Back ArrowLogo
Info
Profile
ਸਨ। ਕਈ ਬੰਦੇ ਤਾਂ ਏਸੇ ਰੰਗਣ ਵਿਚ ਰੰਗੀਜ ਚੁਕੇ ਸੇ, ਪਰ ਹੁਣ ਜਗਤਾਧਾਰ ਵੱਲੋਂ ਜਗਤ-ਰਖ੍ਯਾ ਦੇ ਤਰੰਗ ਆਉਂਦੇ ਸੇ, ਏਸ ਕਰਕੇ ਅਨੇਕਾਂ ਵਾਰ ਸਾਰੀ ਸਾਰੀ ਰਾਤ ਚੁੱਪ ਚਾਪ ਬਨਾਂ ਵਿਚ ਬੈਠੇ ਰਹਿੰਦੇ ਸੇ।

ਅਕਾਲ ਪੁਰਖ ਗੁਰੂ ਹੋਕੇ ਮਿਲੇ ਤੇ ਵਰ ਦਾਨ ਪਾਇਆ :

ਇਕ ਦਿਨ ਪਹਿਰ ਰਾਤ ਰਹਿੰਦੀ ਉੱਠਕੇ ਆਪ ਵੇਈਂ ਨੂੰ ਗਏ। ਕਿਨਾਰੇ ਅੱਪੜਕੇ ਕੱਪੜੇ ਉਤਾਰੇ ਤੇ ਖਿਦਮਤਗਾਰ ਨੂੰ ਦਿੱਤੇ। ਆਪ ਦਰਯਾ ਵਿਚ ਵੜੇ। ਥੋੜਾ ਚਿਰ ਦਾਸ ਨੂੰ ਵੇਈਂ ਵਿਚ ਨਾਉਂਦੇ ਤੇ ਤਰਦੇ ਦਿੱਸੇ, ਪਰ ਫੇਰ ਨਜ਼ਰੋਂ ਦਿੱਸਣੋਂ ਰਹਿ ਗਏ। ਉਹ ਆਦਮੀ ਸੂਰਜ ਚੜ੍ਹੇ ਤਕ ਬੈਠਾ ਰਿਹਾ, ਅੰਤ ਨਿਰਾਸ ਹੋਕੇ ਮੁੜ ਆਇਆ ਤੇ ਖ਼ਾਨ ਨੂੰ ਖਬਰ ਕੀਤੀ। ਉਧਰੋਂ ਘਰਦਿਆਂ ਨੂੰ ਖ਼ਬਰ ਹੋਈ। ਸਾਰੇ ਵੇਈਂ ਤੇ ਆਏ, ਇੰਨੇ ਨੂੰ ਨਵਾਬ ਬੀ ਘੋੜੇ ਤੇ ਚੜ੍ਹਕੇ ਆਇਆ, ਮਲਾਹ ਬੁਲਾਏ ਗਏ, ਨਦੀ ਵਿਚ ਬੜੀ ਟੋਲ ਕੀਤੀ; ਦੋ ਚਾਰ ਮੀਲ ਹੇਠਾਂ ਤਕ ਗਏ ਪਰ ਕੁਛ ਪਤਾ ਨਹੀਂ ਲੱਗਾ। ਆਖਰ ਇਹ ਸਮਝਕੇ ਕਿ ਨਦੀ ਵਿਚ ਡੁੱਬ ਤੇ ਰੁੜ੍ਹ ਗਏ ਹਨ ਸਾਰੇ ਦਿਲਗੀਰ ਹੋਕੇ ਘਰੀਂ ਆ ਗਏ।

