Back ArrowLogo
Info
Profile

੩. ਸਿੱਖ ਜਦ ਪਕੜੇ ਜਾਂਦੇ, ਉਹਨਾਂ ਨੂੰ ਲਾਲਚ ਮਿਲਦੇ, ਮੁਸਲਮਾਨ ਹੋਣ ਪਰ ਮਾਫੀਆਂ ਤੇ ਹੋਰ ਸੁਖ ਦੇ ਸਾਮਾਨ ਪੇਸ਼ ਕੀਤੇ ਜਾਂਦੇ, ਪਰ ਉਹ ਖੁਸ਼ੀ ਨਾਲ ਮੌਤ ਕਬੂਲਦੇ ਤੇ ਧਰਮ ਨਾ ਹਾਰਦੇ, ਸਿੱਖੀ ਕੇਸਾਂ ਸਵਾਸਾਂ ਨਾਲ ਨਿਬਾਹੁੰਦੇ। ਬੰਦੇ ਦੇ ਨਾਲ ਫੜੇ ਗਏ ਇਕ ਨੌਜਵਾਨ ਸਿੱਖ ਦੀ ਮਾਂ ਫੱਰੁਖ਼ਸੀਅਰ ਪਾਤਸ਼ਾਹ ਤੋਂ ਪੁੱਤ ਵਾਸਤੇ ਮਾਫ਼ੀ ਲੈ ਆਈ ਕਿ ਮੇਰਾ ਪੁੱਤ ਸਿੱਖ ਨਹੀਂ, ਪਾਤਸ਼ਾਹ ਨੇ ਮਾਫ਼ ਕਰ ਦਿਤਾ ਹੈ। ਪਰ ਉਸ ਬੱਚੇ ਨੇ ਮਾਂ ਦੀ ਗੱਲ ਨਾ ਮੰਨੀ, ਸਿੱਖੀ ਤੇ ਕਾਇਮ ਰਿਹਾ ਤੇ ਹੱਸ ਹੱਸ ਕੇ ਦਿੱਲੀ ਕਤਲ ਹੋਇਆ। ਇਹ ਗੱਲ ਖਫ਼ੀ ਖਾਂ ਮੁਸਲਮਾਨ ਮੁਅੱਰਖ਼ ਆਪਣੀ ਅੱਖੀਂ ਡਿੱਠੀ ਗੱਲ ਲਿਖਦਾ ਹੈ। ਬੰਦੇ ਦੇ ਕਤਲ ਵੇਲੇ ਅੱਠ ਸੌ ਦੇ ਕਰੀਬ ਕਤਲ ਹੋਣ ਵਾਲਿਆਂ ਵਿਚੋਂ ਕਿਸੇ ਨੇ ਧਰਮ ਨਹੀਂ ਹਾਰਿਆ, ਸਗੋਂ ਅੱਗੇ ਵੱਧ ਵਧਕੇ ਸ਼ਹੀਦ ਹੋਏ। (ਸੈਰੁਲ ਮੁਤਾਖ਼ਰੀਨ)

੪. ਚੌਥੀ ਗੱਲ ਹੈ ਸਿੱਖਾਂ ਦਾ ਆਚਰਨ, ਬਾਹੂਬਲ, ਸ਼ੁਜਾਅਤ ਤੇ ਸੂਰਬੀਰਤਾ ਤੇ ਅਸੂਲਾਂ ਦੀ ਸੋਝੀ ਤੇ ਪਾਲਣਾ, ਇਹ ਗੱਲਾਂ ਹੈਸਨ ਕਿ ਨਹੀਂ, ਇਸ ਲਈ ਲਿਖਤੀ ਸਬੂਤ ਅਸੀਂ ਮੁਸਲਮਾਨ ਮੁਅੱਰਖ਼ਾਂ ਦੀ ਕਲਮ ਦੇ ਹੀ ਨਮੂਨੇ ਮਾਤ੍ਰ ਦੇਂਦੇ ਹਾਂ:

ਗ਼ੁਲਾਮ ਅਲੀ ਖਾਂ ਆਪਣੇ ਇਤਿਹਾਸ 'ਅਮਾਦੁ-ਸਆਦਤ' ਵਿਚ ਲਿਖਦਾ ਹੈ:

“ਦੁੱਰਾਨੀ ਦੀ ਫ਼ੌਜ ਤੋਂ ਬਿਨਾਂ ਕਿਸੇ ਦੀ ਫ਼ੌਜ ਸਿੱਖਾਂ ਦਾ ਟਾਕਰਾ ਨਹੀਂ ਕਰ ਸਕਦੀ। ਇਸ ਫਿਰਕੇ ਵਿਚ ਅਜੇਹੇ ਰਿਸ਼ਟ ਪੁਸ਼ਟ ਸ਼ੇਰ ਵਰਗੇ ਜਵਾਨ ਹਨ ਜੇ ਉਹ ਵਲਾਇਤੀ (ਭਾਵ ਕਾਬਲੀ) ਘੋੜੇ ਨੂੰ ਲੱਤ ਮਾਰਨ ਤਾਂ ਨਿਸ਼ਚਾ ਹੈ ਕਿ ਘੋੜਾ ਉਸੇ ਵੇਲੇ ਮਰ ਜਾਏ। ਇਨ੍ਹਾਂ ਦੀ ਬੰਦੂਕ ਨੌ ਸੌ ਕਦਮਾਂ ਤਕ ਆਦਮੀ ਤੇ ਮਾਰ ਕਰਦੀ ਹੈ ਤੇ ਹਰ ਇਕ ਸਿੱਖ ਘੋੜ ਸਵਾਰ ਹੋ ਕੇ ਸੌ ਕੋਹਾਂ ਤਕ ਦਾ ਪੈਂਡਾ ਕਰ ਸਕਦਾ ਹੈ।”

"ਪ੍ਰਗਟ ਹੈ ਕਿ ਜੇ ਅਜਿਹਾ ਨਾ ਹੁੰਦਾ ਤਾਂ ਇਹ ਦੁੱਰਾਨੀ ਸਿਪਾਹ ਦਾ ਟਾਕਰਾ ਕਿਵੇਂ ਕਰਦੇ। ਅੰਤ ਨੂੰ ਦੁੱਰਾਨੀ ਸਿਪਾਹ ਨੇ ਵੀ ਸਿੱਖਾਂ ਦੀ ਤਲਵਾਰ ਨੂੰ ਮੰਨ ਲਿਆ।” ਸਿੱਖਾਂ ਦੀ ਸੂਰਬੀਰਤਾ ਦੇ ਨਮੂਨੇ ਖਾਲਸਾ

131 / 139
Previous
Next