ਜਾ ਦੁਖੁ ਲਾਗੈ ਤਾ ਤੁਝੈ ਸਮਾਲੀ ॥੧॥ ਰਹਾਉ ॥
ਤੂ ਭਰਪੂਰਿ ਜਾਨਿਆ ਮੈ ਦੂਰਿ ॥
ਜੋ ਕਛੁ ਕਰੀ ਸੁ ਤੇਰੈ ਹਦੂਰਿ ॥
ਤੂ ਦੇਖਹਿ ਹਉ ਮੁਕਰਿ ਪਾਉ ॥
ਤੇਰੈ ਕੰਮਿ ਨ ਤੇਰੈ ਨਾਇ ॥੨॥
ਜੇਤਾ ਦੇਹਿ ਤੇਤਾ ਹਉ ਖਾਉ ॥
ਬਿਆ ਦਰੁ ਨਾਹੀ ਕੈ ਦਰਿ ਜਾਉ ॥
ਨਾਨਕੁ ਏਕ ਕਹੈ ਅਰਦਾਸਿ ॥
ਜੀਉ ਪਿੰਡੁ ਸਭੁ ਤੇਰੈ ਪਾਸਿ ॥੩॥
ਆਪੇ ਨੇੜੈ ਦੂਰਿ ਆਪੇ ਹੀ ਆਪੇ ਮੰਝਿ ਮਿਆਨੋੁ ॥
ਆਪੇ ਵੇਖੈ ਸੁਣੇ ਆਪੇ ਹੀ ਕੁਦਰਤਿ ਕਰੇ ਜਹਾਨੋੁ ॥
ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ ਪਰਵਾਨੋੁ ॥੪॥੩੧॥
{ਸਿਰੀ ਰਾਗੁ ਮਹਲਾ ੧}
ਪੁਰਾਤਨ ਜਨਮ ਸਾਖੀ ਵਿਚ ਲਿਖਿਆ ਹੈ ਕਿ ਆਰਤੀ ਵਾਲਾ ਸ਼ਬਦ 'ਗਗਨ ਮੈ ਥਾਲ' ਸਤਿਗੁਰਾਂ ਨੇ ਇਸ ਵੇਲੇ ਉਚਾਰਿਆ।
ਉਸ ਮਾਜਰੇ ਨੂੰ, ਜੋ ਅਨੰਤ ਤੇ ਅਨਾਦ, ਦੇਸ਼ ਕਾਲ ਰਹਿਤ ਅਪਣੇ ਸੱਚ ਖੰਡ ਵਿਚ ਵਰਤਿਆ ਜਿਸ ਦਾ ਅਨੁਭਵ ਜਿਸ ਡਿੱਠਾ ਉਸ ਨੂੰ ਹੈ, ਐਉਂ ਸਮਝਣ ਸਮਝਾਉਣ ਦਾ ਜਤਨ ਹੋਇਆ ਹੈ। ਭਾਵ ਇਹ ਹੈ ਕਿ ਵਾਹਿਗੁਰੂ ਵਲੋਂ ਸਤਿਗੁਰੂ ਜੀ ਦੇ ਪਰਮ ਤੇ ਪੂਰਨ ਸ਼ੁੱਧ ਆਤਮਾਂ ਵਿਚ ਰੱਬੀ ਤਾਕਤ- ਅਲੂਹੀਅਤ-ਦੈਵੀ ਸ਼ਕਤੀ ਕਿਸੇ ਐਸੇ ਰੰਗ ਵਿਚ ਭਰੀ ਗਈ ਕਿ ਜਿਸ ਨੂੰ ਭਰੀ ਗਈ ਕਹਿਣਾ ਬੀ ਠੀਕ ਨਹੀਂ। ਉਸ ਦਾ ਪ੍ਰਯੋਜਨ ਇਹ ਸੀ ਕਿ ਗੁਰੂ ਜੀ, ਜੋ ਧੁਰੋਂ ਜਗਤ ਰਖ੍ਯਾ ਲਈ ਆਏ ਸਨ ਤੇ ਹੁਣ ਤੱਕ ਸੰਸਾਰ ਦੇ ਸਾਰੇ ਤਜਰਬੇ ਕਰਦੇ ਇਸ ਦੁਖਾਂ ਨਾਲ ਭਰੇ ਮਨੁੱਖ ਮੰਡਲ ਦੇ ਦੁਖ ਆਪੂੰ ਬੀ ਸਹਿ ਸਹਿਕੇ ਪੂਰੇ ਜਾਣੂੰ ਹੋ ਗਏ ਸਨ, ਆਪਣਾ ਕੰਮ ਆਰੰਭ ਦੇਣ। ਉਹਨਾਂ ਦੀ ਗੁਰੱਤਵ ਸ਼ੁਰੂ ਤੋਂ ਪੂਰਨ ਸੀ, ਉਨ੍ਹਾਂ ਦਾ ਰੁਖ ਤੇ ਲਗਨ ਪੂਰੇ ਵਾਹਿਗੁਰੂ ਦੇ ਚਰਨੀਂ ਅਭੇਦ ਸੀ। ਹੁਣ ਵਾਹਿਗੁਰੂ ਜੀ ਨੇ ਇਸ ਮਨੁੱਖ ਜਾਮੇ ਵਿਚ ਦਰਸ਼ਨ ਦੇਕੇ ਉਨ੍ਹਾਂ ਨੂੰ ਆਪਣੀ (ਵਾਹਿਗੁਰੂ ਦੀ) ਟੋਕ ਤੇ ਸੰਸਾਰ ਉਧਾਰ ਲਈ ਆਯਾ ਕੀਤੀ। ਉਹਨਾਂ ਤੇ ਪਹਿਲਾਂ ਤੋਂ ਹੀ ਮਿਹਰ ਸੀ, ਭਾਈ ਗੁਰਦਾਸ ਜੀ ਨੇ ਲਿਖਿਆ ਹੈ-"ਪਹਿਲਾਂ ਬਾਬੇ ਪਾਯਾ ਬਖਸ਼ ਦਰ" ਤੇ ਜਨਮ ਸਾਖੀ ਦਸਦੀ ਹੈ ਕਿ ਵਾਹਿਗੁਰੂ ਨੇ ਕਿਹਾ