ਵਾਂਗ ਆ ਪਏਗਾ। ਭਲਾਮਾਣਸ ਬਣ, ਜਿਧਰੋਂ ਆਇਆ ਹੈਂ, ਉਧਰ ਜਾ ਤੇ ਕੁੜੀ ਉਸ ਨੂੰ ਦੇ ਆ।”
ਮਾਪਿਆਂ ਥੋਂ ਇਹ ਨਿਰਾਦਰ ਦੇ ਵਚਨ ਸੁਣ ਕੇ ਸਿੰਘ ਜਰ ਨਾ ਸਕਿਆ। ਉਸੇ ਵੇਲੇ ਘੋੜੇ ਨੂੰ ਅੱਡੀ ਲਾ ਕੇ ਭੇਣ ਸਮੇਤ ਹਵਾ ਹੋ ਗਿਆ ਅਰ ਕੋਈ ਇਕ ਘੰਟਾ ਕੁ ਮਗਰੋਂ ਇਕ ਖੁੱਲ੍ਹੇ ਮੈਦਾਨ ਵਿਚ ਅੱਪੜਿਆ ਜਿੱਥੇ ਕਈ ਲੋਥਾਂ ਦੇ ਢੇਰ ਲੱਗੇ ਹੋਏ ਸਨ ਅਰ ਲਹੂ ਨਾਲ ਧਰਤੀ ਸੂਹੀ ਹੋ ਰਹੀ ਸੀ। ਇਹ ਦੇਖ ਕੇ ਸਿੰਘ ਹੱਕਾ ਬੱਕਾ ਰਹਿ ਗਿਆ ਕਿ ਪਲ ਦੀ ਪਲ ਵਿਚ ਕੀ ਹੋ ਗਿਆ? ਸੋਚੇ ਕਿ ਕਿਸ ਤੋਂ ਸਮਾਚਾਰ ਪੁੱਛਾਂ ਕਿ ਕਿੱਧਰ ਗਏ? ਇਹ ਸੋਚ ਕੇ ਘੋੜੇ ਤੋਂ ਉਤਰ ਲੋਥਾਂ ਨੂੰ ਵੇਖਣ ਲੱਗਾ। ਕੁਝ ਚਿਰ ਦੇ ਮਗਰੋਂ ਇਕ ਲੋਥ ਸਿਸਕਦੀ ਦਿੱਸੀ। ਇਸ ਨੂੰ ਚੁਕ ਕੇ ਡਿੱਠਾ ਤਾਂ ਘਾਉ ਕੁਝ ਕਰੜੇ ਨਹੀਂ ਸਨ। ਇਕ ਦਸਤਾਰ ਪਾੜ ਕੇ ਭੈਣ ਭਰਾ ਨੇ ਉਸ ਦੇ ਘਾਉ ਬੱਧੇ ਅਰ ਨੇੜੇ ਦੇ ਛੰਭ ਵਿਚੋਂ ਪਾਣੀ ਲਿਆ ਕੇ ਮੂੰਹ ਵਿਚ ਚੋਇਆ ਤਾਂ ਉਸ ਨੇ ਅੱਖਾਂ ਖੋਲ੍ਹੀਆਂ ਅਰ ਹੌਲੀ ਜਿਹੀ ਬੋਲਿਆ : 'ਭਰਾ ਬਲਵੰਤ ਸਿੰਘ ਸ਼ੁਕਰ ਹੈ, ਤੂੰ ਅੰਤ ਵੇਲੇ ਆ ਮਿਲਿਆ। '
ਬਲਵੰਤ ਸਿੰਘ ਸ਼ੇਰ ਸਿੰਘਾ! ਇਹ ਕੀ ਹੋਇਆ? ਪਲੋ ਪਲੀ ਵਿਚ ਕੀ ਭੜਥੂ ਮੱਚ ਕੇ ਹੇਠਲੀ ਉਤੇ ਹੋ ਗਈ?
