

ਨਹੀਂ ਹੈ) ਐਸ ਤਰ੍ਹਾਂ ਦੀ ਸੀ ਕਿ ਉਸ ਬਿਨਾਂ ਰਹਿਣਾ ਹੋ ਨਹੀਂ ਸੀ ਸਕਦਾ। ਉਹਨਾਂ ਦਾ ਅਸਲੀ ਰੰਗ, ਅੰਦਰਲੇ ਦਾ ਅਸਲੀ ਲਗਾਉ ਵਾਹਿਗੁਰੂ ਪ੍ਰੇਮ ਸੀ। ਹੋਰ ਜੋ ਕੁਛ ਉਹ ਕਰਦੇ ਸੇ, ਉਹ ਓਪਰਾ ਸੀ, ਓਪਰਾ ਕੰਮ ਓਪਰੋ ਦਿਲੋਂ ਉਪਰਾਂਦ ਨਾਲ ਹੀ ਨਿਭ ਜਾਂਦਾ ਸੀ ਕਿਉਂਕਿ ਅੰਦਰਲੀ ਦਿੱਯ ਸ਼ਕਤੀ ਵਾਲੇ ਦੀ ਉਪਰਾਂਦ ਨਾਲ ਬੀ ਕੀਤੀ ਕਰਨੀ ਸਾਡੀ ਸਾਰੀ ਲਗਨ ਨਾਲ ਕੀਤੇ ਕੰਮਾਂ ਤੋਂ ਵਧੀਕ ਚੰਗੀ ਨਿਭਦੀ ਹੈ। ਜਿਵੇਂ ਸਾਨੂੰ ਜੋ 'ਦਿੱਸਦਾ ਹੈ ਮਿੱਠਾ ਲਗਦਾ ਹੈ ਤੇ 'ਨਾ ਦਿੱਸਦਾ' ਓਪਰਾ ਲਗਦਾ ਹੈ, ਭਾਵੇਂ ਅਸੀਂ 'ਨਾ ਦਿੱਸਦੇ' ਦੇ ਜਗ੍ਯਾਸੂ ਬੀ ਹੋਈਏ ਪਰ ਉਸ ਵਿਚ ਉਹ ਲਗਨ ਨਹੀਂ ਬੈਠਦੀ ਜੋ 'ਦਿੱਸਦੇ' ਪਦਾਰਥਾਂ ਤੇ ਪੁਰਖਾਂ ਵਿਚ ਬੈਠਦੀ ਹੈ। ਤਿਵੇਂ ਆਪ ਨੂੰ ਵਾਹਿਗੁਰੂ ਤਾਂ ਸਾਡੇ 'ਦਿੱਸਦੇ' ਵਾਂਙੂ ਦਿੱਸਦਾ ਸੀ, ਸਾਡਾ 'ਦਿੱਸਦਾ ਜਗਤ' ਤੇ 'ਇਸ ਦੀਆਂ ਮੋਹਨਹਾਰੀਆਂ ਮੂਰਤਾਂ' ਓਪਰੀਆਂ ਦਿੱਸਦੀਆਂ ਸਨ। ਰਹਿੰਦੇ ਇਸੇ ਵਿਚ ਸਨ, ਤੁਰਦੇ ਇਸੇ ਵਿਚ ਸਨ, ਵਰਤਦੇ ਇਸੇ ਵਿਚ ਸਨ; ਇਸੇ ਦਾ ਉਧਾਰ ਕਰਨਾ ਚਾਹੁੰਦੇ ਸਨ, ਪਰ ਇਸ ਵਿਚ ਬ੍ਰਿਤੀ ਨੂੰ ਖਚਿਤ ਨਹੀਂ ਸਨ ਰੱਖਦੇ। 