

ਐਂਗੀ: (ਸਹਿਜਤਾ ਨਾਲ ਆਪਣਾ ਪੀ. ਐਮ. ਐਫ. ਕਾਰਡ ਦੱਸਦਿਆਂ) ਇਹ ਉਹ ਮੁੱਖ ਕਾਰਣ ਹਨ ਜਿਨ੍ਹਾਂ ਦੇ ਕਾਰਣ ਲੋਕ ਨੋਟਵਰਕਿੰਗ ਕਾਰੋਬਾਰ ਵਿੱਚ ਸ਼ਾਮਿਲ ਹੁੰਦੇ ਹਨ। ਤੁਹਾਡੀ ਪਹਿਲੇ ਨੰਬਰ ਦੀ ਪ੍ਰਾਥਮਿਕਤਾ ਕੀ ਹੋਵੇਗੀ ?
ਰੇ: ਹੂੰ । ਸਾਡੇ ਲਈ ਤਾਂ ਇਹ ਆਰਥਿਕ ਸੁਤੰਤਰਤਾ ਹੀ ਹੋਣੀ ਚਾਹੀਦੀ ਹੈ।
ਰੂਬ : (ਦ੍ਰਿੜਤਾ ਨਾਲ) ਯਕੀਨੀ ਤੌਰ ਤੇ ਇਹੀ ਸਾਡੀ ਪਹਿਲੀ ਪ੍ਰਾਥਮਿਕਤਾ ਹੈ।
ਅੱਗੀ : ਤੁਸੀਂ ਇਸ ਨੂੰ ਕਿਉਂ ਚੁਣਿਆ ?
ਰੇ: ਕਿਉਂਕਿ ਘਰ ਦਾ ਕਰਜ ਚੁਕਾਉਣ ਲਈ ਮੈਨੂੰ ਦੇ ਜਗ੍ਹਾ ਕੰਮ ਕਰਨਾ ਪੈਂਦਾ ਹੈ ਅਤੇ ਰੂਪ ਵੀ ਐਵਰਟਾਈਮ ਕੰਮ ਕਰਦੀ ਹੈ ਤਾਂ ਕਿ ਜਦ ਅਸੀਂ ਇਕ ਪਰਿਵਾਰ ਦੀ ਸ਼ੁਰੂਆਤ ਕਰਣ ਦਾ ਨਿਰਣਾ ਲਈਏ ਤਾਂ ਸਾਡੇ ਕੋਲ ਇਕ ਸਹਾਰਾ ਹੋਵੇ ਜੋ ਸਾਡੇ ਕੰਮ ਆ ਸਕੇ। ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲ ਸਕੇ ਅਤੇ ਅਸੀਂ ਹਮੇਸ਼ਾ ਪੈਸੇ ਲਈ ਭੱਜ-ਨੱਠ ਨਹੀਂ ਕਰਨਾ ਚਾਹੁੰਦੇ।
ਐਂਗੀ : ਇਹ ਤੁਹਾਡੇ ਲਈ ਕਿਉਂ ਮਹੱਤਵਪੂਰਣ ਹੈ ?
ਰੇ : ਜਿਸ ਤਰ੍ਹਾਂ ਮੈਂ ਕਿਹਾ, ਅਸੀਂ ਆਪਣੇ ਘਰ ਦੇ ਪੂਰੇ ਪੈਸੇ ਚੁਕਾਉਣਾ ਚਾਹੁੰਦੇ ਹਾਂ ਅਤੇ ਇਹ ਵੀ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇ। ਰੂਥ ਅਤੇ ਮੈਨੂੰ ਕਦੇ ਵੀ ਇਹ ਸਭ ਨਹੀਂ ਮਿਲਿਆ, ਸਾਨੂੰ ਇਸ ਤਰ੍ਹਾਂ ਦੇ ਮੌਕੇ ਮਿਲੇ ਹੀ ਨਹੀਂ।
ਰੂਬ : (ਗੱਲਬਾਤ ਦਾ ਸਿਰਾ ਥੰਮਦਿਆਂ) ਠੀਕ ਕਿਹਾ। ਮੇਰੇ ਮਾਂ-ਬਾਪ ਹਮੇਸ਼ਾਂ ਘਰ ਚਲਾਉਣ ਲਈ ਪੈਸਿਆਂ ਦੀ ਖਿੱਚੇਤਾਣ ਕਰਦੇ ਰਹੇ। ਅਸੀਂ ਨਹੀਂ ਚਾਹੁੰਦੇ ਕਿ ਸਾਡੀ ਸਾਰੀ ਜਿੰਦਗੀ ਵੀ ਉਨ੍ਹਾਂ ਦੀ ਤਰ੍ਹਾਂ ਗੁਜ਼ਰੇ।
ਐਂਗੀ : ਜੇਕਰ ਤੁਹਾਨੂੰ ਆਰਥਿਕ ਸੁਤੰਤਰਤਾ ਨਹੀਂ ਮਿਲਦੀ ਤਾਂ ਉਸਦੇ ਕੀ ਨਤੀਜੇ ਹੋਣਗੇ?
ਅਸੀਂ ਉਸੇ ਰਿਸ਼ਤੀ ਵਿੱਚ ਹੋਵਾਂਗੇ ਜਿਸ ਵਿੱਚ ਸਾਡੇ ਮਾਂ-ਪਿਓ ਸਨ। ਇਸਦਾ ਅਰਬ ਹੋਵੇਗਾ ਸਖ਼ਤ ਬਜਟ ਬਨਾਉਣਾ ਅਤੇ ਆਮਦਨੀ ਘੱਟ, ਪਰਦੇ ਜਿਆਦਾ ਦੀ ਸਦਾ ਸਥਿਤੀ।
ਰੂਥ : ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ ਵਿੱਚ ਕਾਫੀ ਖਰਚਾ ਹੁੰਦਾ ਹੈ। ਬਿਨਾ ਵਾਧੂ ਆਮਦਨ ਦੇ ਅਸੀਂ ਉਨ੍ਹਾਂ ਨੂੰ ਜਿੰਦਗੀ ਵਿੱਚ ਚੰਗੀ ਸ਼ੁਰੂਆਤ ਨਹੀਂ ਦੇ ਸਕਾਂਗੇ।