ਸ਼ੇਰ ਸਿੰਘ- ਭਰਾ! ਜਿਸ ਵੇਲੇ ਤੂੰ ਘਰ ਗਿਆ, ਅਸੀਂ ਅਜੇ ਡੇਰੇ ਹੀ ਕਰਦੇ ਸਾਂ ਕਿ ਤੁਰਕ ਆ ਪਏ, ਡਾਢੀ ਕਰੜੀ ਲੜਾਈ ਦੇ ਮਗਰੋਂ ਖਾਲਸਾ ਭੀੜੀ ਜੂਹ ਨੂੰ ਨੱਸ ਗਿਆ। ਮੈਂ ਉਸ ਵੇਲੇ ਘਾਇਲ ਹੋ ਕੇ ਡਿੱਗ ਪਿਆ ਸਾਂ। ਤੁਰਕ ਬਹੁਤ ਮੋਏ, ਪਰ ਉਹ ਸਨਗੇ ਬਹੁਤ, ਫੇਰ ਪਤਾ ਨਹੀਂ ਕੀ ਹੋਇਆ ?
ਇਹ ਸੁਣ ਕੇ ਸਿੰਘ ਨੇ ਉਸ ਨੂੰ ਇਕ ਬ੍ਰਿਛ ਦੀ ਛਾਵੇਂ ਲਿਟਾ ਦਿੱਤਾ ਅਰ ਹੋਰ ਜਿਉਂਦਿਆਂ ਦੀ ਭਾਲ ਵਿਚ ਲਗਾ, ਪਰ ਸਾਰੇ ਸਿੱਖ ਸ਼ਹੀਦਾਂ ਵਿਚੋਂ ਇਕ ਹੋਰ ਵਿਚ ਜਾਨ ਸੀ। ਇਸ ਨੂੰ ਘਾਉ ਤਾਂ ਕੋਈ ਕਰੜਾ ਨਹੀਂ ਸੀ, ਕੇਵਲ ਸੱਟ ਖਾ ਕੇ ਬੇ-ਸੁਧ ਹੋ ਗਿਆ ਸੀ। ਇਸ ਨੂੰ ਪਾਣੀ ਆਦਿ ਦੇ ਕੇ ਹੋਸ਼ ਵਿਚ ਆਂਦਾ ਤਾਂ ਉਹੋ ਸਮਾਚਾਰ ਸੁਣਿਆ। ਇਹ ਮਨੁਖ ਜ਼ਰਾ ਤਕੜਾ ਸੀ ਅਰ ਸਵਾਰੀ ਕਰ ਸਕਦਾ ਸੀ, ਇਸ ਕਰਕੇ ਘੋੜਿਆਂ ਦੀ ਭਾਲ
ਇਹ ਸਲਾਹ ਗਿਣ ਕੇ ਭੈਣ ਨੂੰ ਘੋੜੇ ਤੇ ਸਵਾਰ ਕਰਾ ਕੂਚ ਦੀ ਤਿਆਰੀ ਕੀਤੀ। ਸੁਰੱਸਤੀ ਇਸ ਭਰਾ ਕੋਲੋਂ ਸਿਖ ਧਰਮ ਦੀਆਂ ਗੱਲਾਂ ਸੁਣ ਸੁਣ ਕੇ ਪੱਕੀ ਵਿਸ਼ਵਾਸਨ ਹੋ ਗਈ ਹੋਈ ਸੀ। ਮਾਪਿਆਂ ਤੋਂ ਚੋਰੀ ਪਾਠ ਭੀ ਕਰਦੀ ਹੁੰਦੀ ਸੀ ਤੇ ਇਉਂ ਅੰਦਰਲੀ ਭਾਉਣੀ ਪੱਕੀ ਹੋ ਗਈ ਸੀ। ਨਿਸਚਾ ਇਕ ਅਸਚਰਜ ਤਾਕਤ ਹੈ, ਜਦ ਕਿਸੇ ਗੱਲ ਪਰ ਬਝ ਜਾਏ ਤਾਂ ਪਰਬਤ ਵਾਂਗ ਅਚੱਲ ਹੋ ਜਾਂਦਾ ਹੈ, ਸੋ ਇਹ ਅਠਾਰਾਂ ਵਰ੍ਹੇ ਦੀ ਅਨ ਮੁਕਲਾਈ ਕੰਨਿਆ ਡਾਢੀ ਧਰਮੀ ਹੋ ਗਈ ਸੀ, ਇਹੋ ਕਾਰਣ ਸੀ ਕਿ ਮੁਗ਼ਲ ਨੂੰ ਤੇਹ ਦੇ ਧੋਖੇ ਪਾਣੀ ਲੈਣ ਘੱਲ ਕੇ ਸੁਰੱਸਤੀ ਨੇ ਝੱਟ ਹੀ ਇਕ ਲੱਕੜਾਂ ਦੇ ਢੇਰ ਪੁਰ (ਜੋ ਬਾਵਰਚੀ ਖਾਨੇ ਦੇ ਅੱਗੇ ਪਈਆਂ ਸਨ) ਪੱਛੀਆਂ ਨਾਲ ਇਕ ਪਾਸਿਉਂ ਅੱਗ ਲਾਈ ਅਤੇ ਜਪੁਜੀ ਦਾ ਪਾਠ ਕਰਦੀ ਹੋਈ ਉਤੇ ਬੈਠ ਗਈ, ਜਦੋਂ ਕਿ ਉਸ ਦੇ ਬਹਾਦਰ ਵੀਰ ਨੇ ਉਸ ਨੂੰ ਆ ਬਚਾਇਆ। ਫੇਰ ਜਦੋਂ ਘਰਦਿਆਂ ਨੇ ਤ੍ਰਾਹ ਦਿੱਤੀ, ਤਦ ਭੀ ਕੰਨਯਾ ਦਾ ਨਿਸ਼ਚਾ ਨਾ ਫਿਰਿਆ ਅਰ ਗੁਰੂ ਗੋਬਿੰਦ ਸਿੰਘ ਜੀ ਦੇ ਕਸ਼ਟਾਂ ਨੂੰ ਚੇਤੇ ਕਰਦੀ ਭਰਾ ਦੇ ਨਾਲ ਚਲੀ ਗਈ। ਜਦ ਉਸ ਮੈਦਾਨ ਵਿਚ ਅੱਪੜੀ, ਜਿਥੇ ਹੁਣੇ ਹੀ ਸਿੱਖਾਂ ਤੇ ਤੁਰਕਾਂ ਦੀ ਇਕ ਛੋਟੀ ਜਿਹੀ ਲੜਾਈ ਹੋ ਕੇ ਹਟੀ ਸੀ ਅਰ ਘਾਇਲ ਸਿੱਖ ਦੇਖੇ ਸੇ; ਤਾਂ ਕੰਨਯਾ ਦਾ ਦਿਲ ਜੋਸ਼ ਨਾਲ ਉਛਲ ਪਿਆ ਕਿ ਅਜੇਹੇ ਬਹਾਦਰਾਂ ਦੀ ਸੇਵਾ ਕਰਨ ਨਾਲੋਂ, ਜੋ ਧਰਮ ਰੱਖਯਾ ਲਈ ਇਸ ਤਰ੍ਹਾਂ ਜਾਨਾਂ
