ ਕਦੇ ਅਸੀਂ ਅਰਦਾਸ ਤੇ ਪਾਠ ਬੀ ਕਰਦੇ ਹਾਂ, ਪਰ ਜੋ ਵਾਹਿਗੁਰੂ-ਪ੍ਰੇਮ ਆਪ ਨੂੰ ਸੀ ਉਸ ਨੂੰ ਅਸੀਂ ਨਹੀਂ ਸਮਝਦੇ; ਕਿੰਨਾ ਜ਼ੋਰ ਲਾਈਏ ਤਾਂ ਬੀ ਅਸੀਂ ਉਸਦਾ ਪੂਰਾ ਅਨੁਭਵ ਨਹੀਂ ਕਰ ਸਕਦੇ। ਜਿਵੇਂ ਅਸੀਂ ਸੂਰਜ ਵੇਖਦੇ ਹਾਂ ਆਪ ਨੂੰ ਰੱਬ ਐਉਂ ਸਾਮਰਤੱਖ ਸੀ। ਜਿਵੇਂ ਮਾਤਾ ਨੂੰ ਬਾਲ ਨਾਲ ਪਿਆਰ ਹੈ, ਜਿਵੇਂ ਬੱਚੇ ਨੂੰ ਮਾਤਾ ਦੀ ਲਿਵ ਹੈ, ਜਿਵੇਂ ਲੋਭੀ ਨੂੰ ਧਨ ਦਾ ਪਿਆਰ ਹੈ, ਜਿਵੇਂ ਇਸਤ੍ਰੀ ਨੂੰ ਪਤੀ ਦੀ ਖਿੱਚ ਹੈ, ਜਿਵੇਂ ਚੁੰਬਕ ਨੂੰ ਲੋਹੇ ਦੀ ਧੂਹ ਹੈ, ਤਿਵੇਂ ਨਹੀਂ, ਇਸ ਤੋਂ ਕਿਤੇ ਵੱਧ ਆਪ ਨੂੰ ਆਪਣੇ ਪ੍ਰੀਤਮ ਵਾਹਿਗੁਰੂ ਦਾ ਪਿਆਰ ਸੀ। ਦਰਸ਼ਨ ਸ਼ਾਸਤ੍ਰਾਂ ਦੇ ਵੇਤਾ ਤੇ ਫਿਲਸਫੇ ਵਾਲੇ ਯੁਕਤੀਆਂ ਤੇ ਦਲੀਲਾਂ ਨਾਲ "ਰੱਬ ਹੈ" ਸਿੱਧ ਕਰਦੇ ਹਨ, ਕੁਦਰਤ ਦੇ ਪ੍ਰੇਮੀ ਕਾਦਰ ਦੇ ਲੱਛਣਾਂ ਤੋਂ ਪਛਾਣ ਕਰਦੇ ਹਨ, ਜੋਗੀ ਜਨ ਧਿਆਨ ਟਿਕਾਕੇ ਏਕਾਗਤਾ ਵਿਚ ਉਸਦਾ ਪ੍ਰਭਾਉ ਅਨੁਭਵ ਕਰਨ ਦਾ ਜਤਨ ਲਾਉਂਦੇ ਹਨ, ਭਗਤ ਜਨ ਆਪਣੇ ਆਪ ਵਿਚ ਭਗਤੀ ਭਾਵ ਪੈਦਾ ਕਰਕੇ ਜਸ ਗਾਉਂਦੇ ਹਨ, ਜੋ ਜਸ ਗਾਉਂਦਿਆਂ ਰਸ ਉਪਜੇ ਤੇ ਦਾਤਾ ਮਿਲੇ, ਪਰ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਨੂੰ ਸਾਮਰਤੱਖ ਵੇਖਦੇ ਸੇ। ਉਹਨਾਂ ਨੂੰ 'ਰੱਬ ਇਕ ਲੁਕੀ ਹੋਈ ਪਰ ਜਾਣਨੇ ਜੋਗ ਗੱਲ' ਨਹੀਂ ਸੀ, 'ਰਬ ਹੈ ਨਿਰਾ ਮੰਨ ਲੈਣ ਵਾਲਾ ਰੰਗ ਨਹੀਂ ਸੀ, ਉਹਨਾਂ ਨੂੰ :-

"ਵਾਹਿਗੁਰੂ ਹੈ”

ਇਕ ਅਹਿੱਲ, ਅਡਿੱਗ, ਇਕ ਸੱਚ, ਸਾਮਰਤੱਖ ਸੱਚ, ਇਕ ਪਰਤੱਖ ਦਰਸ਼ਨ ਸੀ ਤੇ ਉਸ ਦੇ ਨਾਲ ਅਮਿਤ ਪਿਆਰ (ਜਿਸ ਦੀ ਉਪਮਾ ਜਗਤ ਵਿਚ

2 / 39
Previous
Next