Back ArrowLogo
Info
Profile

ਜਾਹ ਬਾਪ ਘਰ ਆਪਣੇ ਰੱਖਾਂ ਤੇਰੜੀ ਲਾਜ,

ਮੁਗਲਾਂ ਦਾ ਖਾਣਾ ਨਾ ਖਾਵਾਂ, ਮੈਂ ਖੜੀ ਜਲ ਜਾਂ।

ਹਾਏ ਵੇ.....

 

ਜਾਹ ਵੀਰ ਘਰ ਆਪਣੇ ਰੱਖਾਂ ਤੇਰੜੀ ਲਾਜ,

ਮੁਗਲਾਂ ਦਾ ਪਾਣੀ ਨਾ ਪੀਵਾਂ ਮੈਂ ਖੜੀ ਜਲ ਜਾਂ।

ਹਾਏ ਵੇ.....

 

ਜਾਹ ਕੰਤ ਘਰ ਆਪਨੇ ਰੱਖਾਂ ਤੇਰੜੀ ਲਾਜ,

ਮੁਗਲਾਂ ਦੀ ਸੇਜੇ ਨਾ ਚੜ੍ਹਾਂ ਮੈਂ ਖੜੀ ਜਲ ਜਾਂ।

ਹਾਏ ਵੇ.....

 

ਬਾਪ ਹਮਾਰਾ ਡਿੱਗ ਪਿਆ ਵੀਰ ਪਿਆ ਗਸ਼ ਖਾ,

ਕੰਤ ਹਮਾਰਾ ਹੱਸ ਪਿਆ ਕਰਸਾਂ ਹੋਰ ਵਿਆਹ।

ਹਾਏ ਵੇ.....

 

ਮੁਗਲ ਗਿਆ ਸੀ ਪਾਣੀਏਂ ਪਿੱਛੋਂ ਗੋਰੀ ਚਿਖਾ ਬਨਾ,

ਸੜਨ ਲੱਗੀ ਸੀ ਭੈਨੜੀ ਉਤੋਂ ਵੀਰ ਗਯਾ ਆ।

ਹਾਏ ਵੇ.....

ਸੁੰਦਰੀ ਕਿਵੇਂ ਤੇ ਕਿਉਂ ਲਿਖੀ ਗਈ? ਇਹ ਅਸੀਂ ਸੁੰਦਰੀ ਕਰਤਾ ਜੀ ਦੇ ਆਪਣੇ ਲਿਖੇ ਵਾਕਾਂ ਵਿਚ ਹੀ ਦੱਸਦੇ ਹਾਂ,

“ਸੁੰਦਰੀ ਦੇ ਸਮਾਚਾਰ ਅਰ ਖਾਲਸੇ ਦੇ ਹੋਰ ਹਾਲਾਤ ਜੋ ਇਸ ਪੁਸਤਕ ਵਿਚ ਲਿਖੇ ਹਨ ਅਸਾਂ ਪੰਥ ਪ੍ਰਕਾਸ਼, ਖਾਲਸਾ ਤਵਾਰੀਖ ਤੇ ਹੋਰ ਕਈ ਇਤਿਹਾਸਾਂ ਅਰ ਬ੍ਰਿਧ ਤੀਵੀਆਂ ਪੁਰਖਾਂ ਤੋਂ ਸੁਣਕੇ ਕੱਠੇ ਕਰ ਕੇ ਇਕ ਸ਼ਰੇਣੀ ਵਿਚ ਗੁੰਦ ਕੇ ਅਰ ਟੁੱਟੇ ਸਿਲਸਲਿਆਂ ਨੂੰ ਮਿਲਾ ਕੇ ਲਿਖੇ ਹਨ। ਇਸ ਪੁਸਤਕ ਦੇ ਲਿਖਣ ਤੋਂ ਸਾਡਾ ਤਾਤਪਰਜ ਇਹ ਹੈ ਕਿ ਪੁਰਾਣੇ ਸਮਾਚਾਰ ਪੜ੍ਹ ਸੁਣ ਕੇ ਸਿੱਖ ਲੋਕ ਆਪਣੇ ਧਰਮ ਵਿਚ ਪੱਕੇ ਹੋਣ, ਪਰਮੇਸ਼ਰ

122 / 139
Previous
Next