੧ . ਪਿੰਡ ਦੀਆਂ ਕੁੜੀਆਂ ਘੋੜੇ ਤੇ ਚੜ੍ਹਨ ਦੀਆਂ ਜਾਣੂੰ ਹੁੰਦੀਆਂ ਹਨ।
੨. ਮੁਗ਼ਲ ਦੇ ਸਾਥੀ ਅਜੇ ਆਏ ਨਹੀਂ ਸਨ, ਨੌਕਰ ਬੀ ਨਹੀਂ ਮੁੜੇ ਸਨ, ਡੇਰੇ ਵਿਚ ਪਾਣੀ ਮੁੱਕ ਚੁਕਾ ਹੋਇਆ ਸੀ, ਸੋ ਸੁਰੱਸਤੀ ਦੀ ਸੁੰਦਰਤਾ ਵਿਚ ਮਸਤ ਹਾਕਮ ਆਪ ਪਾਣੀ ਲੈਣ ਚਲਾ ਗਿਆ ਸੀ, ਪਾਣੀ ਦੁਰਾਡੇ ਸੀ, ਐਉਂ ਸੁਰੱਸਤੀ ਨੂੰ ਚਿਖਾ ਦਾ ਸਮਾਂ ਲੱਝ ਗਿਆ ਸੀ। ਇਹ ਅਸਲ ਵਿਚ ਮੁਗਲ ਨਹੀਂ ਸੀ, ਪਰ ਹੁਕਮ ਹਾਸਲ ਉਹਨਾਂ ਵਰਗਾ ਸੀ ਤੇ ਆਮ ਪਰਜਾ ਮੁਗ਼ਲ ਹੀ ਸਮਝਦੀ ਸੀ।
ਤਲੀ ਪੁਰ ਧਰੀ ਫਿਰਦੇ ਹਨ; ਹੋਰ ਕਿਹੜਾ ਕੰਮ ਚੰਗਾ ਹੋਊ? ਫਿਰ ਆਪਣੇ ਭਰਾ ਦੇ ਤਰਸ ਤੇ ਸੂਰਬੀਰਤਾ ਪਰ ਸੋਚ ਫੁਰੀ ਕਿ ਮੇਰਾ ਇਹ ਅੰਮੀ ਜਾਇਆ ਵੀਰ ਕਿੰਨਾ ਚੰਗਾ ਹੋ ਗਿਆ ਹੈ, ਕਿਉਂ ਨਾ ਮੇਰਾ ਮਨ ਭੀ ਏਡਾ ਬਹਾਦਰ ਹੋ ਜਾਵੇ। ਚੰਦਨ-ਸੁਗੰਧਿ ਨਾਲ ਕੁੜੀ ਦਾ ਦਿਲ ਚੰਦਨ ਹੋ ਗਿਆ ਅਰ ਜੀ ਵਿਚ ਸੋਚਣ ਲੱਗੀ ਕਿ "ਤੀਵੀਆਂ ਧਰਮ ਰੱਖਯਾ ਲਈ ਕਿਉਂ ਜੰਗ ਨਹੀਂ ਕਰਦੀਆਂ? ਜੇ ਨਹੀਂ ਕਰਦੀਆਂ ਤਾਂ ਮੈਂ ਕਿਉਂ ਨਾ ਪਹਿਲੀ ਤੀਵੀਂ ਹੋਵਾਂ ਜੋ ਭਰਾ ਵਾਂਙੂ ਸੂਰਬੀਰ ਹੋ ਜਾਵਾਂ?”
