

ਰੱਖੋ। ਇਹ ਸੂਚੀ ਤੁਹਾਡੇ ਕਾਰੋਬਾਰੀ ਕਾਰਡ ਦੇ ਪਿੱਛੇ ਹੋ ਸਕਦੀ ਹੈ ਜਾਂ ਤਿਆਰ ਕੀਤੇ ਗਏ ਦਿੱਖਣ ਵਾਲੇ ਸਾਧਨ ਦੇ ਰੂਪ ਵਿੱਚ ਜਾਂ ਇਕ ਛੋਟੇ ਕਾਰਡ ਦੇ ਰੂਪ ਵਿੱਚ ਹੋ ਸਕਦੀ ਹੈ। ਇਥੇ ਸੂਚੀ ਦੁਬਾਰਾ ਦੱਸੀ ਜਾ ਰਹੀ ਹੈ।
|
ਵਾਧੂ ਆਮਦਨੀ |
|
ਆਰਥਿਕ ਸੁਤੰਤਰਤਾ |
|
ਆਪਣਾ ਕਾਰੋਬਾਰ |
|
ਜ਼ਿਆਦਾ ਖਾਲੀ ਸਮਾਂ |
|
ਵਿਅਕਤੀਗਤ ਵਿਕਾਸ |
|
ਦੂਜੀਆਂ ਦੀ ਸਹਾਇਤਾ ਕਰਨਾ |
|
ਨਵੇਂ ਲੋਕਾਂ ਨੂੰ ਮਿਲਣਾ |
|
ਸੇਵਾ ਨਿਰਵਿਤੀ |
|
ਜਾਇਦਾਦ ਛੱਡਣਾ |
ਆਪਣੀ ਸੂਚੀ ਦਿਖਾਉਣ ਦੀ ਸਿੱਧੀ ਜਹੀ ਤਰਕੀਬ ਹੈ - ਆਪਣੇ ਸੰਭਾਵਿਤ ਗ੍ਰਾਹਕ ਤੋਂ ਇਹ ਸਵਾਲ ਕਰੋ,
'ਕੀ ਤੁਸੀਂ ਜਾਣਦੇ ਹੋ ਕਿ ਲੋਕ ਨੇਟਵਰਕਿੰਗ ਕਾਰੋਬਾਰ ਕਿਉਂ
ਅਰੰਭ ਕਰਨਾ ਚਾਹੁੰਦੇ ਹਨ ?"
ਇਸ ਛੋਟੇ ਜਿਹੇ ਸਵਾਲ ਵਿੱਚ ਇਹ ਖੂਬੀ ਛਿਪੀ ਹੋਈ ਹੈ ਕਿ ਜੇਕਰ ਸਾਮ੍ਹਣੇ ਵਾਲਾ 'ਨਹੀਂ' ਜਵਾਬ ਦਿੰਦਾ ਹੈ ਤਾਂ ਤੁਹਾਨੂੰ ਇਹ ਕਹਿਣ ਦੀ ਸੁਤੰਤਰਤਾ ਮਿਲ ਜਾਂਦੀ ਹੈ,
'ਲਓ ਮੈਂ ਤੁਹਾਨੂੰ ਦੱਸ ਦਿੰਦਾ ਹਾਂ।"
ਇਸ ਬਿੰਦੂ ਤੇ ਆਪਣਾ ਸੂਚੀ-ਪੱਤ੍ਰ ਉਸਦੇ ਸਾਮ੍ਹਣੇ ਰੱਖ ਦਿਉ।
ਜੇਕਰ ਤੁਹਾਡਾ ਸੰਭਾਵਿਤ ਗ੍ਰਾਹਕ ਤੁਹਾਡੇ ਸਵਾਲ ਦੇ ਜਵਾਬ ਵਿੱਚ 'ਹਾਂ' ਕਹਿੰਦਾ ਹੈ ਤਾਂ ਤੁਸੀਂ ਉਸਨੂੰ ਪੁੱਛੋ,
'ਤਾਂ ਦੱਸੇ ਕਿ ਲੋਕ ਕਿਉਂ ਇਸ ਕਾਰੋਬਾਰ ਵਿੱਚ ਸ਼ਾਮਿਲ ਹੁੰਦੇ ਹਨ ?"
ਇਸ ਤੇ ਤੁਹਾਡਾ ਸੰਭਾਵਿਤ ਗ੍ਰਾਹਕ ਤੁਹਾਨੂੰ ਕੁਝ ਅਸਲੀ ਅਤੇ ਕੁਝ ਅਧਪੱਕੇ ਕਾਰਣ ਗਿਣਾ ਦੇਵੇਗਾ ਜਿਸਦੀ ਵਜ੍ਹਾ ਨਾਲ ਲੋਕ ਨੈਟਵਰਕ ਮਾਰਕੇਟਿੰਗ ਵਪਾਰ ਅਰੰਭ