Back ArrowLogo
Info
Profile

ਹੋਣਗੇ ਅਤੇ ਉਹ ਨੁਕਸਾਨ ਜਿਨ੍ਹਾਂ ਤੋਂ ਉਹ ਬਚ ਸਕਦੇ ਸਨ। ਰੇ ਅਤੇ ਰੂਥ ਦੀ ਨਜ਼ਰਾਂ ਵਿੱਚ ਇਹ ਉਨ੍ਹਾਂ ਦੇ ਸੁਫਨਿਆਂ ਦਾ ਪਰਿਪੂਰਣ ਉੱਤਰ ਸੀ ਕਿਉਂਕਿ ਉਹ ਆਪਣੇ ਹੀ ਸ਼ਬਦਾਂ ਇਹਜੀ ਦੇ ਮੂੰਹ ਤੋਂ ਸੁਣ ਰਹੇ ਸਨ, ਆਪਣੇ ਹੀ ਟੀਚੇ ਅਤੇ ਆਪਣੇ ਹੀ ਡਰ ਜਿਹੜੇ ਇਕ ਪ੍ਰਸਤਾਵਿਤ ਯੋਜਨਾ ਦੇ ਰੂਪ ਵਿੱਚ ਸਨ। ਇਹ ਸਭ ਉਨ੍ਹਾਂ ਦਾ ਹੀ ਸੀ - ਐੱਗੀ ਦਾ ਨਹੀਂ।

ਕਿਸ ਤਰ੍ਹਾਂ ਬਰੂਨੇ ਨੇ ਇਕ ਸਖ਼ਤ ਚਨੋ ਨੂੰ ਫੋੜਿਆ

ਬਰੂਨੋ ਇਕ ਇੰਜੀਨੀਅਰ ਸੀ ਜੋ ਇਕ ਐਸੋਸੀਏਸ਼ਨ ਕਮੇਟੀ ਵਿੱਚ ਹੋਰ ਇੰਜੀਨੀਅਰਾਂ ਦੇ ਨਾਲ ਕੰਮ ਕਰਦਾ ਸੀ ਜਿਨ੍ਹਾਂ ਵਿੱਚ ਜਿਮ ਵੀ ਸ਼ਾਮਿਲ ਸੀ। ਬਰੂਨੇ ਨੇ ਇਕ ਸਾਲ ਪਹਿਲਾਂ ਨੈੱਟਵਰਕ ਮਾਰਕੇਟਿੰਗ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਉਸਦੀ ਨਜ਼ਰ ਵਿੱਚ ਇਹ ਇੰਜੀਨੀਅਰਿੰਗ ਦੀ ਰੋਜਾਨਾ ਦੇ ਕਾਰ-ਵਿਹਾਰ ਤੋਂ ਬਾਹਰ ਨਿਕਲਣ ਦਾ ਠੀਕ ਮੌਕਾ ਸੀ। ਉਹ ਬੜੇ ਦਿਗਮੰਡਲਾਂ (horizons) ਦੀ ਤਲਾਸ਼ ਵਿੱਚ ਸੀ।

ਬਰੂਨੋ ਨੇ ਜਿਮ ਤੋਂ ਕਈ ਵਾਰ ਕਾਰੋਬਾਰੀ ਮੌਕੇ ਦਾ ਜ਼ਿਕਰ ਕੀਤਾ ਪਰ ਹਰ ਵਾਰ ਉਸਨੂੰ ਠੰਢਾ ਹੁੰਗਾਰਾ ਹੀ ਮਿਲਿਆ। ਜਿਮ ਦੀ ਭੈਣ ਇਨ੍ਹਾਂ ਯੋਜਨਾਵਾਂ ਵਿਚੋਂ ਇਕ ਵਿੱਚ ਸ਼ਾਮਿਲ ਸੀ ਅਤੇ ਉਸਨੇ ਜਿਮ ਨੂੰ ਉਸ ਵਿੱਚ ਸ਼ਾਮਿਲ ਕਰਣ ਦੀ ਕੋਸ਼ਿਸ਼ ਕੀਤੀ ਪਰ ਜਿਮ ਨੇ ਕੋਈ ਰੁਚੀ ਨਹੀਂ ਲਈ ਕਿਉਂਕਿ ਉਸਨੇ ਮਹਿਸੂਸ ਕੀਤਾ ਸੀ ਕਿ ਉਹ ਇਕ ਇੰਜੀਨੀਅਰ ਹੈ, ਕੋਈ ਸੇਲਸਮੈਨ ਨਹੀਂ ਅਤੇ ਉਹ ਆਪਣੇ ਦੋਸਤਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਸੀ।

ਇਕ ਸਾਮ ਕਾਫੀ ਪੀਂਦੇ-ਪੀਂਦੇ ਬਰੂਨੇ ਨੇ ਸਹਿਜਤਾ ਨਾਲ ਆਪਣਾ ਨਵਾਂ ਬਿਜਨਸ ਕਾਰਡ ਕੱਢਿਆ ਜਿਸਦੇ ਪਿੱਛੇ ਪ੍ਰੇਰਣਾ ਘਟਕਾਂ ਦੀ ਸੂਚੀ ਛਪੀ ਸੀ। ਜਿਮ ਨੇ ਕਾਰਡ ਵੇਖਿਆ ਬਰੂਨੇ ਦੇ ਨਾਮ ਥੱਲੇ"Networking & Distribution fun ਹੋਇਆ ਸੀ।

ਬਰੂਨੇ : ਜਿਮ, ਕੀ ਤੂੰ ਜਾਣਦਾ ਹੈ ਕਿ ਨੇਟਵਰਕਿੰਗ ਦਾ ਕੀ ਮਤਲਬ ਹੁੰਦਾ ਹੈ ?

ਜਿਮ : ਹਾਂ, ਜਿਸ ਤਰ੍ਹਾਂ ਮੈਂ ਦੱਸਿਆ ਸੀ ਮੇਰੀ ਭੈਣ ਵੀ ਇਸੇ ਕਾਰੋਬਾਰ ਵਿੱਚ ਸੀ। ਇਹ ਇਕ ਤਰ੍ਹਾਂ ਦੀ ਪਿਰਾਮਿਡ ਯੋਜਨਾ ਹੈ ਨਹੀਂ ਕੀ ?

ਬਰੂਨੇ : ਲਓ, ਮੈਂ ਦੱਸ ਦਿੰਦਾ ਹਾਂ।

(ਬਰੂਨੇ ਨੇ ਬਿਜਨਸ ਕਾਰਡ ਨੂੰ ਪਲਟਾਕੇ ਪ੍ਰਾਥਮਿਕ ਪ੍ਰੇਰਣਾ ਘਟਕਾਂ ਦੀ ਸੂਚੀ ਜਿਮ ਦੇ ਸਾਮ੍ਹਣੇ ਕਰ ਦਿੱਤੀ।)

ਬਰੂਨੇ : ਤੁਹਾਡੀ ਪਹਿਲੇ ਨੰਬਰ ਦੀ ਪ੍ਰਾਥਮਿਕਤਾ ਕੀ ਹੋਵੇਗੀ, ਜਿਮ ?

39 / 97
Previous
Next