ਇਹੋ ਜਿਹੀਆਂ ਵਿਚਾਰਾਂ ਨੇ ਸੁਰੱਸਤੀ ਨੂੰ ਅੱਜ ਦੇ ਇਡੇ ਭਿਆਨਕ ਹਾਲਾਂ ਵਿਚ ਘਾਬਰਨ ਨਾ ਦਿੱਤਾ, ਸਗੋਂ ਉਸਦਾ ਹੌਸਲਾ ਦੂਣਾ ਕਰ ਦਿੱਤਾ ਅਰ ਘੋੜੇ ਪਰ ਇਉਂ ਸਵਾਰ ਹੋ ਗਈ ਕਿ ਮਾਨੋ ਪੱਕੀ ਸਵਾਰ ਹੈ। ਅਰ ਭਰਾ ਨੂੰ ਕਹਿ ਕੇ ਇਕ ਮੁਰਦੇ ਦੀ ਤਲਵਾਰ ਬੀ ਲੈ ਗਲੇ ਲਟਕਾ ਲਈਓ ਸੁ।
ਗੱਲ ਕੀ ਦੂਜੇ ਘਾਇਲ ਭਰਾਵਾਂ ਨੂੰ ਚੁੱਕਣ ਦੇ ਆਹਰ ਵਿਚ ਸਨ ਕਿ ਪਿਛਲੀ ਲਾਭੋਂ ਧੂੜ ਉਡਦੀ ਦਿੱਸੀ ਅਰ ਪਲ ਮਗਰੋਂ ਤੁਰਕ ਸਵਾਰਾਂ ਦਾ ਇਕ ਦਸਤਾ ਦਿੱਸਿਆ, ਗਹੁ ਕਰਕੇ ਦੇਖਣ ਤੋਂ ਪਕਾ ਸ਼ੱਕ ਪੈ ਗਿਆ ਕਿ ਉਹੋ ਮੁਗ਼ਲ ਕੰਨਯਾ ਦੇ ਪਿੱਛੇ ਆ ਰਿਹਾ ਹੈ।
ਇਹ ਦੇਖ ਕੇ ਤਿੰਨਾਂ ਨੇ ਘੋੜੇ ਸਿੱਟ ਦਿੱਤੇ। ਹੁਣ ਅਸਚਰਜ ਮੌਜ ਹੋਈ, ਅੱਗੇ ਅੱਗੇ ਤਿੰਨੇ ਸਿੰਘ, ਮਗਰ ਕੋਈ ਸੌ ਕੁ ਤੁਰਕ। ਤਿੰਨ ਚਾਰ ਮੀਲ ਤਕ ਤਾਂ ਘੋੜੇ ਉਡੇ, ਪਰ ਇਥੇ ਅੱਪੜ ਕੇ ਸ਼ੇਰ ਸਿੰਘ ਦਾ ਘੋੜਾ ਨਹੁੰ ਖਾ ਕੇ ਡਿੱਗ ਪਿਆ। ਉਹਦੇ ਡਿੱਗਣ ਦੀ ਢਿੱਲ ਸੀ ਜੋ ਬਾਕੀ ਦੋਵੇਂ ਭੀ ਅਟਕ ਗਏ। ਇੰਨੇ ਨੂੰ ਤੁਰਕ ਭੀ ਪਹੁੰਚ ਗਏ, ਥੋੜ੍ਹਾ ਚਿਰ ਤਲਵਾਰ ਚੱਲੀ, ਅੱਠ ਦੱਸ ਤੁਰਕ ਡਿੱਗੇ, ਹਾਕਮ ਭੀ ਜ਼ਖਮੀ ਹੋਇਆ। ਸ਼ੇਰ ਸਿੰਘ ਮਾਰਿਆ ਗਿਆ, ਸੁਰੱਸਤੀ ਤੇ ਬਲਵੰਤ ਸਿੰਘ ਨੂੰ ਬੀ ਕੁਛ ਕੁ ਘਾਉ ਲੱਗੇ ਪਰ ਉਨ੍ਹਾਂ ਦੇ ਘੋੜੇ ਫੱਟ ਖਾ ਕੇ ਡਿੱਗ ਪਏ ਅਰ ਦੋਵੇਂ ਭੈਣ ਭਰਾ ਬੰਦੀ ਵਿਚ ਪੈ ਗਏ ਤੇ ਤੁਰਕਾਂ ਦੇ ਜੱਥੇ ਦੇ ਪਹਿਰੇ ਵਿਚ ਕਸ਼ਟ ਭੋਗਣ ਲਈ ਪਿਛਲੇ ਪੈਰੀਂ ਮੋੜੇ ਗਏ।
