Back ArrowLogo
Info
Profile

१३.ਕਾਂਡ

[ਘਲੂਘਾਰਾ ਛੋਟਾ]

ਸਰਦਾਰ ਸ਼ਾਮ ਸਿੰਘ ਦਾ ਜਥਾ ਨਦੀ ਤੋਂ ਪਾਰ ਪੰਜ ਕੋਹ ਤੇ ਡੇਰੇ ਲਾਈ ਬੈਠਾ ਸੀ ਅਰ ਸਿੰਘ ਭੋਜਨ ਦਾ ਆਹਰ ਕਰ ਰਹੇ ਸਨ। ਸਰਦਾਰ ਸਾਹਿਬ ਬੀ ਇਕ ਮੈਦਾਨ ਵਿਚ ਬੈਠੇ ਬਲਵੰਤ ਸਿੰਘ ਨੂੰ ਉਡੀਕ ਰਹੇ ਸਨ ਕਿ ਅਚਾਨਕ ਬਲਵੰਤ ਸਿੰਘ ਆਪਣੇ ਸਾਥੀਆਂ ਸਣੇ ਸਤਵੰਤੀ ਭੈਣ ਨੂੰ ਸਹੀ ਸਲਾਮਤ ਲੈਕੇ ਪਹੁੰਚ ਪਿਆ । ਸੁੰਦਰੀ ਨੂੰ ਵੇਖਕੇ ਸ਼ਾਮ ਸਿੰਘ ਵੱਡਾ ਗਦਗਦ ਹੋਇਆ ਅਰ ਸਿਰ ਤੇ ਪਿਆਰ ਦੇਕੇ ਪਾਸ ਬਿਠਾਇਆ। ਇਹ ਖੁਸ਼ੀ ਦੀ ਖ਼ਬਰ ਅੱਖ ਦੇ ਫੋਰ ਵਿਚ ਸਭ ਖਾਲਸੇ ਨੇ ਸੁਣ ਪਾਈ ਅਰ ਦੇਵੀ ਭੈਣ ਨੂੰ ਇਕ ਇਕ ਜਣਾ ਆਣਕੇ ਮਿਲਿਆ। ਸੁੰਦਰੀ ਭਾਵੇਂ ਆਪਣੇ ਧਰਮ ਤੇ ਨਿਸ਼ਚੇਵਾਨ ਹੋਣ ਕਰਕੇ ਬੜੀ ਹਠੀ ਹੋ ਰਹੀ ਸੀ ਪਰੰਤੂ ਇਸ ਕਸ਼ਟ ਵਿਖੇ ਰੰਗ ਕੁਝ ਕੁ ਪੀਲਾ ਪੈ ਗਿਆ ਸੀ ਅਰ ਚਿਹਰਾ ਉਤਾਰੇ ਵਿਖੇ ਹੋ ਗਿਆ ਸੀ। ਇਹ ਗੱਲ ਕੇਵਲ ਧਰਮ ਕੌਰ ਨੇ ਤਾੜੀ ਸੀ, ਜਿਸਦਾ ਲੂੰ ਲੂੰ ਸੁੰਦਰੀ ਦੇ ਪ੍ਰੇਮ ਵਿਚ ਰੱਤਾ ਹੋਇਆ ਸੀ। ਗੱਲ ਕਾਹਦੀ, ਸੁੰਦਰੀ ਅਰ ਸਰਬੱਤ ਖਾਲਸੇ ਨੇ ਭੋਜਨ ਛਕਿਆ ਅਰ ਥੋੜ੍ਹੇ ਚਿਰ ਮਗਰੋਂ ਕੂਚ ਕਰ ਦਿੱਤਾ ਅਤੇ ਮੰਜ਼ਲ ਮਾਰ ਕੇ ਕਾਹਨੂੰਵਾਲ ਦੇ ਲਾਗੇ ਆਪਣੇ ਭਰਾਵਾਂ ਪਾਸ ਝੱਲ ਵਿਚ ਜਾ ਅਪੜੇ।

ਸਰਦਾਰ ਸ਼ਾਮ ਸਿੰਘ ਦੇ ਅੱਪੜਨ ਤੋਂ ਅੱਗੇ ਸਰਦਾਰ ਕਰੋੜਾ ਸਿੰਘ, ਸਰਦਾਰ ਹਰੀ ਸਿੰਘ, ਬਾਬਾ ਦੀਪ ਸਿੰਘ ਜੀ ਸ਼ਹੀਦ, ਨਵਾਬ ਕਪੂਰ ਸਿੰਘ, ਸਰਦਾਰ ਸੁੱਖਾ ਸਿੰਘ, ਸਰਦਾਰ ਜੱਸਾ ਸਿੰਘ, ਸਰਦਾਰ ਜੈ ਸਿੰਘ, ਸਰਦਾਰ ਚੜ੍ਹਤ ਸਿੰਘ, ਸ੍ਰਦਾਰ ਗੁਰਦਿਆਲ ਸਿੰਘ, ਸ੍ਰਦਾਰ ਹੀਰਾ ਸਿੰਘ ਤੇ ਸ੍ਰਦਾਰ ਗੁਰਬਖਸ਼ ਸਿੰਘ ਆਦਿ ਜਥੇਦਾਰ ਸ੍ਰਦਾਰ, ਜੋ ਉਸ ਸਮੇਂ ਖਾਲਸੇ ਵਿਚ

74 / 139
Previous
Next