'ਨਾਨਕ ਮੇਰਾ ਹੁਕਮ ਤੇਰੀ ਨਦਰੀ ਆਇਆ ਹੈ ਤੂੰ ਮੇਰੇ ਹੁਕਮ ਦੀ ਸਿਫਤ ਕਰ"।'
ਤਦ ਗੁਰੂ ਜੀ ਬੋਲੇ :-
ਹੇ ਪਿਤਾ ਜੀ ! ਜੀਵ ਕੀ ਆਖ ਸਕਦਾ ਹੈ, ਜੋ ਮੈਂ ਡਿੱਠਾ ਹੈ ਕਹਿਣ ਜੋਗਾ ਨਹੀਂ! ਤੂੰ ਹੈਂ :-
ਤਦ ਬਾਬਾ ਬੋਲਿਆ ਰਾਗ ਆਸਾ ਵਿਚ ਜਪੁ ਕੀਤਾ :-
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ਜਪੁ॥
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥
ਤਦ ਫੇਰ ਸਚੇ ਪੁਰਖ ਤੋਂ ਆਗ੍ਯਾ ਆਈ, ਹੁਕਮ ਹੋਆ :-
"ਨਾਨਕ ! ਜਿਸ ਉਪਰਿ ਤੇਰੀ ਨਦਰਿ
ਤਿਸ ਉਪਰਿ ਮੇਰੀ ਨਦਰਿ।
ਜਿਸ ਉਪਰ ਤੇਰਾ ਕਰਮ,
ਤਿਸ ਉਪਰ ਮੇਰਾ ਕਰਮ।
ਮੇਰਾ ਨਾਉਂ ਪਾਰਬ੍ਰਹਮ ਪਰਮੇਸਰੁ
ਤੇਰਾ ਨਾਉਂ ਗੁਰੂ ਪਰਮੇਸਰੁ।"
ਤਬ ਗੁਰੂ ਨਾਨਕ ਪੈਰੀਂ ਪਇਆ, ਸਿਰੋਪਾਉ ਦਰਗਾਹੋਂ ਬਾਬੇ ਨੂੰ ਮਿਲਿਆ ।
ਤਦ ਗੁਰੂ ਜੀ ਨੇ ਬੜੀ ਨਿੰਮ੍ਰਤਾ ਵਿਚ ਇਹ ਗਾਂਵਿਆਂ :-
ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ॥
ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟਿ ਮਰਾ ॥੧॥
ਨ ਜਾਣਾ ਮੇਉ ਨ ਜਾਣਾ ਜਾਲੀ ॥
––––––––
* ਪੁ: ਜ ਸਾਖੀ। ੧. ਹਾਫ਼ਜਾਬਾਦੀ ਜਨਮ ਸਾਖੀ।
੧. ੴ ਤੋਂ 'ਹਉਮੈ ਕਹੈ ਨ ਕੋਇ' ਤਕ ਇਸ ਵੇਲੇ ਉਚਾਰਿਆ ਹੋਊ, ਕਿਉਂਕਿ 'ਹੁਕਮ ਦੀ ਮਹਿਮਾ ਕਰ' ਰੱਬ ਨੇ ਕਿਹਾ ਹੈ। ਉਂਞ ਸਾਰਾ ਜਪੁਜੀ 'ਹੁਕਮੀ ਤੇ ਹੁਕਮ' ਦੀ
ਵਿਆਖਿਆ ਹੈ।
੨. ਪੁਰਾਤਨ ਜਨਮ ਸਾਖੀ।