२. ਕਾਂਡ
ਭੀੜੀ ਜੂਹ ਦੇ ਵਿਚਕਾਰ ਸਿੱਖਾਂ ਨੇ ਬ੍ਰਿਛ ਬੂਟੇ ਕੱਟਕੇ ਇਕ ਖੁਲ੍ਹਾ ਮੈਦਾਨ ਬਣਾਇਆ ਹੋਇਆ ਸੀ ਅਰ ਇਸ ਤਰ੍ਹਾਂ ਦੇ ਥਾਂਉਂ ਪੰਜਾਬ ਦੇ ਬਨਾਂ ਵਿਚ ਅਨੇਕਾਂ ਸਨ; ਜਿਥੇ ਸਿੱਖ ਲੋਕ ਭੀੜ ਬਣੀ ਪੁਰ ਜਾ ਲੁਕਦੇ ਸਨ। ਬਨਾਂ ਦੇ ਪੱਤੇ ਪੱਤੇ ਦੀ ਉਨ੍ਹਾਂ ਨੂੰ ਖ਼ਬਰ ਸੀ, ਪਰ ਵੈਰੀਆਂ ਲਈ ਉਨ੍ਹਾਂ ਸੰਘਣੇ ਬਨਾਂ ਨੂੰ ਝਾਗਣਾ ਇਕ ਕਠਨ ਤੇ ਅਨਹੋਣਾ ਕੰਮ ਹੋਇਆ ਕਰਦਾ ਸੀ। ਇਥੇ ਅਸੀਂ ਭੀੜੀ ਜੂਹ ਦੇ ਇਕ ਸਮਾਗਮ ਦਾ ਵਰਣਨ ਕਰਦੇ ਹਾਂ। ਇਕ ਦਿਨ ਲੌਢੇ ਵੇਲੇ ਭੀੜੀ ਜੂਹ ਵਿਚ ਦੀਵਾਨ ਲੱਗਾ ਹੋਇਆ ਸੀ; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਅਰ ਪੰਜ ਕੁ ਸਿੰਘ ਬੈਠੇ ਸ਼ਬਦ ਗਾਉਂ ਰਹੇ ਸਨ। ਇਸ ਜਥੇ ਦਾ ਸਰਦਾਰ ਸ਼ਾਮ ਸਿੰਘ ਸੀ, ਜੋ ਦੇਉ ਵਰਗੀ ਡੀਲ ਤੇ ਸੇਉ ਵਰਗੇ ਲਾਲ ਚਿਹਰੇ ਨਾਲ ਇਕ ਭਰਵਾਂ ਤੇ ਸੁਹਣਾ ਜੁਆਨ ਦਿਖਾਈ ਦੇਂਦਾ ਸੀ। ਪਾਠ ਸਮਾਪਤ ਹੋਣ ਮਗਰੋਂ ਬੋਲਿਆ: ਭਾਈ ਖਾਲਸਾ ਜੀ! ਕਿਸੇ ਨੂੰ ਬਲਵੰਤ ਸਿੰਘ ਦਾ ਪਤਾ ਹੈ? ਸਭ ਨੇ ਸਿਰ ਹਿਲਾਇਆ ਕਿ ਨਹੀਂ; ਉਹ ਤਾਂ ਜਦੋਂ ਦਾ ਆਪਣੇ ਪਿੰਡ ਗਿਆ ਹੈ ਮੁੜਕੇ ਨਹੀਂ ਆਇਆ, ਖਬਰੇ ਘਰ ਦੇ ਸੁਖਾਂ ਵਿਚ ਪੈ ਗਿਆ ਹੈ?
