Back ArrowLogo
Info
Profile
ਦਰਬਾਰੀ ਸੀ ਅਰ ਸਾਡੇ ਘਰ ਦੌਲਤ ਦੀ ਪ੍ਰਵਾਹ ਨਹੀਂ ਸੀ। ਇਕ ਦਿਨ ਸ਼ਰਾਬ ਦੇ ਨਸ਼ੇ ਵਿਚ ਨਵਾਬ ਨਾਲ ਲੜ ਪਿਆ, ਬਸ ਉਸੇ ਵੇਲੇ ਮਰਵਾ ਦਿਤੋਸੁ ਤੇ ਸਾਰਾ ਘਰ ਬਾਰ ਲੁੱਟ ਕੇ ਮੈਨੂੰ ਫਕੀਰਨੀ ਕਰ ਦਿਤੋ ਸੁ। ਹੁਣ ਮੇਰੇ ਤੇ ਇਨ੍ਹਾਂ ਬੱਚਿਆਂ ਜੋਗਾ ਘਰ ਪਾ ਅੰਨ ਭੀ ਨਹੀਂ ਰਿਹਾ, ਮੰਗਿਆਂ ਭੀ ਭਿੱਛਿਆ ਨਹੀਂ ਪੈਂਦੀ, ਕੀ ਕਰਾਂ? ਮੌਤ ਵੀ ਨਹੀਂ ਆਉਂਦੀ। ਤੂੰ ਜਰਵਾਣਿਆਂ ਦਾ ਸਿਰ-ਭੰਨ ਜਾਪਦਾ ਹੈਂ, ਕੁਝ ਮੈਂ ਦੁਖਿਆਰੀ ਦਾ ਭੀ ਉਪਰਾਲਾ ਕਰ।

ਇਹ ਗੱਲ ਸੁਣਕੇ ਭੀ ਸਿੱਖਾਂ ਦੇ ਮਨ ਵਿਚ ਨਵਾਬ ਵਲੋਂ ਡਾਢੀ ਘ੍ਰਿਣਾ ਹੋਈ। ਉਦਾਰ ਚਿੱਤ ਸਰਦਾਰ ਨੇ ਨਵਾਬ ਦੇ ਖਜ਼ਾਨੇ ਵਿਚੋਂ ਇਕ ਥੈਲੀ ਮੰਗਵਾਈ ਤੇ ਉਸ ਦੁਖੀਆ ਦੀ ਝੋਲੀ ਵਿਚ ਪਾ ਕੇ ਕਿਹਾ, ਜਾਹ ਤੇ ਖਾਹ ਪੀ ਤੇ ਅਰਾਮ ਕਰ।

ਇਹ ਗੱਲ ਵੇਖ ਕੇ ਇਕ ਬ੍ਰਾਹਮਣ ਨੇ ਹੌਲੀ ਜਿਹੀ ਕਿਹਾ- ‘ਸਰਦਾਰ ਦੂਰ ਦੀ ਸੋਝੀ ਨਹੀਂ ਕਰਦੇ, ਵੇਖੋ ਮਲੇਛਣੀ ਨੂੰ ਰੁਪਏ ਦੇ ਦਿਤੇ ਸੁ।' ਇਹ ਗੱਲ ਸਰਦਾਰ ਨੇ ਸੁਣ ਪਾਈ। ਬੋਲਿਆ: 'ਸੁਣੋ ਮਿਸਰ ਜੀ! ਇਹ ਸਾਡਾ ਘਰ ਪੱਖਪਾਤੀ ਨਹੀਂ ਹੈ ਨਾ ਸਾਨੂੰ ਕਿਸੇ ਨਾਲ ਵੈਰ ਹੈ, ਹਿੰਦੂ ਮੁਸਲਮਾਨ ਕੀ ਸਾਡੇ ਸਤਿਗੁਰਾਂ ਨੂੰ ਕਿਸੇ ਨਾਲ ਬੀ ਵੈਰ ਨਹੀਂ ਸੀ, ਸਾਰੀ ਸ੍ਰਿਸ਼ਟੀ ਸਾਨੂੰ ਇਕ ਸਮਾਨ ਹੈ। ਅਸਾਂ ਤਾਂ ਅਨਯਾਇ ਨਾਸ਼ ਕਰਨਾ ਹੈ ਤੇ ਪੂਰਾ ਤੋਲਣਾ ਹੈ। ਇਸ ਵੇਲੇ ਜੋ ਹਾਕਮ ਜ਼ੁਲਮ ਕਰ ਰਹੇ ਹਨ, ਅਸਾਂ ਤਾਂ ਉਹਨਾਂ ਨੂੰ ਸੋਧਣਾ ਹੈ, ਉਹਨਾਂ ਨੂੰ ਸੋਧਣਾ ਜ਼ੁਲਮ ਨੂੰ ਸੋਧਣਾ ਹੈ।

ਬ੍ਰਾਹਮਣ ਬੋਲਿਆ- ਫੇਰ ਆਪ ਤੁਰਕਾਂ ਨੂੰ ਕਿਉਂ ਮਾਰਦੇ ਹੋ ? ਉਨ੍ਹਾਂ ਨੂੰ ਸ਼ਰਨ ਲਓ।

ਸ਼ਾਮ ਸਿੰਘ- ਪੰਡਤ ਜੀ! ਸਾਡਾ ਤੁਰਕਾਂ ਨਾਲ ਕਿ ਪਠਾਣਾਂ ਨਾਲ ਉਹਨਾਂ ਦੇ ਮੁਸਲਮਾਨ ਹੋਣ ਪਿਛੇ ਕੋਈ ਵੈਰ ਨਹੀਂ ਤੇ ਨਾ ਹੀ ਵੈਰ ਵਿਰੋਧ ਵਿਚ ਪੈ ਕੇ ਅਸੀਂ ਉਨ੍ਹਾਂ ਦਾ ਰਾਜ ਗੁਆ ਰਹੇ ਹਾਂ, ਸਾਡਾ ਮੁਗ਼ਲਾਂ ਦੇ ਰਾਜ ਨੂੰ ਨਾਸ਼ ਕਰਨ ਦਾ ਮਤਲਬ ਇਹ ਹੈ ਕਿ ਓਹ ਪਾਤਸ਼ਾਹ ਹੋ ਕੇ ਪਰਜਾ ਨੂੰ ਦੁਖ ਦੇਂਦੇ ਹਨ, ਨਿਆਉਂ ਨਹੀਂ ਕਰਦੇ ਹਨ, ਬੇਗੁਨਾਹਾਂ ਤੇ ਨਿਰਦੋਸ਼ਿਆਂ ਨੂੰ ਮਰਵਾ ਸੁਟਦੇ ਹਨ, ਮਾਮਲਾ ਲੈਂਦੇ ਹਨ ਪਰ ਪਰਜਾ ਦੀ ਰਾਖੀ ਨਹੀਂ ਕਰਦੇ। ਧਰਮ ਵਿਚ ਦਖਲ ਦੇਂਦੇ ਹਨ, ਮਲੋ ਮਲੀ ਧਰਮ ਹੀਨ ਕਰਦੇ

42 / 139
Previous
Next