Back ArrowLogo
Info
Profile

ਇਸ ਪਛਤਾਵੇ ਵਿਚ ਤੀਰ ਨਾਲ ਬੰਨ੍ਹ ਕੇ ਖਾਲਸੇ ਨੂੰ ਚਿੱਠੀ ਘੱਲੀ ਤੇ ਤੀਰ ਨਾਲ ਹੀ ਉਤੱਰ ਪਹੁੰਚਣ ਤੇ ਆਪਣੇ ਸਾਥੀਆਂ ਸਣੇ ਤੁਰਕਾਂ ਵਿਚੋਂ ਨਿਕਲ ਕੇ ਖਾਲਸੇ ਦੇ ਚਰਨਾਂ ਵਿਚ ਜਾ ਕੇ ਤਨਖਾਹ ਬਖਸ਼ਾ ਕੇ ਸ਼ਹੀਦੀ ਦਾ ਅੰਮ੍ਰਿਤ ਪੀਣ ਲਈ ਸਾਂਝੀਵਾਲ ਹੋ ਗਿਆ।

ਅਸੀਂ ਦੱਸ ਆਏ ਹਾਂ ਕਿ ਰੌਣੀ ਤੇ ਹੱਲਾ ਕਰਨ ਤੋਂ ਪਹਿਲੋਂ ਦੇਸ਼ ਵਿਚ ਮੰਨੂੰ ਨੇ ਸਿੱਖਾਂ ਦੀ ਕਤਲਾਮ ਫੇਰ ਸ਼ੁਰੂ ਕੀਤੀ ਹੋਈ ਸੀ। ਇਧਰ ਰਾਮ ਰੌਣੀ ਨੂੰ ਘੇਰਾ ਪਾਇਆ ਹੋਇਆ ਸੀ ਤੇ ਉਧਰ ਉਹਨਾਂ ਸਿੱਖਾਂ ਨੂੰ, ਜੋ ਪਹਾੜਾਂ ਵਿਚ ਲੁਕੇ ਹੋਏ ਸਨ, ਰਾਜਿਆਂ ਵਲ ਖਤ ਪਾ ਕੇ ਪਕੜਵਾ ਮੰਗਵਾਇਆ ਸੀ। ਸੈਂਕੜੇ ਸਿੱਖ ਰੋਜ਼ ਪਕੜੇ ਆਉਂਦੇ ਤੇ ਨਖ਼ਾਸ ਵਿਚ ਕਤਲ ਕੀਤੇ ਜਾਂਦੇ ਸਨ।'

ਆਦੀਨਾ ਬੇਗ ਨੇ ਕਿਸੇ ਫਰੇਬ ਨਾਲ ਸਿੱਖਾਂ ਨੂੰ ਸੁਲਹ ਦੇ ਬਹਾਨੇ ਸੱਦਕੇ ਕਤਲ ਕਰਨ ਦਾ ਮਨਸੂਬਾ ਸੋਚਿਆ ਸੀ, ਪਰ ਸਿੱਖ ਸਰਦਾਰ ਤਾੜ ਗਏ ਸਨ ਤੇ ਕਾਬੂ ਨਹੀਂ ਆਏ ਸਨ। ਆਦੀਨਾਬੇਗ ਨੇ ਲਾਹੋਰੋਂ ਹੁਣ ਹੋਰ ਫੌਜ ਮੰਗਵਾਈ। ਇਸੇ ਨਾਲ ਮੰਨੂੰ ਨੇ ਦੀਵਾਨ ਕੌੜਾ ਮਲ ਨੂੰ ਘੱਲਿਆ। ਦੀਵਾਨ ਸਾਹਿਬ ਹੁਣ ਮੁਸ਼ਕਲ ਵਿਚ ਸਨ ਸਿੱਖਾਂ ਦੀ ਤਾਕਤ ਨੂੰ ਉਹ ਨਸ਼ਟ ਨਹੀਂ ਹੋਣ ਦੇਣਾ ਚਾਹੁੰਦੇ ਸਨ ਤੇ ਫ਼ਰਜ਼ ਮਨਸਬੀ ਹੋਰ ਸੀ। ਦੱਸੀਦਾ ਹੈ ਕਿ ਸਰਦਾਰ ਜੱਸਾ ਸਿੰਘ ਨੇ ਦੀਵਾਨ ਸਾਹਿਬ ਨੂੰ ਲਿਖਿਆ ਕਿ ਇਹ ਵੇਲਾ ਹੈ ਖਾਲਸੇ ਦੀ ਮਦਦ ਦਾ ਤੁਸੀਂ ਸਾਡੇ ਮਿੱਤਰ ਹੋ ਬਹੁੜੋ,

*ਮੁਹੰਮਦ ਲਤੀਫ ਪੰਨਾ ੨੧੧ (ਪੰਨਾ ੯੫ ਦੀ ਬਾਕੀ) ਚੁਪ ਚੁਪਾਤੇ ਨਿਕਲ ਗਏ। ਇਹ ਸਾਰੇ ਰਾਮਗੜ੍ਹੀਏ ਕਹਾਏ। ਫਿਰ ਨੰਦ ਸਿੰਘ, ਜੋ ਜਨਮ ਦਾ ਜੱਟ ਸੀ, ਉਸ ਦੇ ਮਰਨ ਦੇ ਬਾਦ ਉਸ ਦੀ ਫੌਜ ਤੇ ਸਾਰਾ ਕੁਝ ਜੱਸਾ ਸਿੰਘ ਨੂੰ ਮਿਲਿਆ, ਤਦ ਤੋਂ ਜੱਸਾ ਸਿੰਘ ਦਾ ਜਥਾ ਰਾਮਗੜ੍ਹੀਆ ਕਹਿਲਾਯਾ। ਇਹ ਹਾਲ ਅਹਿਮਦ ਸ਼ਾਹ ਬਟਾਲਵੀ ਨੇ ਖੋਹਲ ਕੇ ਲਿਖਿਆ ਹੈ। ਜੱਸਾ ਸਿੰਘ ਤਰਖਾਣ ਜਾਤੀ ਵਿਚੋਂ ਸਿੰਘ ਸਜਣ ਕਰਕੇ ਫਿਰ ਇਸ ਸਾਰੇ ਜਾਤੀ ਵਿਚੋਂ ਸਜੇ ਸਿੰਘਾਂ ਨੇ ਆਪਣਾ ਨਾਮ ਰਾਮਗੜੀਏ ਸਦਾਇਆ। ਰਾਮਰੌਣੀ ਦਾ ਜੁਧ ੧੮੦੫ ਵਿਚ ਹੋਇਆ, ਭੰਗੂ ਜੀ ਲਿਖਦੇ ਹਨ ਇਸ ਰਾਮਰੌਣੀ ਸਿੰਘ ਥੇ ਲੜੇ ਪੰਜ ਪੈ ਅਠਾਰਾਂ ਸੌ ਸਾਲ।

96 / 139
Previous
Next