'ਉਹਨਾਂ ਦਾ ਵਾਹਿਗੁਰੂ ਵਿਸ਼ਵਾਸ਼' ਬੇਨਜ਼ੀਰ ਗੱਲ ਹੈ। ਉਹਨਾਂ ਦਾ 'ਵਾਹਿਗੁਰੂ ਪ੍ਰੇਮ' ਅਦੁਤੀ ਮਾਜਰਾ ਹੈ, ਜਿਸਦੀ ਮਿਸਾਲ ਜਗਤ ਦੇ ਇਤਿਹਾਸ ਵਿਚ ਨਹੀਂ ਮਿਲਦੀ। ਉਹਨਾਂ ਦਾ 'ਵਾਹਿਗੁਰੂ- ਵਿਸ਼ਵਾਸ਼' 'ਵਾਹਿਗੁਰੂ ਪ੍ਰੇਮ' ਉਹਨਾਂ ਦੀ ਬਾਣੀ ਤੋਂ ਐਸਾ ਅਨੋਖਾ ਤੇ ਦ੍ਰਿੜ ਸਾਬਤ ਹੁੰਦਾ ਹੈ ਕਿ ਕਿਸੇ ਸੰਸੇ ਦੀ ਗੱਲ ਬਾਕੀ ਨਹੀਂ ਰਹਿੰਦੀ। ਇਸ ਲਗਾਤਾਰ ਪ੍ਰਤੱਖ ਰੱਬੀ ਲਗਾਉ ਵਿਚ ਉਹ ਰਹਿੰਦੇ ਸਨ, ਇਸ ਇਕ-ਰਸੀਏ ਰਸ ਵਿਚ ਉਹ ਵਰਤਦੇ ਸਨ, ਇਹ ਸਾਮਰਤੱਖ ਨਜ਼ਾਰਾ ਉਹਨਾਂ ਦੇ ਜੀਵਨ ਨਾਲ ਇਕ ਰੂਪ ਹੋਕੇ ਪ੍ਰੋਤਾ ਪਿਆ ਸੀ, ਉਹ ਇਸ ਵਿਚ ਸਨ ਤੇ ਇਹ ਉਹਨਾਂ ਵਿਚ ਸੀ। 'ਓਤਿ ਪੋਤਿ ਰਵਿਆ ਰੂਪ ਰੰਗ' ਜੋ ਲਿਖਿਆ ਹੈ ਸੋ ਸਾਂਈਂ ਤੇ ਗੁਰੂ ਨਾਨਕ ਦਾ ਮੇਲ ਸੀ। ਉਹਨਾਂ ਦਾ ਸਾਂਈਂ ਪ੍ਰੇਮ ਤੇ ਸਾਂਈਂ ਵਿਚ ਲਗਨ ਸਾਂਈਂ ਨਾਲ ਇਕਮਿਕਤਾ ਸੀ; ਉਨ੍ਹਾਂ ਵਿਚ ਸਾਂਈ ਵੱਸਦਾ ਸੀ, ਓਹ ਸਾਈਂ ਵਿਚ ਵਿਚਰਦੇ ਸਨ। ਚਾਹੇ ਹੁਣ ਦੁਨੀਆਂ ਤੋਂ ਉਹ ਪਹਿਲੀ ਉਦਾਸੀ ਨਹੀਂ ਸੀ; ਕੰਮ ਕਾਜ ਕਰਦੇ ਸਨ, ਪਰ ਕੰਮ ਕਾਜ ਕਰਦੇ ਓਹ ਫਸੇ ਹੋਏ ਨਜ਼ਰ ਨਹੀਂ ਸਨ ਪੈਂਦੇ। ਰੱਬੀ ਲਗਨ ਉਂਵੇ ਦੀ ਉਵੇਂ ਸੀ। ਜਗਤ ਤੋਂ ਉਦਾਸੀ ਦੇ ਹੁਲਾਰੇ ਐਉਂ ਤਾਂ ਸਨ ਕਿ ਇਹ ਕੋਈ ਮੋਹਨ ਹਾਰ ਅਸਰ ਉਨ੍ਹਾਂ ਤੇ ਨਹੀਂ ਸਨ ਪੈਣ ਦੇਂਦੇ, ਪਰ ਹੁਣ 'ਦਾਇਆ' ਤੇ 'ਦਇਆ ਦੇ ਹੁਲਾਰੇ ਉਠਦੇ ਸੇ, ਬਹੁਤ ਵਾਰੀ ਸਾਰੇ ਜਗਤ ਨੂੰ ਆਪਣੇ ਵਾਂਙੂ ਵਾਹਿਗੁਰੂ-ਪ੍ਰੇਮ ਵਿਚ ਰੰਗ ਕੇ ਸੁਖੀ ਕਰ ਦੇਣ ਦੇ ਤ੍ਰੰਗ ਉਠਦੇ