ਚਾਰ ਕੁੰਜੀਆਂ ਦੀ ਤਕਨੀਕ
ਜਦੋਂ ਤੁਸੀਂ ਆਪਣੇ ਕਾਰੋਬਾਰ ਦੇ ਬਾਰੇ ਗੱਲ ਕਰਦੇ ਹੋ ਤਾਂ ਕੀ ਤੁਹਾਡੇ ਸੰਭਾਵਿਤ ਗ੍ਰਾਹਕ ਤੁਹਾਡੇ ਤੇ ਭਰੋਸਾ ਕਰਦੇ ਹਨ ?
ਇਸਦਾ ਨਿੱਕਾ ਜਿਹਾ ਉੱਤਰ ਹੈ 'ਨਹੀਂ'। ਉਹ ਤੁਹਾਡੇ ਤੋਂ ਆਸ ਕਰਦੇ ਹਨ ਕਿ ਤੁਸੀਂ ਸੌਦਾ ਪੱਕਾ ਕਰਣ ਲਈ ਉਨ੍ਹਾਂ ਨੂੰ ਤਿਆਰ ਕਰਨ ਦੇ ਜਤਨ ਕਰੇਂਗੇ। ਉਹ ਇਸ ਗੱਲ ਦਾ ਇੰਤਜ਼ਾਰ ਕਰਦੇ ਹਨ ਕਿ ਤੁਸੀਂ ਉਨ੍ਹਾਂ ਨੂੰ ਚੀਜਾਂ ਵੇਚਣ ਦੀ ਕੋਸ਼ਿਸ਼ ਕਰੋਂਗੇ ਅਤੇ ਇਸੇ ਲਈ ਇਸ ਗੱਲ ਦੀ ਸੰਭਾਵਨਾ ਜ਼ਿਆਦਾ ਹੈ ਕਿ ਉਹ ਬਚਾਅ ਦੀ ਮੁਦਰਾ ਵਿੱਚ ਹੋਣਗੇ -ਭਲੇ ਹੀ ਤੁਸੀਂ ਉਨ੍ਹਾਂ ਨੂੰ ਕਿੰਨੀ ਹੀ ਚੰਗੀ ਤਰ੍ਹਾਂ ਕਿਉਂ ਨਾ ਜਾਣਦੇ ਹੋਵੋਂ। ਤੁਹਾਡੇ ਸਾਮ੍ਹਣੇ ਇਹ ਸਮੱਸਿਆ ਆਉਂਦੀ ਹੈ :
ਸੰਭਾਵਿਤ ਗ੍ਰਾਹਕ ਤੁਹਾਡੀ ਹਰ ਗੱਲ ਤੇ ਇਤਰਾਜ਼ ਕਰਣਗੇ। |
ਇਸ ਲਈ ਨਹੀਂ ਕਿ ਤੁਸੀਂ ਜੋ ਕਿਹਾ ਹੈ ਉਹ ਤਰਕ ਸੰਗਤ ਨਹੀਂ ਹੈ, ਬਲਕਿ ਇਸ ਲਈ ਕਿ ਇਸ ਤਰ੍ਹਾਂ ਤੁਸੀਂ ਕਹਿੰਦੇ ਹੋ। ਜੇਕਰ ਤੁਸੀਂ ਕੁਝ ਕਹਿੰਦੇ ਹੋ ਤਾਂ ਉਹ ਤੁਹਾਡਾ ਵਿਚਾਰ ਹੈ, ਉਨ੍ਹਾਂ ਦਾ ਨਹੀਂ, ਇਸ ਲਈ ਸੰਭਾਵਿਤ ਗ੍ਰਾਹਕ ਇਸ ਤਰ੍ਹਾਂ ਮਹਿਸੂਸ ਕਰਦਾ ਹੈ ਕਿ ਇਤਰਾਜ਼ ਉਠਾਉਣਾ ਨਿਆ ਪੂਰਣ ਹੈ। ਦੂਜੇ ਪਾਸੇ
ਤੁਹਾਡੇ ਸੰਭਾਵਿਤ ਗ੍ਰਾਹਕ ਤੁਹਾਨੂੰ ਜੋ ਦੱਸਦੇ ਹਨ ਉਹ ਸਭ ਠੀਕ ਹੁੰਦਾ ਹੈ। |
ਇਸ ਤਰ੍ਹਾਂ ਇਸ ਲਈ ਕਿਉਂਕਿ ਜੇਕਰ ਉਹ ਕੁਝ ਕਹਿੰਦੇ ਹਨ ਤਾਂ ਇਹ ਉਨ੍ਹਾਂ ਦਾ ਵਿਚਾਰ ਹੈ, ਤੁਹਾਡਾ ਨਹੀਂ। ਇਹ ਵਿਚਾਰ ਨੂੰ ਮੰਨਣਯੋਗ ਬਨਾਉਂਦਾ ਹੈ ਅਤੇ ਉਹ ਉਸਦੇ ਬਾਰੇ ਇਤਰਾਜ਼ ਉਠਾਉਣ ਦੀ ਲੋੜ ਅਨੁਭਵ ਨਹੀਂ ਕਰਦੇ।
ਜੋ ਤਕਨੀਕ ਤੁਸੀਂ ਖੋਜਣ ਵਾਲੇ ਹੋ ਉਹ ਤੁਹਾਨੂੰ ਇਹ ਕਾਬਲੀਅਤ ਪ੍ਰਦਾਨ ਕਰੇਗੀ ਕਿ ਤੁਹਾਡੇ ਸੰਭਾਵਿਤ ਗ੍ਰਾਹਕ ਤੁਹਾਨੂੰ ਦੱਸਣਗੇ ਕਿ ਉਹ ਅਸਲ ਵਿੱਚ ਕੀ ਚਾਹੁੰਦੇ ਹਨ? ਤੁਸੀਂ ਕੇਵਲ ਉਨ੍ਹਾਂ ਦੀ ਗੱਲਾਂ ਸੁਣੋਗੇ।
ਜਦੋਂ ਤੁਸੀਂ ਕਿਸੇ ਸੰਭਾਵਿਤ ਗ੍ਰਾਹਕ ਨੂੰ ਕਹਿੰਦੇ ਹੋ, 'ਤੁਸੀਂ ਇਕ ਅਜਿਹੀ ਜੀਵਨਸ਼ੈਲੀ ਅਪਣਾ ਸਕਦੇ ਹੋ ਜਿਹੜੀ ਤੁਹਾਨੂੰ ਹਰ ਮਨਚਾਹੀ ਚੀਜ਼ ਦੇਵੇਗੀ।' ਤਾਂ ਉਸਦਾ