ਸ਼ਾਮ ਸਿੰਘ ਬੋਲਿਆ- ਇਹ ਗੱਲ ਅਨਹੋਣੀ ਹੈ; ਬਲਵੰਤ ਸਿੰਘ ਕੀ ਆਖ ਤੇ ਸੁਖ ਕੀ ਆਖ, ਉਸਨੂੰ ਜ਼ਰੂਰ ਕੋਈ ਅਪਦਾ ਪਈ ਹੈ, ਨਹੀਂ ਤਾਂ ਉਹ ਬਹਾਦਰ ਅਟਕਣ ਵਾਲਾ ਨਹੀਂ ਸੀ। ਕੋਲੋਂ ਰਾਠੌਰ ਸਿੰਘ ਬੋਲਿਆ: ਮਹਾਰਾਜ! ਕਿਸੇ ਨੂੰ ਉਸ ਦੇ ਪਿੰਡ ਘੱਲਿਆ ਜਾਵੇ, ਜੋ ਉਸਦੀ ਸਾਰ ਲਿਆਵੇ। ਇਕ ਸਿੰਘ ਬੋਲਿਆ: ਮੈਨੂੰ ਆਗਯਾ ਹੋਵੇ ਤਾਂ ਹੁਣੇ ਖ਼ਬਰ ਲੈਣ ਤੁਰ ਜਾਂਦਾ ਹਾਂ। ਸਰਦਾਰ ਨੇ ਕਿਹਾ-ਜਾਹ ਬਈ ਖਬਰ ਲਿਆ, ਪਰ ਝਬਦੇ ਮੁੜੀਂ, ਅਰ ਵੇਸ ਵਟਾ ਲੈ, ਮੁਗ਼ਲ ਬਣ ਕੇ ਜਾਹ, ਸਿੱਖੀ ਬਾਣੇ ਵਿਚ ਗਿਉਂ
ਇਹ ਵਾਕ ਸੁਣ ਉਹ ਸਿੰਘ, ਜਿਸਦਾ ਨਾਉਂ ਹਰੀ ਸਿੰਘ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਕੇ ਉਠਿਆ, ਡੇਰੇ ਵਿਚੋਂ ਮੁਗਲਈ ਕਪੜੇ ਲੈ ਪਹਿਨੇ ਤੇ ਘੋੜੇ ਉਤੇ ਅਸਵਾਰ ਹੋ ਤੁਰ ਪਿਆ। ਇਹ ਵੇਲਾ ਸੂਰਜ ਆਥਣ ਦਾ ਸੀ ਅਰ ਸੰਝ ਤੁਰੀ ਆਉਂਦੀ ਸੀ, ਪਰ ਬਹਾਦਰ ਸਿੰਘ ਡਰਿਆ ਨਹੀਂ, ਧਰਮ ਦੇ ਕੰਮ ਨੂੰ ਨਿਰਭੈ ਸ਼ੇਰ ਵਾਂਙੂ ਤੁਰ ਪਿਆ। ਕੁਛ ਦੂਰ ਜਾ ਕੇ ਜੰਗਲ ਸੰਘਣਾ ਆ ਗਿਆ, ਘੋੜੇ ਤੋਂ ਉਤਰ ਕੇ ਲਗਾਮ ਫੜ, ਕਈ ਚੱਕਰ ਫੇਰ ਖਾਂਦਾ, ਕਿਧਰੇ ਟਾਹਣੀਆਂ ਵਿਚ ਫਸਦਾ, ਕਿਧਰੇ ਨਿਕਲਦਾ, ਵੱਡੇ ਔਖ ਨਾਲ ਜੰਗਲ ਪਾਰ ਹੋ ਗਿਆ। ਘੁਸਮੁਸਾ ਵੇਲਾ ਸੀ ਘੋੜੇ ਤੇ ਪਲਾਕੀ ਮਾਰ ਪਲੋਪਲੀ ਵਿਚ ਇਕ ਨਿੱਕੇ ਪਿੰਡ ਅੱਪੜਿਆ ਅਰ ਇਕ ਪੁਰਾਣੀ ਟੁੱਟੀ-ਖੁਥੀ ਸਰਾਂ ਵਿਚ ਜਾ ਵੜਿਆ। ਇਥੇ ਇਕ ਮੁਸਲਮਾਨ ਤੰਦੂਰ ਵਾਲਾ ਤੇ ਇਕ ਬਾਣੀਆਂ ਹੱਟੀਵਾਣ ਰਹਿੰਦੇ ਸਨ, ਮੁਗ਼ਲ ਦੀ ਸ਼ਕਲ ਵੇਖ ਕੇ ਅਦਬ ਨਾਲ ਉਠ ਖਲੋਤੇ ਅਰ ਮੰਜੀ ਦੇਕੇ ਘੋੜੇ ਨੂੰ ਚਾਰਾ ਆਦਿ ਲਿਆ ਦਿੱਤਾ, ਪਰ ਰੋਟੀ ਵਲੋਂ ਉਸ ਨੇ ਨਾਂਹ ਕੀਤੀ ਕਿ ਮੈਨੂੰ ਲੋੜ ਨਹੀਂ। ਘੋੜੇ ਨੂੰ ਮੰਜੇ ਨਾਲ ਬੰਨ੍ਹ ਕੇ ਖ਼ਾਲਸਾ ਜੀ ਚੁਤੱਹੀ ਮੰਜੇ ਪਰ ਵਿਛਾ ਕੇ ਸੌਂ ਗਏ, ਦੋ ਕੁ ਘੰਟੇ ਮਗਰੋਂ ਇਕ ਰੌਲਾ ਜਿਹਾ ਪੈ ਗਿਆ। ਸਿੰਘ ਨੇ ਸਿਰ ਚੁੱਕ ਕੇ ਕੀ ਡਿੱਠਾ ਕਿ ਕਿਸੇ ਸਰਦਾਰ ਅਮੀਰ ਦੀ ਆਉਂਦਣ ਹੈ, ਨੌਕਰ ਚਾਕਰ ਨਾਲ ਹਨ। ਢੇਰ ਚਿਰ ਉੱਧੜਧੁੰਮੀ ਮਚਾ ਕੇ ਉਨ੍ਹਾਂ ਨੇ ਡੇਰਾ ਕੀਤਾ। ਅਮੀਰ ਤਾਂ ਸੌਂ ਗਿਆ। ਪਰ ਨੌਕਰ ਚਾਕਰ ਕੁਝ ਸੌਂ ਗਏ ਤੇ ਕੁਛ ਲੰਮੇ ਪਏ ਗਲੀਂ ਜੁੱਟ ਪਏ। ਦੋ ਸਿਪਾਹੀ ਸਾਡੇ ਸਿੰਘ ਦੇ ਨੇੜੇ ਪਏ ਗੱਲਾਂ ਕਰ ਰਹੇ ਸਨ, ਸਿੰਘ ਜੀ ਮਚਲੇ ਹੋ ਕੇ ਸੁਣਦੇ ਰਹੇ।
ਪਹਿਲਾ ਸਿਪਾਹੀ ਬੋਲਿਆ- ਬਈ ਇਹ ਬਲਵੰਤ' ਕੌਣ ਹੈ?
ਦੂਜਾ ਸਿਪਾਹੀ— ਇਹ ਉਹ ਕਾਫ਼ਰ ਹੈ ਨਾ ਕਿ ਜੋ ਨਾਦਰ ਦੇ ਮਗਰ ਹੱਲੇ ਕਰਨ ਵਾਲੇ ਸਿੱਖਾਂ ਵਿਚ ਇਕ ਵੱਡਾ ਦਲੇਰ ਆਦਮੀ ਸੁਣਿਆ ਗਿਆ ਸੀ, ਜਿਸ ਨੇ ਪਹਿਲੇ ਜੰਗ ਵਿਚ ਰੁਸਤਮ ਖਾਂ ਨੂੰ ਮਾਰਿਆ ਸੀ।