ਜੈਰਾਮ ਜੀ ਲੱਗੇ ਤਲਵੰਡੀ ਖਬਰਾਂ ਘੱਲਣ, ਪਰ ਬੇਬੇ ਨਾਨਕੀ ਨੇ ਹੋੜਿਆ ਤੇ ਆਖਿਆ: ਮੇਰਾ ਵੀਰ ਰੱਬੀ ਨੂਰ ਹੈ, ਉਸ ਨੂੰ ਕਿਹੜਾ ਦਰਿਆ ਡੋਬਣ ਵਾਲਾ ਹੈ ? ਜਿਸ ਦੇ ਚਾਨਣੇ ਸਭ ਨੂੰ ਚਾਨਣਾ ਹੁੰਦਾ ਹੈ-ਉਸ ਨੂੰ ਕੌਣ ਹਨੇਰੇ ਵਿਚ ਪਾ ਸਕਦਾ ਹੈ ? ਇਹ ਕੋਈ ਕੌਤਕ ਹੈ ਤੇ ਪਿਛਲਿਆਂ ਤੋਂ ਵੱਡਾ ਕੌਤਕ ਹੈ, ਉਡੀਕ ਕਰੋ ਤੇ ਵੇਖੋ ਕਿ ਕੀ ਖੇੜਾ ਖਿੜਦਾ ਹੈ। ਗੱਲ ਕੀ ਸਾਰੇ ਹੀ 'ਡੁੱਬ ਜਾਣ' ਵਾਲੇ ਖਿਆਲ ਵਿਚ ਪੈ ਜਾਂਦੇ ਸਨ, ਪਰ ਇਕ ਬੇਬੇ ਦਾ ਨਿਸ਼ਚਾ ਅਹਿੱਲ ਸੀ, ਉਸ ਨੂੰ ਕੋਈ ਯਕੀਨ ਨਹੀਂ ਸੀ ਕਰਾ ਸਕਦਾ ਕਿ ਤਾਰਨਹਾਰ ਜੀ ਡੁੱਬ ਗਏ ਹਨ"।

ਮਰਦਾਨਾ ਆਪਣੇ ਪਿਆਰੇ ਸੁਆਮੀ ਦੇ ਪ੍ਰੇਮ ਵਿਚ ਵੇਈਂ ਦੇ ਕਿਨਾਰੇ ਕਿਨਾਰੇ ਘੁੰਮਦਾ ਕੀਰਤਨ ਕਰਦਾ ਤੇ ਬਿਰਹੋਂ ਦੇ ਸ਼ਬਦ ਗਾਉਂਦਾ ਫਿਰਦਾ ਸੀ, ਸਤਿਸੰਗੀ ਪ੍ਰੇਮੀ ਬਣਾਂ ਵਿਚ ਉਦਾਸ ਫਿਰਦੇ ਬਾਣੀ ਗਾਉਂਦੇ ਸੇ। ਤ੍ਰੈ ਦਿਨ ਇਸ ਤਰ੍ਹਾਂ ਬੀਤ ਗਏ, ਪਰ ਅਜ ਤਕ ਜਗਤ ਰਖ੍ਯਕ ਜੀ ਦੀ ਕੋਈ ਸੂੰਹ ਨਾ ਪਈ। ਉਧਰ ਜੋ ਉਨ੍ਹਾਂ ਨਾਲ ਵਰਤੀ ਸੋ ਵਰਣਨ ਨਹੀਂ ਹੋ ਸਕਦੀ, ਕਿਉਂਕਿ ਏਹ ਤ੍ਰੈ ਦਿਨ ਉਨ੍ਹਾਂ ਦੇ ਉਥੇ ਲੰਘੇ ਜਿਸ ਨੂੰ ਅਸੀਂ ਦਿਨ ਨਹੀਂ ਕਹਿ ਸਕਦੇ, ਕਿਉਂਕਿ ਉਥੇ ਨਾ ਦੇਸ਼ ਹੈ ਨਾ ਕਾਲ। ਸਾਡੇ ਤ੍ਰੈ ਦਿਨ ਉਹਨਾਂ ਦੇ ਅਕਾਲ ਤੇ ਅਦੇਸ਼ ਟਿਕਾਣੇ

–––––––––

  • ਗੁ: ਨਾ: ਪ੍ਰਕਾਸ਼।
4 / 39
Previous
Next