

ਐਂਗੀ : ਇਸ ਨਾਲ ਤੁਹਾਨੂੰ ਫਿਕਰ ਕਿਉਂ ਹੁੰਦੀ ਹੈ ?
ਰੇ : ਜਿਸ ਤਰ੍ਹਾਂ ਅਸੀਂ ਕਿਹਾ, ਜੇਕਰ ਅਸੀਂ ਆਰਥਿਕ ਸੁਤੰਤਰਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਹਾਂ ਤਾਂ ਅਸੀਂ ਹਮੇਸ਼ਾਂ ਜੂਝਦੇ ਹੀ ਰਹਾਂਗੇ ਅਤੇ ਇਸ ਤਰ੍ਹਾਂ ਕੌਣ ਚਾਹੁੰਦਾ ਹੈ ?
ਰੂਬ : ਨਾਲ ਹੀ ਸਾਨੂੰ ਸੇਵਾ-ਨਿਰਵਿਤ ਹੋਣ ਲਈ ਯੋਜਨਾ ਬਨਾਉਣ ਦੀ ਵੀ ਲੋੜ ਪਵੇਗੀ। ਇਸ ਲਈ ਅਸੀਂ ਹੁਣ ਸਖਤ ਮਿਹਨਤ ਕਰਦੇ ਹਾਂ।
ਵਿਸ਼ਲੇਸ਼ਣ :
ਇਸ ਗੱਲਬਾਤ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਿਹਾ ਗਿਆ ਸੀ ਜੇ ਇਸੇ ਤਰ੍ਹਾਂ ਦੇ ਆਮ ਜੋੜੇ ਵਲੋਂ ਨਾ ਕਿਹਾ ਜਾਵੇ। ਫਰਕ ਸਿਰਫ ਇੰਨਾ ਸੀ ਕਿ ਇਸ ਚਰਚਾ ਵਿੱਚ ਐੱਗੀ ਨੇ ਪੰਜ ਠੋਸ ਸੋਨੇ ਦੇ ਸਵਾਲਾਂ ਦਾ ਇਸਤੇਮਾਲ ਕੀਤਾ ਅਤੇ ਰੂਬ 'ਤੇ ਰੇ ਨੇ ਆਪਣੇ ਸ਼ੁਰੂਆਤੀ ਪ੍ਰੇਰਣਾ ਘਟਕ ਉਜਾਗਰ ਕੀਤੀ। ਜੇਕਰ ਐਂਗੀ ਨੂੰ ਨਸੀਬ ਨਾਲ ਇਹ ਪਤਾ ਵੀ ਹੁੰਦਾ ਕਿ ਉਨ੍ਹਾਂ ਦਾ ਸ਼ੁਰੂਆਤੀ ਪ੍ਰੇਰਣਾ ਘਟਕ ਆਰਥਿਕ ਸੁਤੰਤਰਤਾ ਹੈ ਤਾਂ ਵੀ ਰੇ ਅਤੇ ਰੂਬ ਦੀ ਨਜ਼ਰ ਵਿੱਚ ਇਹ ਵਿਚਾਰ ਐਂਗੀ ਦਾ ਹੁੰਦਾ, ਉਨ੍ਹਾਂ ਦਾ ਨਹੀਂ। ਜੇਕਰ ਐਂਗੀ ਨੇ ਉਨ੍ਹਾਂ ਨੂੰ ਆਰਥਿਕ ਸੁਤੰਤਰਤਾ ਬਾਰੇ ਕੋਈ ਗੱਲ ਕੀਤੀ ਹੁੰਦੀ ਤਾਂ ਰੂਥ ਅਤੇ ਰੇ ਨੇ ਇਤਰਾਜ ਉਠਾਏ ਹੋਣੇ ਸਨ ਕਿਉਂਕਿ ਇਹ ਐਂਗੀ ਦਾ ਵਿਚਾਰ ਹੁੰਦਾ। ਪਰ ਕਿਉਂਕਿ ਇਹ ਵਿਚਾਰ ਉਨ੍ਹਾਂ ਦੇ ਹੀ ਸਨ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਆਪ ਕਿਹਾ ਸੀ ਇਸ ਕਰਕੇ ਇਹ ਹਕੀਕਤ ਸੀ - ਇਸਦੇ ਬਾਰੇ ਕੋਈ ਇਤਰਾਜ ਨਹੀਂ ਹੋ ਸਕਦੇ ਸਨ।।
ਇਨ੍ਹਾਂ ਪੰਜ ਸਵਾਲਾਂ ਤੇ ਵਿਚਾਰ ਕਰੋ:
1. ਤੁਹਾਡੀ ਪਹਿਲੇ ਨੰਬਰ ਦੀ ਪ੍ਰਾਥਮਿਕਤਾ ਕੀ ਹੈ ?
ਅਸਲ ਵਿੱਚ ਸਵਾਲ ਇਹ ਸੀ, 'ਤੁਸੀਂ ਅੱਜ ਮੇਰੇ ਨੈੱਟਵਰਕ ਮਾਰਕੇਟਿੰਗ ਕਾਰੋਬਾਰ ਵਿੱਚ ਕਿਉਂ ਸ਼ਾਮਿਲ ਹੋਣਾ ਚਾਹੁੰਦੇ ਹੋ ?' ਰੇ ਨੇ ਕਿਹਾ ਕਿ ਉਨ੍ਹਾਂ ਦਾ ਸ਼ੁਰੂਆਤੀ ਪ੍ਰੇਰਣਾ ਘਟਕ ਆਰਥਿਕ ਸੁਤੰਤਰਤਾ ਸੀ। ਇਸ ਲਈ ਉਹ ਦੋਵੇਂ ਸ਼ਾਮਿਲ ਹੋਣਗੇ।
2. ਤੁਸੀਂ ਇਸੇ ਨੂੰ ਕਿਉਂ ਚੁਣਿਆ ?
ਇਹ ਸਵਾਲ ਅਸਲ ਵਿੱਚ ਪੁੱਛਦਾ ਹੈ, 'ਤੁਸੀਂ ਇਸੇ ਕਾਰਣ ਨਾਲ ਕਿਉਂ ਸ਼ਾਮਿਲ ਹੋਣਾ ਚਾਹੁੰਦੇ ਹੈ, ਉਨ੍ਹਾਂ ਦੋਨਾਂ ਨੇ ਸਪਸ਼ਟ ਕੀਤਾ ਕਿ ਉਹ ਆਪਣੇ ਘਰ ਦੀ ਪੂਰੀ ਰਕਮ ਚੁਕਾਉਣਾ ਚਾਹੁੰਦੇ ਹਨ, ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣਾ ਚਾਹੁੰਦੇ ਹਨ ਅਤੇ ਪੈਸੇ ਦੀ ਕਮੀ ਨਾਲ ਜੀਉਣਾ ਨਹੀਂ ਚਾਹੁੰਦੇ।