Back ArrowLogo
Info
Profile

੮.ਕਾਂਡ

ਭੀੜੀ ਜੂਹ ਵਿਚ ਪਹੁੰਚ ਕੇ ਖ਼ਾਲਸਾ ਜੀ ਨੇ ਪਹਿਲੋਂ ਤਾਂ ਉਸ ਖੱਤ੍ਰੀ ਤੇ ਖੱਤ੍ਰਾਣੀ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ। ਖੱਤ੍ਰੀ ਦਾ ਨਾਉਂ ਧਰਮ ਸਿੰਘ ਤੇ ਖੱਤ੍ਰਾਣੀ ਦਾ ਨਾਉਂ ਧਰਮ ਕੌਰ ਰੱਖਿਆ ਗਿਆ। ਇਹ ਖੱਤ੍ਰੀ ਪਹਿਲਾਂ ਤੋਂ ਮਾਮੂਲੀ ਨਿਰਬਲ ਤੇ ਪਿੱਲਾ ਭੂਕ ਸ਼ਹਿਰੀਆ ਸੀਅ ਤੇ ਉਪਰ ਦੱਸੇ ਸਦਮੇ ਨਾਲ ਹੋਰ ਝਉਂ ਗਿਆ ਹੋਇਆ ਸੀ, ਪਰ ਹੁਣ ਆਪਣੇ ਇੰਦੀਏ ਵਿਚ ਕਾਮਯਾਬ ਹੋ ਕੇ ਖਿੜ ਗਿਆ ਤੇ ਬੀਰ ਰਸੀ ਸਤਿਸੰਗ ਨਾਲ ਉਤਸ਼ਾਹ ਭਰ ਆਇਆ। ਫੇਰ ਅੰਮ੍ਰਿਤ ਛਕ ਕੇ ਡਾਢਾ ਤਕੜਾ ਤੇ ਬਲੀ ਹੋ ਗਿਆ, ਤੇ ਨਿਧੜਕ ਬਨ ਵਿਚ ਫਿਰਨ ਦਾ ਡਾਢਾ ਪਿਆਰਾ ਹੋ ਗਿਆ। ਇਸ ਦੀ ਵਹੁਟੀ ਸੁੰਦਰੀ ਨਾਲ ਰਲ ਕੇ ਲੰਗਰ ਦੀ ਸੇਵਾ ਕਰਦੀ ਅਰ ਬਾਣੀ ਕੰਠ ਕਰਦੀ।

ਇਕ ਦਿਨ ਲੰਗਰ ਵਿਚ ਲੂਣ ਮੁੱਕ ਗਿਆ, ਸੁੰਦਰੀ ਧਰਮ ਕੌਰ ਸਣੇ ਉਸ ਪਹਾੜੀ ਵੱਲ ਗਈ, ਜਿਸਦੇ ਪਰਲੇ ਪਾਸੇ ਪਿੰਡ ਵਿਚ ਕਈ ਵੇਰ ਜਾਂਦੀ ਹੁੰਦੀ ਸੀ। ਦੁਪਹਿਰ ਦਾ ਵੇਲਾ ਸੀ, ਧੁੱਪ ਚੰਗੀ ਪਿਆਰੀ ਪਿਆਰੀ ਲੱਗਦੀ ਸੀ, ਸੁੰਦਰੀ ਹਰਨੋਟੇ ਵਾਂਙ ਚੌਕੜੀਆਂ ਭਰਦੀ ਉਸ ਪਿੰਡ ਵਿਚ ਪਹੁੰਚੀ, ਲੂਣ ਮਸਾਲਾ ਲੈ ਕੇ ਫੇਰ ਘਰ ਨੂੰ ਮੁੜੀ, ਜਦ ਪਿੰਡੋਂ ਕੁਝ ਵਾਟ ਲੰਘ ਆਈ ਤਾਂ ਪਗਡੰਡੀ ਤੋਂ ਰਤਾ ਲਾਂਭਿਉਂ ਇਕ 'ਹਾਇ ਹਾਇ' ਦੀ ਆਵਾਜ਼ ਆਈ। ਸੁੰਦਰੀ ਝਿਜਕ ਕੇ ਖਲੋ ਗਈ, ਫੇਰ ਆਵਾਜ਼ ਦੀ ਸੇਧ ਉਤੇ ਤੁਰੀ, ਕੀ ਵੇਖਦੀ ਹੈ ਕਿ ਘਾਹ ਪੁਰ ਇਕ ਜਵਾਨ ਪੁਰਖ ਲਹੂ ਲੁਹਾਨ ਹੋਇਆ ਪਿਆ ਹੈ। ਅੱਗੇ ਹੋ ਕੇ ਸੁੰਦਰੀ ਨੇ ਉਸ ਨੂੰ ਚੰਗੀ ਤਰ੍ਹਾਂ ਵੇਖਿਆ। ਉਸਦੇ ਮੋਢੇ ਪਰ ਤਲਵਾਰ ਦਾ ਘਾਉ ਲੱਗਾ ਸੀ ਅਰ ਨਿੱਕੇ ਨਿੱਕੇ ਘਾਉ ਤਾਂ ਕਿੰਨੇ ਹੀ ਸਨ। ਲਹੂ ਫਰਨ ਫਰਨ ਵਗ ਰਿਹਾ ਸੀ, ਚਿਹਰਾ ਪੀਲਾ ਭੂਕ, ਮਰੌਨੀ

46 / 139
Previous
Next